ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ) - ਆਨਲਾਈਨ ਚੈਟਿੰਗ ਕਦੋਂ "ਚੀਟਿੰਗ" ਬਣ ਕੇ ਮੱਥੇ 'ਚ ਇੱਟ ਵਾਂਗ ਆ ਵੱਜੇ, ਕੋਈ ਪਤਾ ਨਹੀਂ। ਜੇ ਯਕੀਨ ਨਹੀਂ ਆਉਂਦਾ ਤਾਂ ਵੁਲਵਰਹੈਂਪਟਨ ਦੇ ਐਰਨ ਕੈਂਥ (24 ਸਾਲ) ਨੂੰ ਪੁੱਛ ਕੇ ਦੇਖ ਲਓ। ਐਰਨ ਕੈਂਥ ਉਸ 12 ਸਾਲਾਂ ਕੁੜੀ ਨਾਲ "ਇਤਰਾਜ਼ਯੋਗ ਗੱਲਾਂ" ਕਰਨ ਦੇ ਦੋਸ਼ 'ਚ ਜੇਲ੍ਹ ਭੇਜਿਆ ਗਿਆ ਹੈ, ਜੋ ਕੁੜੀ ਇਸ ਧਰਤੀ 'ਤੇ ਜੰਮੀ ਹੀ ਨਹੀਂ, ਜਿਸਦਾ ਵਜੂਦ ਹੀ ਨਹੀਂ।
ਕਿਉਂ ਹੈ ਨਾ ਹੈਰਾਨੀਜਨਕ ਗੱਲ ਕਿ ਐਰਨ ਕੈਂਥ ਜਿਸ 12 ਸਾਲ ਦੀ ਕੁੜੀ ਨਾਲ ਆਨਲਾਈਨ ਚੈਟਿੰਗ ਕਰ ਰਿਹਾ ਸੀ, ਉਹ ਅੰਡਰਕਵਰ ਪੁਲਸ ਅਫਸਰ ਸੀ। ਨਾਬਾਲਗ ਲੜਕੀ ਨਾਲ ਸਰੀਰਕ ਸੰਬੰਧ ਬਣਾਉਣ ਲਈ ਕੀਤੀ ਗਈ ਗੱਲਬਾਤ ਨੂੰ ਆਧਾਰ ਬਣਾ ਕੇ ਉਸਨੂੰ ਗ੍ਰਿਫਤਾਰ ਕੀਤਾ ਗਿਆ। 9 ਮਾਰਚ ਨੂੰ ਉਸਨੂੰ ਵੁਲਵਰਹੈਂਪਟਨ ਕਰਾਊਨ ਕੋਰਟ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸਨੇ ਦੋਸ਼ ਕਬੂਲਿਆ। ਜੇਲ੍ਹ ਜਾਣ ਦੇ ਨਾਲ ਨਾਲ ਐਰਨ ਕੈਂਥ ਨੂੰ ਉਮਰ ਭਰ ਲਈ ਯੌਨ ਅਪਰਾਧੀ ਵਜੋਂ ਵੀ ਰਜਿਸਟਰ ਕਰ ਲਿਆ ਗਿਆ ਹੈ।
ਤੱਤ ਸਾਰ ਇਹ ਨਿੱਕਲਦਾ ਹੈ ਕਿ ਆਨਲਾਈਨ ਚੈਟਿੰਗ ਕਰਦੇ ਸਮੇਂ ਇਹ ਗੱਲ ਯਾਦ ਰੱਖੋ ਕਿ ਅਗਲਾ ਪ੍ਰਾਣੀ ਲੜਕਾ ਜਾਂ ਲੜਕੀ ਨਾ ਹੋ ਕੇ "ਮੁਸੀਬਤ" ਵੀ ਹੋ ਸਕਦਾ ਹੈ। ਚੈਟਿੰਗ ਕਦੋਂ ਚੀਟਿੰਗ ਦਾ ਰੂਪ ਧਾਰਨ ਕਰ ਲਵੇ, ਕੋਈ ਪਤਾ ਨਹੀਂ ਲਗਦਾ।
ਈਰਾਨ ਨੇ ਪਹਿਲੀ ਵਾਰ ਅਮਰੀਕੀ F-35 ਸਟੀਲਥ ਜੈੱਟ ਨੂੰ ਬਣਾਇਆ ਨਿਸ਼ਾਨਾ, ਕਰਵਾਈ ਐਮਰਜੈਂਸੀ ਲੈਂਡਿੰਗ
NEXT STORY