ਰੂਪਨਗਰ (ਵਿਜੇ ਸ਼ਰਮਾ)- ਰੂਪਨਗਰ ਜ਼ਿਲ੍ਹੇ ਦੇ ਪਿੰਡ ਘਨੌਲੀ ’ਚ ਇਕ ਮੋਬਾਇਲ ਕੰਪਨੀ ਦਾ ਟਾਵਰ ਖੋਲਦਿਆਂ ਵਾਪਰੇ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਠੇਕੇਦਾਰ ਦੇ ਕੋਲ ਕੰਮ ਕਰਦੇ ਚਾਰ ਵਿਅਕਤੀ ਇਕ ਨਿੱਜੀ ਕੰਪਨੀ ਦਾ ਟਾਵਰ ਖੋਲ੍ਹ ਰਹੇ ਸਨ ਤਾਂ ਇਸ ਦੌਰਾਨ ਇਕ ਵਿਅਕਤੀ ਸੇਫਟੀ ਬੈਲਟ ਬੰਨਣ ਲੱਗਿਆ ਤਾਂ ਇਹ ਟਾਵਰ ਵਿਚ ਖਾਮੀ ਹੋਣ ਕਾਰਨ ਇਹ ਸੇਫਟੀ ਬੈਲਟ ਦੀ ਹੁੱਕ ਨਹੀਂ ਲੱਗ ਸਕੀ ਅਤੇ ਟਾਵਰ ਦਾ ਪਲੇਟਫਾਰਮ ਹੇਠਾਂ ਡਿੱਗ ਗਿਆ ਅਤੇ ਇਸ ਦੇ ਨਾਲ ਹੀ ਟਾਵਰ ਖੋਲ੍ਹ ਰਿਹਾ ਵਿਅਕਤੀ ਸਾਨੇ ਆਲਮ (30) ਸਾਲ ਵਾਸੀ ਮੇਰਠ ਵੀ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਸਰਕਾਰੀ ਛੁੱਟੀ ਦਾ ਐਲਾਨ, ਬੁੱਧਵਾਰ ਨੂੰ ਬੰਦ ਰਹਿਣਗੇ ਸਕੂਲ ਤੇ ਕਾਲਜ
ਇਸ ਦੇ ਸਾਥੀਆਂ ਨੇ ਸਾਨੇ ਆਲਮ ਨੂੰ ਹਸਪਤਾਲ ਵੀ ਪਹੁੰਚਾਇਆ ਪਰ ਉਦੋਂ ਤੱਕ ਇਹ ਦਮ ਤੋਡ਼ ਚੁੱਕਾ ਸੀ। ਪੁਲਸ ਨੇ ਵਿਅਕਤੀ ਦੀ ਲਾਸ਼ ਨੂੰ ਮੋਰਚਰੀ ’ਚ ਰੱਖਵਾ ਦਿੱਤਾ। ਪਤਾ ਚੱਲਿਆ ਹੈ ਕਿ ਉਸ ਦੇ ਦੋ ਬੱਚਿਆਂ ਵਿਚੋਂ ਇਕ ਕੁੜੀ ਦੀ ਮੌਤ ਹੋ ਚੁੱਕੀ ਹੈ ਅਤੇ ਲਗਭਗ ਦੋ ਕੁ ਸਾਲਾ ਦਾ ਇਕ ਲੜਕਾ ਹੈ ਅਤੇ ਘਰ ’ਚ ਪਰਿਵਾਰ ਦਾ ਗੁਜਾਰਾ ਚਲਾਉਣ ਵਾਲਾ ਇਹ ਇਕੋ ਹੀ ਸਹਾਰਾ ਸੀ।
ਇਹ ਵੀ ਪੜ੍ਹੋ : 10 ਮਾਰਚ ਤੋਂ ਲੈ ਕੇ 15 ਮਾਰਚ ਤੱਕ ਪੰਜਾਬ ਦੇ ਇਹ ਰਸਤੇ ਰਹਿਣਗੇ ਬੰਦ, ਜਾਣੋ ਕੀ ਹੈ ਕਾਰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ: ਸ੍ਰੀ ਦਰਬਾਰ ਸਾਹਿਬ 'ਚ ਸੇਵਾ ਕਰ ਰਹੇ ਸੇਵਾਦਾਰ ਦੀ ਮੌਤ
NEXT STORY