ਸੰਗਰੂਰ : ਜ਼ਿਲ੍ਹਾ ਸੰਗਰੂਰ ਦੇ ਪਿੰਡ ਬਹਾਦਰਪੁਰ ਨਜ਼ਦੀਕ ਪੀ. ਆਰ. ਟੀ. ਸੀ. ਦੀ ਬੱਸ ਅਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਕੰਡਕਟਰ ਦੀ ਮੌਤ ਹੋ ਗਈ ਅਤੇ 11 ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਸੰਗਰੂਰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮੌਕੇ 'ਤੇ ਪਹੁੰਚੀ ਗੁਰਦੁਆਰਾ ਮਸਤੂਆਣਾ ਸਾਹਿਬ ਦੀ ਐਬੂਲੈਂਸ ਦਾ ਵੀ ਐਕਸੀਡੈਂਟ ਹੋ ਗਿਆ ਜਿਨ੍ਹਾਂ ਨੂੰ ਵੀ ਸੰਗਰੂਰ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਲਈ ਜਾਰੀ ਹੋਈ ਚਿਤਾਵਨੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਇਹ ਖ਼ਬਰ
![PunjabKesari](https://static.jagbani.com/multimedia/13_28_160715901acc ss-ll.jpg)
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਜਵਾਨ ਨੇ ਦੱਸਿਆ ਕਿ ਇਹ ਬੱਸ ਸੰਗਰੂਰ ਤੋਂ ਬਰਨਾਲੇ ਵੱਲ ਜਾ ਰਹੀ ਸੀ ਜਿਸ ਦਾ ਸੰਘਣੀ ਧੁੰਦ ਕਾਰਨ ਇੱਟਾਂ ਵਾਲੀ ਟਰਾਲੀ ਦੇ ਨਾਲ ਐਕਸੀਡੈਂਟ ਹੋ ਗਿਆ ਜਿਸ ਵਿਚ ਬੱਸ ਦੇ ਕੰਡਕਟਰ ਦੀ ਮੌਤ ਹੋ ਗਈ। ਬੱਸ ਵਿਚ ਬੈਠੀਆਂ ਸਵਾਰੀਆਂ ਨੇ ਦੱਸਿਆ ਕਿ ਬੱਸ ਬੜੇ ਆਰਾਮ ਨਾਲ ਚੱਲ ਰਹੀ ਸੀ। ਟਰੈਕਟਰ-ਟਰਾਲੀ ਵਾਲਿਆਂ ਨੇ ਅਚਾਨਕ ਸੜਕ ਉੱਤੇ ਟਰੈਕਟਰ-ਟਰਾਲੀ ਚੜ੍ਹਾ ਦਿੱਤੀ। ਸੰਘਣੀ ਧੁੰਦ ਹੋਣ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਕੈਨੇਡੇ ਪਹੁੰਚਦੇ ਹੀ ਨੌਜਵਾਨ ਨੂੰ ਲੱਖਾਂ ਰੁਪਏ ਲਾ ਕੇ ਭੇਜੀ ਪਤਨੀ ਨੇ ਦਿੱਤਾ ਧੋਖਾ, ਮੁੰਡੇ ਦੀ ਹੋ ਗਈ ਮੌਤ
![PunjabKesari](https://static.jagbani.com/multimedia/13_28_183997066acc4-ll.jpg)
ਸਾਵਧਾਨ ਰਹਿਣ ਲੋਕ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਕਾਰਣ ਬਹੁਤ ਘੱਟ ਦਿੱਖ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਅਲਰਟ ਵਿਚ ਦੱਸਿਆ ਗਿਆ ਹੈ ਕਿ ਅੰਮ੍ਰਿਤਸਰ, ਫਤਹਿਗੜ੍ਹ ਸਾਹਿਬ, ਗੁਰਦਾਸਪੁਰ, ਲੁਧਿਆਣਾ, ਜਲੰਧਰ, ਪਟਿਆਲਾ, ਸੰਗਰੂਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਅੰਬਾਲਾ ਅਤੇ ਕੁਰੂਕਸ਼ੇਤਰ ਵਿਚ ਵਿਜ਼ੀਬਿਲਟੀ ਬੇਹੱਦ ਘੱਟ ਹੋ ਸਕਦੀ ਹੈ। ਇਸ ਦਰਮਿਆਨ ਮੌਸਮ ਵਿਭਾਗ ਨੇ ਲੋਕਾਂ ਨੂੰ ਬੇਹੱਦ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਵਿਜ਼ੀਬਿਲਟੀ ਘੱਟ ਹੋਣ ਕਾਰਨ ਯਾਤਰਾ ਪ੍ਰਭਾਵਿਤ ਹੋ ਸਕਦੀ ਹੈ। ਲੋਕਾਂ ਨੂੰ ਸੜਕਾਂ 'ਤੇ ਧਿਆਨ ਨਾਲ ਚੱਲਣ ਅਤੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਇਹ ਵੱਡੀ ਨਹਿਰ ਬੰਦ ਕਰਨ ਦਾ ਐਲਾਨ
![PunjabKesari](https://static.jagbani.com/multimedia/13_28_186184906accc2-ll.jpg)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰਤਾਪ ਬਾਜਵਾ ਵਲੋਂ ਚੰਡੀਗੜ੍ਹ ਸਲਾਹਕਾਰ ਦਾ ਅਹੁਦਾ ਖ਼ਤਮ ਕਰਨ ਦੀ ਸਖ਼ਤ ਨਿਖ਼ੇਧੀ
NEXT STORY