ਤਰਨਤਾਰਨ (ਰਮਨ)- ਨਸ਼ੇ ਦੇ ਦੈਂਤ ਨੇ ਇਕ ਸੋਹਣੇ ਸੁਣੱਖੇ ਗੱਭਰੂ ਨੂੰ ਆਪਣੀ ਲਪੇਟ ’ਚ ਲੈਂਦੇ ਹੋਏ ਇਕ ਹੋਰ ਘਰ ਦਾ ਚਿਰਾਗ ਖਤਮ ਕਰ ਦਿੱਤਾ ਹੈ। ਸ਼ਹਿਰ ’ਚ ਥਾਂ-ਥਾਂ ਲੱਗਦੇ ਨਸ਼ੇ ਦੇ ਟੀਕਿਆਂ ਨੂੰ ਰੋਕਣ ’ਚ ਪੁਲਸ ਦੀ ਕਾਰਵਾਈ ਵੱਡੇ ਸਵਾਲਾਂ ਦੇ ਘੇਰੇ ’ਚ ਆ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ, ਜਦੋਂ ਮੁਹੱਲਾ ਨਾਨਕਸਰ ਦੇ ਨਿਵਾਸੀ ਮਾੜੇ ਅਨਸਰਾਂ ਵੱਲੋਂ ਕਿਰਾਏ ’ਤੇ ਲਏ ਹੋਏ ਇਕ ਕਮਰੇ ’ਚ ਨਸ਼ੇ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ, ਜਿੱਥੇ 18 ਸਾਲ ਦੇ ਨੌਜਵਾਨ ਨੂੰ ਲਾਏ ਗਏ ਨਸ਼ੀਲੇ ਟੀਕੇ ਤੋਂ ਬਾਅਦ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਆਵੇਗਾ ਵੱਡਾ ਬਦਲਾਅ, ਪੱਛਮੀ ਗੜਬੜੀ ਸਰਗਰਮ, ਵਿਭਾਗ ਨੇ ਮੀਂਹ ਦੇ ਦਿੱਤੇ ਸੰਕੇਤ
ਇਸ ਸਬੰਧੀ ਜਦੋਂ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਖਾਨਾਪੂਰਤੀ ਕਰਦੇ ਹੋਏ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪੀੜਤ ਪਰਿਵਾਰਕ ਮੈਂਬਰਾਂ ਨੇ ਸਥਾਨਕ ਸ਼ਹਿਰ ਦੇ ਮੇਨ ਰੋਹੀ ਪੁਲ 'ਤੇ ਧਰਨਾ ਲਾ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਸ ਵੱਲੋਂ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਨ ਦਾ ਵਿਸ਼ਵਾਸ ਮਿਲਣ ਉਪਰੰਤ ਧਰਨੇ ਨੂੰ ਦੇਰ ਸ਼ਾਮ ਖਤਮ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅੰਬੇ (18) ਪੁੱਤਰ ਵਿਜੇ ਨਿਵਾਸੀ ਮੁਹੱਲਾ ਨਾਨਕਸਰ ਤਰਨਤਾਰਨ ਜੋ ਦਸਵੀਂ ਦੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਆਪਣੇ ਪਿਤਾ ਨਾਲ ਕੇਬਲ ਦਾ ਕੰਮ ਕਰਦਾ ਸੀ, ਬੀਤੀ ਬੁੱਧਵਾਰ ਰਾਤ ਘਰ ਨਹੀਂ ਪਰਤਿਆ। ਇਸ ਤੋਂ ਬਾਅਦ ਵੀਰਵਾਰ ਸਵੇਰੇ ਕਰੀਬ 7 ਵਜੇ ਪਿਤਾ ਵਿਜੇ ਨੂੰ ਕਿਸੇ ਵਿਅਕਤੀ ਵੱਲੋਂ ਫੋਨ ਕਰਕੇ ਸੂਚਨਾ ਦਿੱਤੀ ਗਈ ਕਿ ਉਸਦੇ ਬੇਟੇ ਅੰਬੇ ਦੀ ਮੁਹੱਲੇ ’ਚ ਕਿਰਾਏ ’ਤੇ ਕੁਝ ਵਿਅਕਤੀਆਂ ਵੱਲੋਂ ਲਏ ਹੋਏ ਕਮਰੇ ਅੰਦਰ ਮੌਤ ਹੋ ਚੁੱਕੀ ਹੈ। ਪਿਤਾ ਵਿਜੇ ਵੱਲੋਂ ਆਪਣੇ ਹੋਰ ਰਿਸ਼ਤੇਦਾਰਾਂ ਸਮੇਤ ਮੌਕੇ ’ਤੇ ਜਾ ਵੇਖਿਆ ਤਾਂ ਅੰਬੇ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ- ਬਟਾਲਾ 'ਚ ਹੋਏ ਐਨਕਾਊਂਟਰ ਮਗਰੋਂ DIG ਦਾ ਵੱਡਾ ਬਿਆਨ
ਇਸ ਸਬੰਧੀ ਪਿਤਾ ਵੱਲੋਂ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ ਪਰ ਪੁਲਸ ਵੱਲੋਂ ਤੁਰੰਤ ਮੌਕੇ ’ਤੇ ਪੁੱਜਣ ’ਚ ਕਾਫੀ ਜ਼ਿਆਦਾ ਦੇਰੀ ਵੀ ਲਾਈ ਗਈ। ਪਿਤਾ ਵਿਜੇ ਨੇ ਦੱਸਿਆ ਕਿ ਉਹ ਕੇਬਲ ਦਾ ਕੰਮ ਕਰਦਾ ਹੈ ਅਤੇ ਉਸ ਦਾ ਬੇਟਾ ਬੀਤੀ ਰਾਤ ਘਰ ਨਹੀਂ ਪਰਤਿਆ। ਇਸ ਤੋਂ ਬਾਅਦ ਅੱਜ ਉਸਦੀ ਮੁਹੱਲੇ ’ਚ ਰਹਿੰਦੇ ਚਾਰ ਵਿਅਕਤੀਆਂ ਵੱਲੋਂ ਉਸਦੇ ਬੇਟੇ ਅੰਬੇ ਨੂੰ ਨਸ਼ੇ ਦਾ ਟੀਕਾ ਲਾਇਆ ਗਿਆ ਸੀ, ਜਿਸ ਨਾਲ ਉਸਦੀ ਮੌਤ ਹੋ ਗਈ। ਪਿਤਾ ਨੇ ਦੱਸਿਆ ਕਿ ਉਸ ਦਾ ਬੇਟਾ ਕਦੇ ਵੀ ਕੋਈ ਨਸ਼ਾ ਨਹੀਂ ਕਰਦਾ ਸੀ ਪਰ ਮੁਲਜ਼ਮਾਂ ਵੱਲੋਂ ਉਸ ਦੇ ਬੇਟੇ ਦੀ ਜਾਨ ਲੈ ਲਈ ਗਈ ਹੈ। ਵਿਜੇ ਨੇ ਦੋਸ਼ ਲਾਇਆ ਕਿ ਮੁਹੱਲੇ ’ਚ ਇਕ ਕਰਿਆਨਾ ਕਾਰੋਬਾਰੀ ਵੱਲੋਂ ਆਪਣੇ ਖਾਲੀ ਪਏ ਪਲਾਟ ਨੂੰ ਨਸ਼ੇ ਦੇ ਕਾਰੋਬਾਰ ਅਤੇ ਵਰਤੋਂ ਲਈ ਮੁਲਜ਼ਮਾਂ ਨੂੰ ਵਰਤਣ ਲਈ ਦਿੱਤਾ ਹੋਇਆ ਸੀ, ਜਿੱਥੇ ਰੋਜ਼ਾਨਾ ਨਸ਼ੇ ਦਾ ਕਾਰੋਬਾਰ ਚੱਲਦਾ ਹੈ ਪਰ ਪੁਲਸ ਨੇ ਕਦੇ ਵੀ ਇਸ ਸਬੰਧੀ ਛਾਪੇਮਾਰੀ ਨਹੀਂ ਕੀਤੀ।
ਇਹ ਵੀ ਪੜ੍ਹੋ- ਬੱਚਿਆਂ ਦੀ ਸਿਹਤ ਨੂੰ ਧਿਆਨ 'ਚ ਰੱਖਦਿਆਂ ਸਕੂਲਾਂ ਤੇ ਆਂਗਣਵਾੜੀ ਕੇਂਦਰਾਂ ਨੂੰ ਜਾਰੀ ਹੋਏ ਨਵੇਂ ਹੁਕਮ
ਵਿਜੇ ਨੇ ਦੱਸਿਆ ਕਿ ਜੇ ਪੁਲਸ ਵੱਲੋਂ ਸਮੇਂ ਉੱਪਰ ਮੁਹੱਲੇ ਅੰਦਰ ਵਿਕ ਰਹੇ ਨਸ਼ੇ ਨੂੰ ਰੋਕਿਆ ਗਿਆ ਹੁੰਦਾ ਤਾਂ ਅੱਜ ਉਸਦਾ ਬੇਟਾ ਜ਼ਿੰਦਾ ਹੋਣਾ ਸੀ। ਵਿਜੇ ਨੇ ਦੱਸਿਆ ਕਿ ਪੁਲਸ ਨੂੰ ਇਸ ਸਬੰਧੀ ਮੁਲਜ਼ਮਾਂ ਦੇ ਨਾਮ ਦਰਜ ਕਰਵਾ ਦਿੱਤੇ ਗਏ ਸਨ ਪਰ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ 174 ਦੀ ਕਾਰਵਾਈ ਕਰਦੇ ਹੋਏ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧ ’ਚ ਉਨ੍ਹਾਂ ਵੱਲੋਂ ਆਪਣੇ ਸਾਥੀਆਂ ਤੇ ਮੁਹੱਲਾ ਨਿਵਾਸੀਆਂ ਦੀ ਮਦਦ ਨਾਲ ਰੋਹੀ ਪੁਲ ਉੱਪਰ ਧਰਨਾ ਮਜਬੂਰਨ ਲਾਇਆ ਗਿਆ। ਕਰੀਬ ਇਕ ਘੰਟਾ ਲੱਗੇ ਇਸ ਧਰਨੇ ਦੌਰਾਨ ਸ਼ਹਿਰ ਵਿੱਚ ਜਾਮ ਦੀਆਂ ਕਤਾਰਾਂ ਵੇਖਣ ਨੂੰ ਮਿਲੀਆਂ। ਇਸ ਤੋਂ ਬਾਅਦ ਮੌਕੇ ’ਤੇ ਥਾਣਾ ਸਿਟੀ ਤਰਨਤਾਰਨ ਦੇ ਸਹਾਇਕ ਮੁਖੀ ਰਾਣੀ ਕੌਰ ਮੌਕੇ ’ਤੇ ਪੁੱਜੇ ਪਰ ਮ੍ਰਿਤਕ ਅੰਬੇ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਕਰਵਾ ਸਕੇ। ਇਸ ਤੋਂ ਬਾਅਦ ਡੀ. ਐੱਸ. ਪੀ. ਸਿਟੀ ਰਾਜੇਸ਼ ਕੱਕੜ ਵੱਲੋਂ ਮਾਮਲੇ ’ਚ ਦਖਲ ਦਿੰਦੇ ਹੋਏ ਵਿਸ਼ਵਾਸ ਦਿੱਤਾ ਗਿਆ ਕਿ ਦਿੱਤੇ ਗਏ ਬਿਆਨਾਂ ਸਬੰਧੀ ਵਿਅਕਤੀਆਂ ਖਿਲਾਫ ਪਰਚਾ ਦਰਜ ਜ਼ਰੂਰ ਕੀਤਾ ਜਾਵੇਗਾ। ਇਸ ਵਿਸ਼ਵਾਸ ਤੋਂ ਬਾਅਦ ਧਰਨੇ ਨੂੰ ਸਮਾਪਤ ਕਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਰਜੇਸ਼ ਕੱਕੜ ਨੇ ਦੱਸਿਆ ਕਿ ਨੌਜਵਾਨ ਦੀ ਹੋਈ ਮੌਤ ਦੇ ਸਬੰਧ ’ਚ ਪੁਲਸ ਨੂੰ ਦਿੱਤੇ ਗਏ ਬਿਆਨਾਂ ’ਤੇ ਸਬੰਧਤ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ- ਮੈਰਿਜ ਪੈਲੇਸਾਂ ਵਿਚ ਵਰਤਾਈ ਜਾਣ ਵਾਲੀ ਸ਼ਰਾਬ ਦੇ ਰੇਟ ਨੂੰ ਲੈ ਕੇ ਪੈ ਗਿਆ ਰੌਲਾ, ਪੜ੍ਹੋ ਕੀ ਹੈ ਮਾਮਲਾ
ਪੰਜਾਬ ਦੇ ਮੌਸਮ 'ਚ ਆਵੇਗਾ ਵੱਡਾ ਬਦਲਾਅ, ਪੱਛਮੀ ਗੜਬੜੀ ਸਰਗਰਮ, ਵਿਭਾਗ ਨੇ ਮੀਂਹ ਦੇ ਦਿੱਤੇ ਸੰਕੇਤ
NEXT STORY