ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਦੇ ਕਸਬਾ ਫਤਿਹਗੜ ਚੂੜੀਆਂ ਪਿੰਡ ਪਿੰਡੀ ਵਿਖੇ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਇਥੇ ਗ਼ਰੀਬ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਕਮਰੇ ਦੀ ਛੱਤ ਡਿੱਗ ਗਈ। ਇਸ ਦੌਰਾਨ ਮਲਬੇ ਹੇਠਾਂ ਆਉਣ ਨਾਲ 4 ਬੱਚੇ ਅਤੇ ਔਰਤ ਸਮੇਤ 5 ਜੀਅ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਫਤਿਹਗੜ੍ਹ ਚੂੜੀਆਂ ਦੇ ਰੰਧਾਵਾ ਪ੍ਰਾਈਵੇਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਜ਼ਖ਼ਮੀ ਹੋਈ ਔਰਤ ਸੰਦੀਪ ਕੌਰ, ਪਰਿਵਾਰ ਦੇ ਮੁਖੀ ਰਿੰਕੂ ਮਸੀਹ ਨੇ ਦੱਸਿਆ ਕਿ ਉਹ ਰਿਕਸ਼ਾ ਚਲਾਉਂਦਾ ਹੈ। ਬੀਤੇ ਕੱਲ੍ਹ ਹੋਈ ਬਾਰਿਸ਼ ਕਾਰਨ ਉਨ੍ਹਾਂ ਦਾ ਬਾਲਿਆਂ ਵਾਲਾ ਕਮਰਾ, ਜਿਸ ਵਿਚ ਉਹ ਰਹਿੰਦੇ ਸਨ। ਕਾਫ਼ੀ ਖ਼ਸਤਾ ਹਾਲਤ ’ਚ ਹੋਣ ਕਾਰਨ ਉਹ ਕਮਰੇ ਵਿਚ ਨਹੀਂ ਜਾਂਦੇ ਸਨ।

ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਕੇ ਮੰਤਰੀ ਧਾਲੀਵਾਲ ਦਾ ਵੱਡਾ ਬਿਆਨ, ਕੀਤਾ ਅਹਿਮ ਐਲਾਨ
ਬੀਤੇ ਦਿਨ 4 ਬੱਚਿਆਂ ਸਮੇਤ ਔਰਤ ਕਮਰੇ’ਚ ਗਏ ਹੀ ਸਨ ਕਿ ਕਮਰੇ ਦੀ ਅਚਾਨਕ ਛੱਤ ਡਿੱਗ ਪਈ, ਜਿਸ ਨਾਲ ਔਰਤ ਅਤੇ ਬੱਚੇ ਮਲਬੇ ਹੇਠਾਂ ਦਬੇ ਗਏ। ਉਨ੍ਹਾਂ ਨੂੰ ਪਿੰਡ ਦੇ ਲੋਕਾਂ ਵੱਲੋਂ ਬੜੀ ਮੁਸ਼ੱਕਤ ਨਾਲ ਔਰਤ ਅਤੇ ਬੱਚਿਆਂ ਨੂੰ ਜ਼ਖ਼ਮੀ ਹਾਲਤ ’ਚ ਮਲਬੇ ਹੇਠੋਂ ਬਾਹਰ ਕੱਢਿਆ ਗਿਆ ਅਤੇ ਫਤਿਹਗੜ੍ਹ ਚੂੜੀਆਂ ਪ੍ਰਾਈਵੇਟ ਰੰਧਾਵਾ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਹੈ। ਪਰਿਵਾਰ ਮੈਂਬਰਾਂ ਨੇ ਗੁਹਾਰ ਲਗਾਉਂਦੇ ਕਿਹਾ ਕਿ ਉਨ੍ਹਾਂ ਦੀ ਮਾਲੀ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਪੰਜਾਬ 'ਚ 24 ਫਰਵਰੀ ਤੋਂ ਬੰਦ ਰਹੇਗੀ ਮੁਫ਼ਤ 'ਚ ਚੱਲਣ ਵਾਲੀ ਇਹ ਬੱਸ, ਜਾਣੋ ਕੀ ਹੈ ਕਾਰਨ
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਰਹਿਣ ਲਈ ਇਕ ਹੀ ਕਮਰਾ ਸੀ, ਜੋ ਉਹ ਵੀ ਡਿਗ ਗਿਆ ਅਤੇ ਦੂਜਾ ਉਸ ਦਾ ਸਾਰਾ ਪਰਿਵਾਰ ਜ਼ਖ਼ਮੀ ਹਾਲਤ ’ਚ ’ਚ ਤੜਫ਼ ਰਿਹਾ ਹੈ। ਜ਼ਖ਼ਮੀਆਂ ਦੀ ਪਛਾਣ ਸੰਦੀਪ ਕੌਰ ਪਤਨੀ ਰਿੰਕੂ ਮਸੀਹ, ਛੋਟਾ ਬੱਚਾ ਸੁਨੀਤ ਕੌਰ (7) ਜੈਸਮਾਨ (5) ਅਰਮਾਨ (3) ਸਾਲ ਅਤੇ ਦੋਹਤੀ ਆਲੀਆ 2 ਸਾਲ ਵਜੋਂ ਹੋਈ ਹੈ, ਜੋਕਿ ਇਲਾਜ ਅਧੀਨ ਹਨ।
ਇਹ ਵੀ ਪੜ੍ਹੋ : ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ 'ਚ ਹੰਗਾਮਾ, ਵਿਦੇਸ਼ੀ ਤੇ ਪੰਜਾਬੀ ਵਿਦਿਆਰਥੀ ਭਿੜੇ, ਲੱਥੀਆਂ ਪੱਗਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab ਸਕੂਲ ਦੇ ਬਾਹਰ ਭਿਆਨਕ ਬਣੇ ਹਾਲਾਤ, ਘਟਨਾ ਦੇਖ ਦਹਿਲ ਗਿਆ ਸਭ ਦਾ ਦਿਲ
NEXT STORY