ਸ੍ਰੀ ਮੁਕਤਸਰ ਸਾਹਿਬ/ਮਲੋਟ (ਕੁਲਦੀਪ ਰਿਣੀ, ਜੁਨੇਜਾ): ਮਲੋਟ ਵਿਖੇ ਕਾਨੂੰਨ ਨੂੰ ਹੱਦ ਵਿਚ ਲੈ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆਂ ’ਤੇ ਵਾਇਰਲ ਹੋ ਰਹੀ ਹੈ, ਜਿਸ ਅਨੁਸਾਰ ਮਲੋਟ ਦੇ ਰਵੀਦਾਸ ਨਗਰ ਵਿਚ ਇਕ ਨਾਬਾਲਗ ਮੁੰਡੇ ਦੀਆਂ ਲੱਤਾਂ ਨੂੰ ਰੱਸੀ ਨਾਲ ਬੰਨ੍ਹ ਕਿ ਉਸ ਦੇ ਸਿਰ ਤੇ ਉਸਤਰਾ ਫੇਰਿਆ ਜਾ ਰਿਹਾ ਹੈ। ਇਸ ਮੌਕੇ ਭੀੜ ਉਕਤ ਮੁੰਡੇ ਪ੍ਰਤੀ ਭੱਦੇ ਕੁਮੈਂਟ ਵੀ ਕੀਤੇ ਜਾ ਰਹੇ ਹਨ। ਇਸ ਮਾਮਲੇ ’ਤੇ ਮਲੋਟ ਪੁਲਸ ਵੱਲੋਂ ਬਣਦੀ ਕਨੂੰਨੀ ਕਾਰਵਾਈ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਹੁਣ ਜਲੰਧਰ ਦੇ ਇਸ ਮਸ਼ਹੂਰ ਇਲਾਕੇ ਦੀ ਮੈਡੀਕਲ ਏਜੰਸੀ ’ਚ ਛਾਪੇਮਾਰੀ, ਗੈਰ-ਕਾਨੂੰਨੀ ਦਵਾਈਆਂ ਬਰਾਮਦ
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਲਾਖਣ ਪੁੱਤਰ ਸੁਭਾਸ਼ ਚੰਦਰ ਵਾਸੀ ਰਵੀਦਾਸ ਨਗਰ ਮਲੋਟ ਨੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਉਸ ਦੇ ਤਾਏ ਦੇ ਮੁੰਡੇ ਸੰਨੀ ਪੁੱਤਰ ਸੋਹਨ ਲਾਲ ਨੂੰ ਮੁਹੱਲੇ ਦੇ ਹੀ ਕੁਝ ਵਿਅਕਤੀਆਂ ਵੱਲੋਂ ਘਰ ਤੋਂ ਅਗਵਾ ਕਰ ਲਿਆ ਹੈ ਅਤੇ ਜਨਤਕ ਤੌਰ ਤੇ ਉਸ ਨੂੰ ਬੰਨ੍ਹ ਕਿ ਉਸ ਦੇ ਸਿਰ ਨੂੰ ਵਿਚਾਲਿਓ ਉਸਤਰੇ ਨਾਲ ਗੰਜਾ ਕਰ ਦਿੱਤਾ। ਇਸ ਮੌਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਬਰੀ ਪਿਸ਼ਾਬ ਵੀ ਪਿਆਇਆ ਗਿਆ। ਪੱਤਰਕਾਰਾਂ ਨੂੰ ਪੀੜਤ ਮੁੰਡੇ ਦਾ ਆਧਾਰ ਕਾਰਡ ਵਿਖਾਉਂਦੇ ਉਸ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਨਾਬਾਲਗ ਹੈ ਅਤੇ ਅਜੇ ਉਸ ਦੀ ਉਮਰ ਪੂਰੀ 18 ਸਾਲ ਨਹੀਂ ਹੋਈ। ਲਾਖਣ ਨੇ ਦੱਸਿਆ ਕਿ ਸੰਨੀ ਦੀ ਕੁੱਟਮਾਰ ਕਰਨ ਵਾਲਿਆਂ ਨੂੰ ਸ਼ੱਕ ਸੀ ਕਿ ਸੰਨੀ ਦੇ ਉਨ੍ਹਾਂ ਦੀ ਕੁੜੀ ਨਾਲ ਪ੍ਰੇਮ ਸਬੰਧ ਹਨ।

ਇਹ ਵੀ ਪੜ੍ਹੋ: ਵਿਧਾਇਕ ਰਾਜਾ ਵੜਿੰਗ ਨੇ ਕੋਰੋਨਾ ਮਰੀਜ਼ਾਂ ਦੀ ਆਰਥਿਕ ਲੁੱਟ ਕਰਨ ਵਾਲੇ ਪ੍ਰਾਈਵੇਟ ਡਾਕਟਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ

ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ 'ਬਲੈਕ ਫੰਗਸ' ਦਾ ਖ਼ੌਫ਼, ਜਾਣੋ ਕਾਰਨ, ਲੱਛਣ ਅਤੇ ਬਚਾਅ, ਸੁਣੋ ਡਾਕਟਰ ਦੀ ਸਲਾਹ (ਵੀਡੀਓ)
ਲਾਖਣ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਧੱਕੇਸ਼ਾਹੀ ਕਰਨ ਵਾਲਿਆਂ ਦੀ ਮਿੰਨਤਾਂ ਵੀ ਕੀਤੀਆਂ ਕਿ ਜੇ ਇਸ ਵਿਚ ਕੋਈ ਕਸੂਰ ਹੈ ਤਾਂ ਤੁਸੀਂ ਇਸ ਨੂੰ ਪੁਲਸ ਹਵਾਲੇ ਕਰ ਦਿਓ ਪਰ ਕਿਸੇ ਨੇ ਗੱਲ ਨਹੀਂ ਸੁਣੀ। ਇਸ ਘਟਨਾ ਦਾ ਪਤਾ ਸਿਟੀ ਥਾਣਾ ਦੀ ਪੁਲਸ ਨੂੰ ਲੱਗਣ ਤੋਂ ਬਾਅਦ ਕਰਮਚਾਰੀਆਂ ਨੇ ਆ ਕੇ ਸੰਨੀ ਨੂੰ ਛੁਡਾਇਆ ਅਤੇ ਗੰਭੀਰ ਹਾਲਤ ਵਿਚ ਉਸ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ, ਜਿਥੇ ਮੁੰਡੇ ਦੀ ਹਾਲਤ ਸਥਿਰ ਨਹੀਂ। ਇਸ ਸਬੰਧੀ ਜਦੋਂ ਮਲੋਟ ਦੇ ਉਪ ਕਪਤਾਨ ਪੁਲਸ ਜਸਪਾਲ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਹਨ੍ਹੇਰੇ 'ਚ ਜ਼ਿੰਦਗੀ ਗੁਜ਼ਾਰ ਰਹੇ ਪਰਿਵਾਰਾਂ ਦੀ ਜ਼ਿੰਦਗੀ 'ਚ ਆਵੇਗੀ 'ਰੌਸ਼ਨੀ'
NEXT STORY