ਅੰਮ੍ਰਿਤਸਰ, (ਸੰਜੀਵ)- ਕੇਨ ਇਨਫ੍ਰਾਟੈਕ ਲਿਮਟਿਡ ਦੇ ਨਾਂ 'ਤੇ ਕੰਪਨੀ ਬਣਾ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਸੁਖਚੈਨ ਸਿੰਘ ਨਿਵਾਸੀ ਯਾਰੇ ਸ਼ਾਹ ਵਾਲਾ, ਸੁਖਵਿੰਦਰ ਸਿੰਘ ਨਿਵਾਸੀ ਮੱਲਾਂ ਵਾਲਾ ਫਿਰੋਜ਼ਪੁਰ, ਮਹਾਬੀਰ ਸਿੰਘ ਨਿਵਾਸੀ ਕਮਾਲਾ ਮਿੰਡਾ ਤੇ ਕੁਲਦੀਪ ਸਿੰਘ ਨਿਵਾਸੀ ਪੰਡੋਰੀ ਫਿਰੋਜ਼ਪੁਰ ਅਤੇ ਉਨ੍ਹਾਂ ਦੇ ਪੰਜ ਅਣਪਛਾਤੇ ਸਾਥੀਆਂ ਵਿਰੁੱਧ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਥਾਣਾ ਰਾਜਾਸਾਂਸੀ ਦੀ ਪੁਲਸ ਵੱਲੋਂ ਦਲਜੀਤ ਸਿੰਘ ਨਿਵਾਸੀ ਰੱਖ ਓਠੀਆਂ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੇ ਕੇਨ ਇਨਫ੍ਰਾਟੈਕ ਕੰਪਨੀ ਖੋਲ੍ਹ ਪਾਲਿਸੀ ਦੇ ਨਾਮ 'ਤੇ ਉਸ ਨੂੰ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਨਿਸ਼ਾਨਾ ਬਣਾ 10 ਲੱਖ ਦੀ ਠੱਗੀ ਮਾਰੀ। ਇਸੇ ਤਰ੍ਹਾਂ ਨਿਸ਼ਾਨ ਸਿੰਘ ਨਿਵਾਸੀ ਰੱਖ ਓਠੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਅਤੇ ਉਸ ਦੇ ਰਿਸ਼ਤੇਦਾਰਾਂ ਤੋਂ 20 ਲੱਖ ਰੁਪਏ ਦੀ ਠੱਗੀ ਮਾਰ ਲਈ। ਇਸੇ ਤਰ੍ਹਾਂ ਥਾਣਾ ਅਜਨਾਲਾ ਦੀ ਪੁਲਸ ਨੇ ਮੇਜਰ ਸਿੰਘ ਨਿਵਾਸੀ ਪੰਜ ਗਰਾਇਆਂ ਦੀ ਸ਼ਿਕਾਇਤ 'ਤੇ ਉਕਤ ਮੁਲਜ਼ਮਾਂ ਵਿਰੁੱਧ ਇਕ ਹੋਰ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ, ਜਿਸ ਵਿਚ ਮੇਜਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸੀ ਕੰਪਨੀ ਦੇ ਨਾਂ 'ਤੇ ਉਸ ਨੂੰ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਝਾਂਸੇ ਵਿਚ ਲਿਆ ਅਤੇ 60 ਲੱਖ ਰੁਪਏ ਦੀ ਠੱਗੀ ਮਾਰੀ। ਪੁਲਸ ਨੇ ਉਕਤ ਮੁਲਜ਼ਮਾਂ ਵਿਰੁੱਧ ਦਰਜ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਆਹ ਕਰਨ ਤੋਂ ਮਨ੍ਹਾ ਕਰਨ 'ਤੇ ਕੀਤਾ ਜ਼ਖ਼ਮੀ -ਵਿਆਹ ਕਰਨ ਤੋਂ ਮਨ੍ਹਾ ਕਰਨ 'ਤੇ ਹਮਲਾ ਕਰ ਕੇ ਜ਼ਖਮੀ ਕਰਨ ਦੇ ਦੋਸ਼ 'ਚ ਥਾਣਾ ਬਿਆਸ ਦੀ ਪੁਲਸ ਨੇ ਰਣਜੀਤ ਸਿੰਘ ਨਿਵਾਸੀ ਡੇਹਰੀਵਾਲ ਅਤੇ ਉਸ ਦੇ ਪੰਜ ਅਣਪਛਾਤੇ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਮੀਨੂੰ ਨੇ ਦੱਸਿਆ ਕਿ ਉਹ ਆਪਣੀ ਮਾਤਾ ਦੇ ਨਾਲ ਮਿਹਨਤ ਮਜ਼ਦੂਰੀ ਕਰਦੀ ਹੈ। ਉਕਤ ਦੋਸ਼ੀ ਰਣਜੀਤ ਸਿੰਘ ਵੀ ਉਥੇ ਹੀ ਕੰਮ ਕਰਦਾ ਹੈ, ਜੋ ਅਕਸਰ ਉਸ ਨੂੰ ਵਿਆਹ ਲਈ ਮਜਬੂਰ ਕਰਦਾ ਸੀ। ਜਦੋਂ ਉਸ ਨੇ ਉਸ ਨੂੰ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਉਹ ਆਪਣੇ ਅਣਪਛਾਤੇ ਸਾਥੀਆਂ ਨਾਲ ਜਬਰੀ ਉਸ ਦੇ ਘਰ 'ਚ ਦਾਖਲ ਹੋਇਆ ਤੇ ਉਸ ਦੇ ਨਾਲ ਜ਼ਬਰਦਸਤੀ ਕਰਨ ਲੱਗਾ। ਜਦੋਂ ਉਸ ਦੀ ਭੈਣ ਬਚਾਉਣ ਲਈ ਆਈ ਤਾਂ ਦੋਸ਼ੀਆਂ ਨੇ ਦੋਵਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੇਤ ਮਾਈਨਿੰਗ ਦੇ 3 ਮਾਮਲਿਆਂ ਵਿਚ 4 'ਤੇ ਕੇਸ ਦਰਜ -ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਗ਼ੈਰ-ਕਾਨੂੰਨੀ ਢੰਗ ਨਾਲ ਰੇਤ ਮਾਈਨਿੰਗ ਕਰਨ ਦੇ ਤਿੰਨ ਵੱਖ-ਵੱਖ ਮਾਮਲਿਆਂ ਵਿਚ ਚਾਰ 'ਤੇ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿਚ ਥਾਣਾ ਰਮਦਾਸ ਅਤੇ ਥਾਣਾ ਭਿੰਡੀ ਸੈਦਾਂ ਦੀ ਪੁਲਸ ਨੇ ਸੰਤੋਖ ਸਿੰਘ ਨਿਵਾਸੀ ਕੋਟ ਸਿੱਧੂ, ਰਣਜੀਤ ਸਿੰਘ ਨਿਵਾਸੀ ਭੋਏਵਾਲੀ, ਲਖਵਿੰਦਰ ਸਿੰਘ ਨਿਵਾਸੀ ਗੱਗੋਮਾਹਲ ਤੇ ਕੁਲਵੰਤ ਸਿੰਘ ਨਿਵਾਸੀ ਫਤਿਹਵਾਲੀ ਨੂੰ ਸ਼ਾਮਲ ਕੀਤਾ ਹੈ। ਪੁਲਸ ਨੇ ਕੋਟ ਸਿੱਧੂ ਤੋਂ ਇਕ ਜੇ. ਸੀ. ਬੀ. ਮਸ਼ੀਨ ਤੇ ਪਿੰਡ ਥੋਬਾ ਤੋਂ ਰੇਤ ਨਾਲ ਭਰੀਆਂ ਦੋ ਟਰੈਕਟਰ-ਟਰਾਲੀਆਂ ਕਾਬੂ ਕੀਤੀਆਂ, ਜਦੋਂ ਕਿ ਉਕਤ ਮੁਲਜ਼ਮ ਪੁਲਸ ਨੂੰ ਚਕਮਾ ਦੇ ਫਰਾਰ ਹੋ ਗਏ। ਪੁਲਸ ਨੇ ਮੁਲਜ਼ਮਾਂ ਦੇ ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਹੈ।
'ਸਰਬੱਤ ਦਾ ਭਲਾ' ਦਾ ਟੀਚਾ ਲੈ ਕੇ ਚੱਲਣਾ ਹੀ ਸਾਡਾ ਧਰਮ : ਨਵਜੋਤ ਸਿੱਧੂ
NEXT STORY