ਸੁਲਤਾਨਪੁਰ ਲੋਧੀ (ਧੀਰ)- ਇਸ ਸਾਲ ਮਕਰ ਸੰਕ੍ਰਾਂਤੀ ’ਤੇ ਇਕ ਅਜਿਹਾ ਇਤਫ਼ਾਕ ਹੋਇਆ ਹੈ, ਜਿਸਨੇ ਸ਼ਰਧਾਲੂਆਂ ਨੂੰ ਉਲਝਣ ਵਿਚ ਪਾ ਦਿੱਤਾ ਹੈ। ਦਰਅਸਲ ਸ਼ੀਤਲਾ ਏਕਾਦਸ਼ੀ ਵੀ ਇਸ ਵਾਰ 14 ਜਨਵਰੀ 2026 ਨੂੰ ਮਕਰ ਸੰਕ੍ਰਾਂਤੀ ਵਾਲੇ ਦਿਨ ਹੀ ਹੈ। ਹਿੰਦੂ ਧਰਮ ਗ੍ਰੰਥਾਂ ਵਿਚ ਏਕਾਦਸ਼ੀ 'ਤੇ ਚਾਵਲ ਖਾਣ ਦੀ ਮਨਾਹੀ ਹੈ, ਮਕਰ ਸੰਕ੍ਰਾਂਤੀ ਵਾਲੇ ਦਿਨ ਧਾਰਮਿਕ ਰੀਤੀ ਰਿਵਾਜ਼ਾਂ ਵਾਲੇ ਦਿਨ ਬਹੁਤੇ ਦਿਨ 'ਤੇ ਚਾਵਲ ਦੇ ਪਕਵਾਨ ਖਾਸਕਰ ਖੀਰ ਅਤੇ ਖਿਚੜੀ ਬਣਾਈ ਜਾਂਦੀ ਹੈ। ਇਸ ਲਈ ਹਰ ਕੋਈ ਇਸ ਵਾਰ ਉਲਝਣ ਵਿੱਚ ਹੈ ਕਿ ਇਸ ਦਿਨ ਚਾਵਲ ਖਾਣੇ ਹਨ ਜਾਂ ਨਹੀਂ ।
ਇਹ ਵੀ ਪੜ੍ਹੋ- ਐਸੀ ਦੀਵਾਨਗੀ ਦੇਖੀ ਨਾ ਕਹੀਂ: 300 ਰੁਪਏ ਦੀ ਖਰੀਦੀ ਪਤੰਗ, ਘਰ ਲਿਜਾਣ ਲਈ ਦੇਣਾ ਪਿਆ...
ਜੋਤਿਸ਼ ਮਾਹਿਰ ਪੰਡਿਤ ਦਿਨੇਸ਼ ਸ਼ਰਮਾ ਅਤੇ ਪੰਡਿਤ ਸੰਜੇ ਸ਼ਰਮਾ ਪਚੋਰੀ ਦੇ ਅਨੁਸਾਰ 2003 ਵਿਚ ਵੀ ਅਜਿਹਾ ਹੀ ਇਕ ਇਤਫ਼ਾਕ ਹੋਇਆ ਸੀ, ਜਦੋਂ ਇਕਾਦਸ਼ੀ ਅਤੇ ਮਕਰ ਸੰਕ੍ਰਤੀ ਇਕੋਂ ਦਿਨ ਆਏ ਸਨ ਹੁਣ ਇਕ ਵਾਰ ਫਿਰ 23 ਸਾਲਾਂ ਬਾਅਦ ਇਹ ਸੰਯੋਗ ਦੁਬਾਰਾ ਬਣਿਆ ਹੈ। ਜੋਤਿਸ਼ ਮਾਹਿਰ ਦੱਸਦੇ ਹਨ ਕਿ ਕਿਸੇ ਵੀ ਫੈਸਲੇ ਉੱਤੇ ਪਹੁੰਚਣ ਤੋਂ ਪਹਿਲਾ ਸਾਨੂੰ ਸਭ ਤੋਂ ਪਹਿਲਾਂ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਇਕਾਦਸ਼ੀ ਤਿਥੀ ਕਦੋਂ ਤੱਕ ਰਹੇਗੀ।
ਇਹ ਵੀ ਪੜ੍ਹੋ- ਪੰਜਾਬ 'ਚ RED ALERT! ਪੜ੍ਹੋ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ...
ਕੈਲੰਡਰ ਦੇ ਅਨੁਸਾਰ ਮਾਘ ਕ੍ਰਿਸ਼ਨ ਪੱਖ ਦੀ ਇਹ ਏਕਾਦਸ਼ੀ 14 ਜਨਵਰੀ ਨੂੰ ਸ਼ਾਮ 5:52 ਵਜੇ ਖਤਮ ਹੋਵੇਗੀ। ਇਸ ਲਈ ਏਕਾਦਸ਼ੀ ਦੇ ਅੰਤ 'ਤੇ ਚਾਵਲਾਂ ਦਾ ਸੇਵਨ ਅਤੇ ਦਾਨ ਕੀਤਾ ਜਾ ਸਕਦਾ ਹੈ। ਜੋਤਿਸ਼ ਮਾਹਿਰਾਂ ਇਹ ਵੀ ਕਹਿੰਦੇ ਹਨ ਕਿ ਸਨਾਤਨ ਪਰੰਪਰਾ ਵਿੱਚ ਸ਼ੁੱਭ ਤਾਰੀਖਾਂ ਅਤੇ ਤਿਉਹਾਰ ਕਿਸੇ ਵੀ ਨਿਯਮ ਜਾਂ ਜ਼ਿੰਮੇਵਾਰੀ ਤੋਂ ਮੁਕਤ ਹਨ। ਇਸ ਲਈ ਕੋਈ ਵੀ ਸ਼ੁਭ ਕਾਰਜ ਬਿਨਾਂ ਕਿਸੇ ਸ਼ੰਕਾ ਦੇ ਪੂਰਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਤਰਨਤਾਰਨ 'ਚ ਸੁੱਤੇ ਪਏ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਪਿੰਡ 'ਚ ਪਸਰਿਆ ਸੋਗ
ਇਸ ਲਈ ਇਸ ਦਿਨ ਮਕਰ ਸੰਕ੍ਰਾਂਤੀ ਵਾਲੇ ਦਿਨ ਚਾਵਲਾਂ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਮਕਰ ਸੰਕ੍ਰਾਂਤੀ 'ਤੇ ਸ਼ਰਧਾਲੂ ਸਵੇਰੇ ਪਵਿੱਤਰ ਨਦੀ ਦੇ ਪਾਣੀ ਵਿੱਚ ਇਸ਼ਨਾਨ ਕਰਦੇ ਹਨ ਅਤੇ ਫਿਰ ਸੂਰਜ ਦੇਵਤਾ ਨੂੰ ਪ੍ਰਾਰਥਨਾ ਕਰਦੇ ਹਨ। ਫਿਰ ਚਾਵਲ , ਦਾਲ, ਤਿਲ ਅਤੇ ਗੁੜ ਦਾਨ ਕੀਤੇ ਜਾਂਦੇ ਹਨ। ਇਸ ਦਿਨ ਚਾਵਲਾਂ ਨਾਲ ਬਣੇ ਪਕਵਾਨ ਖਾਣ ਦੀ ਪਰੰਪਰਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
328 ਪਾਵਨ ਸਰੂਪਾਂ ਦੇ ਮਾਮਲੇ 'ਚ ਰਿਕਾਰਡ ਲੈਣ SGPC ਦਫਤਰ ਪਹੁੰਚੀ SIT
NEXT STORY