ਰੂਪਨਗਰ, (ਕੈਲਾਸ਼)- ਡਰੱਗ ਵਿਭਾਗ ਦੀ ਟੀਮ ਵੱਲੋਂ ਇਕ ਅਣ-ਰਜਿਸਟਰਡ ਡਾਕਟਰ 'ਤੇ ਛਾਪੇਮਾਰੀ ਕਰ ਕੇ ਦਵਾਈਆਂ ਨੂੰ ਕਬਜ਼ੇ 'ਚ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਡਰੱਗ ਕੰਟਰੋਲ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਰੋਟੂ ਕਸਬਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਅਣ-ਰਜਿਸਟਰਡ ਡਾਕਟਰ ਐਲੋਪੈਥੀ ਦਵਾਈਆਂ ਦੀ ਪ੍ਰੈਕਟਿਸ ਕਰ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ।
ਉਕਤ ਮਾਮਲੇ 'ਚ ਜ਼ਿਲਾ ਸਿਵਲ ਸਰਜਨ ਰੂਪਨਗਰ ਡਾ. ਹਰਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲਾ ਡਰੱਗ ਕੰਟਰੋਲ ਅਧਿਕਾਰੀ ਰੂਪਨਗਰ ਬਲਰਾਮ ਲੂਥਰਾ, ਡੀ. ਸੀ. ਓ. ਅਮਿਤ ਲਖਨਪਾਲ, ਡੀ. ਸੀ. ਓ ਮਨਪ੍ਰੀਤ ਕੌਰ ਅਤੇ ਡਾ. ਰਵਿੰਦਰ ਸਿੰਘ ਦੀ ਸੰਯੁਕਤ ਟੀਮ ਵੱਲੋਂ ਪੁਲਸ ਨਾਲ ਪਿੰਡ ਬਰੋਟੂ 'ਚ ਕਥਿਤ ਡਾ. ਵੀਰ ਸਿੰਘ ਦੀ ਦੁਕਾਨ 'ਤੇ ਛਾਪੇਮਾਰੀ ਕੀਤੀ ਗਈ ਅਤੇ ਉਸ ਦੇ ਕੋਲ ਡਾਕਟਰੀ ਦਾ ਪ੍ਰਮਾਣਿਤ ਸਰਟੀਫਿਕੇਟ ਨਾ ਹੋਣ ਕਾਰਨ ਉੱਥੇ ਰੱਖੀਆਂ ਦਵਾਈਆਂ ਨੂੰ ਕਬਜ਼ੇ 'ਚ ਲੈ ਕੇ ਸੀਜ਼ ਕੀਤਾ ਗਿਆ।
ਲੂਥਰਾ ਨੇ ਦੱਸਿਆ ਕਿ ਵੀਰ ਸਿੰਘ ਪੈਰਾ ਮੈਡੀਕਲ ਕੌਂਸਲ ਦੇ ਇਕ ਫਰਜ਼ੀ ਸਰਟੀਫਿਕੇਟ 'ਤੇ ਡਾਕਟਰੀ ਦਾ ਗੈਰ-ਕਾਨੂੰਨੀ ਧੰਦਾ ਚਲਾ ਰਿਹਾ ਸੀ। ਉਕਤ ਮਾਮਲਾ ਵਿਭਾਗੀ ਕਾਰਵਾਈ ਤੋਂ ਇਲਾਵਾ ਮੈਡੀਕਲ ਕੌਂਸਲ ਦੇ ਧਿਆਨ 'ਚ ਵੀ ਲਿਆਂਦਾ ਜਾਵੇਗਾ।
ਬਾਬੂਆਂ ਦੇ ਦਫਤਰਾਂ ਨੂੰ ਜਾਂਦੀ ਸੜਕ ਦਾ ਆਖਿਰ ਕਦੋਂ ਹੋਵੇਗਾ ਸੁਧਾਰ?
NEXT STORY