ਜਲੰਧਰ (ਰਾਹੁਲ ਕਾਲਾ): ਕੋਰੋਨਾ ਵਾਇਰਸ ਤੋਂ ਬਾਅਦ ਹੁਣ ਜਲੰਧਰ ਵਿਚ ਬਲੈਕ ਫੰਗਸ ਨੇ ਵੀ ਦਸਤਕ ਦੇ ਦਿੱਤੀ ਹੈ। ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਬਲੈਕ ਫੰਗਸ ਦੇ ਕਨਫਰਮ ਮਾਮਲੇ ਪਾਏ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਪ੍ਰਾਈਵੇਟ ਹਸਪਤਾਲ ਵਿੱਚ ਦੋ ਤੋਂ ਤਿੰਨ ਬਲੈਕ ਫੰਗਸ ਨਾਲ ਪੀਡ਼ਤ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਤਿੰਨ ਤੋਂ ਚਾਰ ਮਰੀਜ਼ ਡਿਸਚਾਰਜ ਵੀ ਹੋ ਗਏ ਹਨ। ਹਸਪਤਾਲ ’ਚ ਦਾਖਲ ਪੀਡ਼ਤਾਂ ’ਚੋਂ ਇਕ ਸ਼ੱਕੀ ਮਰੀਜ਼ ਵੀ ਹੈ। ਹਾਲਾਂਕਿ ਇਸ ਪ੍ਰਾਈਵੇਟ ਹਸਪਤਾਲ ਨੇ ਬਲੈਕ ਫੰਗਸ ਦੇ ਮਾਮਲਿਆਂ ਦੀ ਪੁਸ਼ਟੀ ਕਰ ਦਿੱਤੀ ਹੈ ਪਰ ਮਰੀਜ਼ਾਂ ਦੇ ਆਂਕੜੇ ਹਾਲੇ ਤੱਕ ਜਾਰੀ ਨਹੀਂ ਕੀਤੇ ਹਨ।
ਇਹ ਵੀ ਪੜ੍ਹੋ: ਵਿਧਾਇਕ ਰਾਜਾ ਵੜਿੰਗ ਨੇ ਕੋਰੋਨਾ ਮਰੀਜ਼ਾਂ ਦੀ ਆਰਥਿਕ ਲੁੱਟ ਕਰਨ ਵਾਲੇ ਪ੍ਰਾਈਵੇਟ ਡਾਕਟਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ
ਡਾਕਟਰ ਸ਼ਮੀਤ ਚੋਪੜਾ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਦੋਂ ਹਸਪਤਾਲ ਵੱਲੋਂ ਬਲੈਕ ਫੰਗਸ ਦੇ ਮਰੀਜ਼ਾਂ ਦਾ ਆਡਿਟ ਕੀਤਾ ਜਾਵੇਗਾ ਤਾਂ ਉਦੋਂ ਹੀ ਅਸਲ ਆਂਕੜੇ ਜਾਰੀ ਕੀਤੇ ਜਾਣਗੇ। ਫ਼ਿਲਹਾਲ ਡਾਕਟਰ ਸ਼ਮੀਤ ਚੋਪੜਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਬਲੈਕ ਫੰਗਸ ਵਰਗੀ ਸ਼ਿਕਾਇਤ ਨਜ਼ਰ ਆਉਂਦੀ ਹੈ ਤਾਂ ਉਹ ਤੁਰੰਤ ਕਿਸੇ ਮਾਹਰ ਡਾਕਟਰ ਨਾਲ ਸੰਪਰਕ ਕਰਨ ਅਤੇ ਆਪਣਾ ਇਲਾਜ ਕਰਵਾਉਣ।
ਇਹ ਵੀ ਪੜ੍ਹੋ: ਕਾਨੂੰਨ ਰੱਦ ਹੋਣ ਤੱਕ ਲੋਕ ਦਿੱਲੀ ਧਰਨੇ ’ਚ ਕਰਨ ਸ਼ਮੂਲੀਅਤ : ਲੱਖਾ ਸਿਧਾਣਾ
ਡਾਕਟਰ ਸ਼ਮੀਤ ਚੋਪੜਾ ਨੇ ਬਲੈਕ ਫੰਗਸ ਦੇ ਲੱਛਣਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਦੇ ਨੱਕ ਵਿਚੋਂ ਖੂਨ ਵਗਦਾ ਹੈ ਜਾਂ ਇਕ ਨੱਕ ਬੰਦ ਹੋਣ ਦੀ ਸ਼ਿਕਾਇਤ ਹੈ ਅਤੇ ਨੱਕ ’ਚੋਂ ਨਿਕਲ ਰਹੇ ਰੇਸ਼ੇ ਦਾ ਰੰਗ ਬਦਲਿਆ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਬਲੈਕ ਫੰਗਸ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਤੋਂ ਇਲਾਵਾ ਅੱਖਾਂ ਦੀ ਰੋਸ਼ਨੀ ਘਟ ਜਾਣਾ ਅੱਖਾਂ ਤੇ ਸਿਰ ਵਿੱਚ ਦਰਦ ਹੋਣਾ, ਮੂੰਹ ਦੇ ਇੱਕ ਪਾਸੇ ਅਤੇ ਅੱਖਾਂ ’ਚ ਸੋਜ ਆਉਣੀ, ਚਿਹਰੇ ’ਤੇ ਦਰਦ ਹੋਣਾ, ਦੰਦਾਂ ’ਚ ਦਰਦ ਅਤੇ ਉਨ੍ਹਾਂ ਦਾ ਢਿੱਲਾ ਹੋਣਾ ਵਰਗੇ ਵੀ ਲੱਛਣ ਵੀ ਬਲੈਕ ਫੰਗਸ ਦੇ ਹੋ ਸਕਦੇ ਹਨ।
ਇਹ ਵੀ ਪੜ੍ਹੋ: ਗਿੱਦੜਬਾਹਾ ਹਲਕੇ ਵਿਚ ਬਲੈਕ ਫੰਗਸ ਦੇ 2 ਸ਼ੱਕੀ ਕੇਸ, ਇਕ ਦੀ ਮੌਤ
ਇਸ ਤੋਂ ਇਲਾਵਾ ਡਾਕਟਰ ਨੇ ਇਸ ਬਿਮਾਰੀ ਤੋਂ ਬਚਣ ਲਈ ਸਲਾਹ ਦਿੰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਬਲੱਡ ਸ਼ੂਗਰ ਦੇ ਮਰੀਜ਼ ਆਪਣੀ ਬਿਮਾਰੀ ਨੂੰ ਕੰਟਰੋਲ ਚ ਰੱਖਣ, ਡਾਕਟਰ ਦੀ ਸਲਾਹ ਤੋਂ ਬਿਨਾਂ ਸਟੌਰਾਇਡ ਦਾ ਇਸਤੇਮਾਲ ਨਾ ਕੀਤਾ ਜਾਵੇ, ਕਰੁਣਾ ਵਰਗੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਤੁਰੰਤ ਇਸ ਦੀ ਜਾਂਚ ਕਰਵਾਈ ਜਾਵੇ। ਇਸ ਦੇ ਇਲਾਵਾ ਡਾਕਟਰ ਨੇ ਕਿਹਾ ਕਿ ਬਲੈਕ ਫੰਗਸ ਜ਼ਿਆਦਾਤਰ ਕੇਸ ਬਲੱਡ ਸ਼ੂਗਰ ਦੀ ਬਿਮਾਰੀ ਨਾਲ ਲੜ ਰਹੇ ਕੋਰੋਨਾ ਮਰੀਜ਼ਾਂ ਵਿੱਚ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ: ਸਾਵਧਾਨ! ਕੋਰੋਨਾ ਦੇ ਨਾਲ-ਨਾਲ ਪੰਜਾਬ 'ਤੇ ਮੰਡਰਾਉਣ ਲੱਗਾ ਬਲੈਕ ਫੰਗਸ ਦਾ ਖ਼ਤਰਾ
ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਮਿਊਕ੍ਰਮਾਈਕੋਸਿਸ (ਬਲੈਕ ਫੰਗਸ ਇਨਫੈਕਸ਼ਨ) ਦੇ 111 ਮਾਮਲੇ ਸਾਹਮਣੇ ਆਏ ਹਨ। ਇਹ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ 25 ਕੇਸ ਸਰਕਾਰੀ ਸਿਹਤ ਸਹੂਲਤਾਂ ਵਿਚ ਸਾਹਮਣੇ ਆਏ ਹਨ, ਜਦੋਂ ਕਿ ਬਾਕੀ 86 ਵੱਖ-ਵੱਖ ਨਿੱਜੀ ਹਸਪਤਾਲਾਂ ਤੋਂ ਰਿਪੋਰਟ ਕੀਤੇ ਗਏ ਹਨ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਕੇਸ ਮੁੱਖ ਤੌਰ ’ਤੇ ਉਨ੍ਹਾਂ ਮਰੀਜ਼ਾਂ ਵਿਚ ਪਾਏ ਗਏ ਹਨ, ਜੋ ਹਾਲ ਹੀ ਵਿਚ ਕੋਵਿਡ-19 ਤੋਂ ਠੀਕ ਹੋਏ ਹਨ ਜਾਂ ਜਿਨ੍ਹਾਂ ਦੀ ਇਮਊਨਿਟੀ ਘੱਟ ਹੈ (ਐੱਚ. ਆਈ. ਵੀ. ਜਾਂ ਕੈਂਸਰ ਤੋਂ ਪੀੜਤ ਹਨ) ਜਾਂ ਜਿਹੜੇ ਮਰੀਜ਼ ਸਟੀਰਾਇਡ/ ਇਮੀਊਨੋ-ਮੌਡੂਲੇਟਰਾਂ ਦੀ ਮਦਦ ਨਾਲ ਕੋਵਿਡ ਤੋਂ ਸਿਹਤਯਾਬ ਹੋਏ ਹਨ, ਉਹ ਮਰੀਜ਼ ਜੋ ਲੰਬੇ ਸਮੇਂ ਤੋਂ ਆਕਸੀਜਨ ’ਤੇ ਸਨ ਜਾਂ ਉਹ ਲੋਕ ਜਿਨ੍ਹਾਂ ਦੀ ਸ਼ੂਗਰ ਕਾਬੂ ਤੋਂ ਬਾਹਰ ਹੈ।
ਇਹ ਹਨ ਬਲੈਕ ਫੰਗਸ ਦੇ ਲੱਛਣ
ਅੱਖਾਂ ’ਚ ਤੇਜ਼ੀ ਨਾਲ ਸੜਨ ਪੈਣੀ।
ਪਲਕਾਂ ਹੇਠਾਂ ਸੋਜ ਆਉਣੀ।
ਅੱਖਾਂ ਦਾ ਲਾਲ ਹੋਣਾ।
ਖ਼ੂਨ ਦੀ ਉਲਟੀ ਆਉਣਾ।
ਨੱਕ ਬੰਦ ਹੋਣਾ।
ਚਿਹਰੇ ’ਤੇ ਸੋਜ
ਬੀਮਾਰੀ ਵੱਧਣ ਦੇ ਬਾਅਦ ਕੀ ਹੁੰਦਾ ਹੈ
ਅੱਖਾਂ ਦਾ ਘੁੰਮਣਾ ਘੱਟ ਹੋਣਾ।
ਦਿੱਸਣ ’ਚ ਧੁੰਦਲਾ ਵਿਖਾਈ ਦੇਣਾ।
ਚੀਜ਼ਾਂ ਦੋ-ਦੋ ਵਿਖਾਈ ਦੇਣੀਆਂ।
ਅੱਖਾਂ ਦਾ ਬਾਹਰ ਨਿਕਲਣਾ।
ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਕੋਰੋਨਾ ਦੇ ਮਰੀਜ਼ ਨੱਕ ਬੰਦ ਹੋਣ ’ਤੇ ਇਸ ਨੂੰ ਬੈਕਟੀਰੀਅਲ ਇਨਫੈਕਸ਼ਨ ਨਾ ਸਮਝਣ। ਇਸ ਦੀ ਜਾਂਚ ਜ਼ਰੂਰ ਕਰਵਾਉਣ।
ਇਲਾਜ ਸ਼ੁਰੂ ਕਰਨ ’ਚ ਦੇਰੀ ਨਾ ਕਰੋ।
ਆਕਸੀਜਨ ਥੈਰੇਪੀ ਦੌਰਾਨ ਉਬਲਿਆ ਹੋਇਆ ਸਾਫ਼ ਪਾਣੀ ਦੀ ਵਰਤੋਂ ਕਰੋ।
ਡਾਕਟਰ ਦੀ ਸਲਾਹ ਤੋਂ ਬਾਅਦ ਹੀ ਐਂਟੀਬਾਓਟਿਕ ਅਤੇ ਐਂਟੀਫੰਗਲ ਦਵਾਈਆਂ ਦੀ ਵਰਤੋਂ ਕਰੋ।
ਸ਼ੂਗਰ ਦੇ ਮਰੀਜ਼ਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ। ਕੋਰੋਨਾ ਤੋਂ ਠੀਕ ਹੋ ਕੇ ਘਰ ਪਰਤੇ ਮਰੀਜ਼ ਰੋਜ਼ਾਨਾ ਬਲੱਡ ਸ਼ਗੂਰ ਨੂੰ ਚੈੱਕ ਕਰਦੇ ਰਹਿਣ।
ਮਿੱਟੀ-ਘੱਟੇ ਵਾਲੀ ਜਗ੍ਹਾ ’ਤੇ ਜਾਉਣ ਵੇਲੇ ਮੂੰਹ ’ਤੇ ਮਾਸਕ ਜ਼ਰੂਰ ਲਗਾ ਕੇ ਜਾਓ।
ਬਟਾਲਾ ਦੇ ਬਜ਼ੁਰਗ ਨੇ ਛੱਤ ’ਤੇ ਬਣਾਇਆ ਆਰਗੈਨਿਕ ਖੇਤੀ ਫਾਰਮ, ਵੇਸਟ ਸਾਮਾਨ ’ਚ ਉਗਾਈਆਂ ਸਬਜ਼ੀਆਂ ਤੇ ਫ਼ਲ (ਤਸਵੀਰਾਂ)
NEXT STORY