ਕਾਠਗੜ੍ਹ, (ਰਾਜੇਸ਼)- ਪਿੰਡ ਮਾਜਰਾ ਜੱਟਾਂ ਦੇ ਰਿਹਾਇਸ਼ੀ ਘਰਾਂ ਨਜ਼ਦੀਕ ਲੱਗੇ ਗੋਹੇ ਅਤੇ ਗੰਦਗੀ ਦੇ ਢੇਰਾਂ ਤੋਂ ਉਥੋਂ ਦੇ ਵਾਸੀ ਬਹੁਤ ਪ੍ਰੇਸ਼ਾਨ ਹਨ।
ਇਨ੍ਹਾਂ ਗੰਦਗੀ ਦੇ ਢੇਰਾਂ ਤੋਂ ਬੀਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਕਾਫ਼ੀ ਲੰਬੇ ਸਮੇਂ ਤੋਂ ਰਿਹਾਇਸ਼ੀ ਘਰਾਂ ਦੇ ਨਜ਼ਦੀਕ ਇਕ ਵਾੜੇ 'ਚ ਕਾਫੀ ਮਾਤਰਾ 'ਚ ਇਕ ਪਰਿਵਾਰ ਜਿਸ ਨੇ ਕਾਫ਼ੀ ਪਸ਼ੂ ਰੱਖੇ ਹੋਏ ਹਨ, ਉਹ ਗੋਹੇ ਦਾ ਢੇਰ ਨਜ਼ਦੀਕ ਹੀ ਲਾ ਜਾਂਦੇ ਹਨ, ਜਿਸ ਕਾਰਨ ਇਥੇ ਬਦਬੂ ਤਾਂ ਆਉਂਦੀ ਹੈ ਉਥੇ ਹੀ ਗੰਦਗੀ ਕਾਰਨ ਮੱਛਰਾਂ ਦੀ ਭਰਮਾਰ ਵੀ ਰਹਿੰਦੀ ਹੈ, ਜਿਸ ਕਾਰਨ ਡੇਂਗੂ ਵਰਗੀ ਬੀਮਾਰੀ ਦੀ ਲਪੇਟ 'ਚ ਆਉਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਪਸ਼ੂਆਂ ਕਾਰਨ ਗਲੀਆਂ ਦੀ ਹਾਲਤ ਵੀ ਬਹੁਤ ਖ਼ਰਾਬ ਹੋ ਰਹੀ ਹੈ, ਜਿਸ ਵੱਲ ਪਿੰਡ ਦੀ ਪੰਚਾਇਤ ਵੀ ਧਿਆਨ ਨਹੀਂ ਦੇ ਰਹੀ। ਇਸ ਤੋਂ ਇਲਾਵਾ ਗੰਦੇ ਪਾਣੀ ਦੀਆਂ ਨਾਲੀਆਂ ਤੇ ਨਿਕਾਸੀ ਨਾਲੇ 'ਚ ਵੀ ਗੋਹਾ ਤੇ ਗੰਦਗੀ ਭਰੀ ਰਹਿੰਦੀ ਹੈ।
ਡਾਕਟਰ ਦੀ ਦੁਕਾਨ 'ਤੇ ਛਾਪੇਮਾਰੀ; ਦਵਾਈਆਂ ਜ਼ਬਤ
NEXT STORY