ਸਮਰਾਲਾ (ਵਰਮਾ ਸਚਦੇਵਾ)- ਸਮਰਾਲਾ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਮਿਲੀ ਹੈ। ਟਰੈਕਟਰ ਟਰਾਲੀ ਦੀ ਇਕ ਨਿੱਜੀ ਕੰਪਨੀ ਦੀ ਬੱਸ ਨਾਲ ਟੱਕਰ ਹੋ ਗਈ। ਟੱਕਰ ਤੋਂ ਬਾਅਦ ਟਰੈਕਟਰ-ਟਰਾਲੀ ਚਾਲਕ ਵਿਅਕਤੀ ਅਤੇ ਬੱਸ ਚਾਲਕ, ਕੰਡਕਟਰ ਵਿੱਚ ਟੱਕਰ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਝਗੜਾ ਇੰਨਾ ਵੱਧ ਗਿਆ ਕਿ ਇਸ ਝਗੜੇ ਵਿੱਚ ਟਰੈਕਟਰ ਚਾਲਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਉਮਰ 45 ਸਾਲ ਵਾਸੀ ਹਰਿਓ ਕਲਾਂ ਹੋਈ।

ਘਟਨਾ ਦਾ ਪਤਾ ਚਲਦੇ ਹੀ ਮ੍ਰਿਤਕ ਦੇ ਰਿਸ਼ਤੇਦਾਰ ਪਿੰਡ ਵਾਸੀ ਅਤੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ। ਇਕੱਠੇ ਹੋਏ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਆਲੇ ਦੁਆਲੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਬੱਸ ਚਾਲਕ ਅਤੇ ਕੰਡਕਟਰ ਨੇ ਡੰਡਿਆਂ ਨਾਲ ਟਰੈਕਟਰ-ਟਰਾਲੀ ਚਾਲਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦੀ ਸੂਚਨਾ ਪਤਾ ਚਲਦੇ ਹੀ ਸਮਰਾਲਾ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਕਰੀਬ ਘਟਨਾ ਤੋਂ ਢਾਈ ਘੰਟੇ ਬਾਅਦ ਮ੍ਰਿਤਕ ਦੀ ਲਾਸ਼ ਮੌਕੇ ਤੋਂ ਲਿਜਾਈ ਗਈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਇਸ ਇਲਾਕੇ 'ਚ ਬੁਲਡੋਜ਼ਰ ਐਕਸ਼ਨ, ਭਾਰੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ

ਮ੍ਰਿਤਕ ਦੇ ਰਿਸ਼ਤੇਦਾਰ ਹਰਬੰਸ ਸਿੰਘ ਅਤੇ ਦਮਨਜੀਤ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਟਰੈਕਟਰ ਟਰਾਲੀ ਲੈ ਕੇ ਪਿੰਡ ਬੰਬਾਂ ਨੂੰ ਜਾ ਰਿਹਾ ਸੀ ਅਤੇ ਡਰਾਈਵਰ ਦਾ ਕੰਮ ਕਰਦਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮਨਜੀਤ ਜਦੋਂ ਟਰੈਕਟਰ-ਟਰਾਲੀ 'ਤੇ ਸਵਾਰ ਹੋ ਕੇ ਪਿੰਡ ਬੰਬਾਂ ਨੂੰ ਜਾ ਰਿਹਾ ਸੀ ਜਦੋਂ ਟਰੈਕਟਰ ਟਰਾਲੀ ਖਟਰਾਂ ਮਾਦਪੁਰ ਰੋਡ 'ਤੇ ਪਹੁੰਚਿਆ ਤਾਂ ਦੋਰਾਹਾ ਸਾਈਡ ਤੋਂ ਆ ਰਹੀ ਬਸ ਦੀ ਟਰੈਕਟਰ-ਟਰਾਲੀ ਨਾਲ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਟਰੈਕਟਰ ਟਰਾਲੀ ਅਜੇ ਵੀ ਆਪਣੇ ਸਹੀ ਸਾਈਡ 'ਤੇ ਖੜ੍ਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਟੱਕਰ ਹੋਈ ਤਾਂ ਟਰੈਕਟਰ ਅੱਗੇ ਚਲਾ ਗਿਆ ਅਤੇ ਟਰਾਲੀ ਬੱਸ ਵਿੱਚ ਫਸ ਗਈ। ਇਸ ਤੋਂ ਬਾਅਦ ਬੱਸ ਕੰਡਕਟਰ ਅਤੇ ਬੱਸ ਚਾਲਕ ਨੇ ਬੱਸ ਵਿੱਚੋਂ ਡੰਡੇ ਕੱਢ ਕੇ ਮਨਜੀਤ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰਿਸ਼ਤੇਦਾਰਾਂ ਨੇ ਕਿਹਾ ਕਿ ਇਹ ਇਕ ਸੜਕ ਦੁਰਘਟਨਾ ਦਾ ਮਾਮਲਾ ਨਹੀਂ ਹੈ ਇਹ ਸੀ ਜਦਕਿ ਇਹ ਕਤਲ ਦਾ ਮੁਕੱਦਮਾ ਹੈ ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਕਾਲਜ 'ਚ ਵਾਪਰੀ ਵੱਡੀ ਘਟਨਾ ਨੇ ਉਡਾਏ ਹੋਸ਼, ਪ੍ਰੋਫ਼ੈਸਰ ਦੇ ਬੇਟੇ ਨੇ 8ਵੀਂ ਮੰਜ਼ਿਲ ਤੋਂ ਮਾਰੀ ਛਾਲ
ਇਸ ਸਬੰਧ ਵਿੱਚ ਸਮਰਾਲਾ ਪੁਲਸ ਦੇ ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਕਿਹਾ ਕਿ ਘਟਨਾ ਦਾ ਪਤਾ ਲੱਗਦੇ ਹੀ ਸਮਰਾਲਾ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮ੍ਰਿਤਕ ਦੇ ਲਾਸ਼ ਨੂੰ ਕਬਜ਼ੇ ਵਿੱਚ ਲੈ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਸ ਦਾ ਕਹਿਣਾ ਹੈ ਕਿ ਜੋ ਵੀ ਜਾਂਚ ਵੀ ਸਾਹਮਣੇ ਆਵੇਗਾ ਉਸ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਰੋਸ਼ ਪ੍ਰਗਟਾਇਆ ਕਿ ਜਦੋਂ ਟਰੈਕਟਰ-ਟਰਾਲੀ ਚਾਲਕ ਦੀ ਮੌਤ ਹੋ ਗਈ ਤਾਂ ਉਸ ਨੂੰ ਕੋਈ ਮੌਕੇ ਤੋਂ ਕੋਈ ਚੱਕ ਕੇ ਨਹੀਂ ਲੈ ਕੇ ਗਿਆ ਕਰੀਬ ਢਾਈ ਘੰਟੇ ਬਾਅਦ ਮ੍ਰਿਤਕ ਦੀ ਲਾਸ਼ ਨੂੰ ਮੌਕੇ ਤੋਂ ਸਮਰਾਲਾ ਹਸਪਤਾਲ ਪਹੁੰਚਾਇਆ ਗਿਆ। ਮਨਜੀਤ ਸਿੰਘ ਘਰ ਵਿੱਚ ਇਕੱਲਾ ਸੀ। ਮ੍ਰਿਤਕ ਪੁੱਤਰ ਵਿਦੇਸ਼ ਵਿੱਚ ਹੈ ਅਤੇ ਧੀ ਵਿਆਹੀ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਦਿਲ-ਦਹਿਲਾ ਦੇਣ ਵਾਲਾ ਹਾਦਸਾ, ਈ-ਰਿਕਸ਼ਾ 'ਚ ਸਵਾਰ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
18 ਏਕੜ ਕਣਕ ਦੀ ਫਸਲ ਅੱਗ ਲੱਗਣ ਕਾਰਨ ਸੜਕੇ ਸੁਆਹ
NEXT STORY