ਮਲੋਟ (ਜੁਨੇਜਾ, ਕਾਠਪਾਲ): ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੋਰੋਨਾ ਦੇ ਫੈਲਾਅ ਦੀ ਰੋਕਥਾਮ ਲਈ ਲਗਾਤਾਰ ਮੁਹਿੰਮ ਚਲਾਈ ਹੋਈ ਹੈ ਪਰ ਇਸ ਦੇ ਬਾਵਜੂਦ ਜ਼ਿਲ੍ਹੇ ਅੰਦਰ ਇਕਾਦੁੱਕਾ ਮਰੀਜ਼ ਕੋਰੋਨਾ ਨਾਲ ਪ੍ਰਭਾਵਿਤ ਆ ਰਹੇ ਹਨ। ਪਰ ਸਥਾਨਕ ਸਿਹਤ ਵਿਭਾਗ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਸਿਵਲ ਹਸਪਤਾਲ ਦੇ ਲੈਬ ਟੈਕਨੀਸ਼ੀਅਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ। ਜਾਣਕਾਰੀ ਅਨੁਸਾਰ ਅਬੋਹਰ ਨਿਵਾਸੀ ਅਤੇ ਮਲੋਟ ਸਰਕਾਰੀ ਹਸਪਤਾਲ ਵਿਚ ਤਾਇਨਾਤ ਇਕ ਲੈਬ ਟੈਕਨੀਸ਼ੀਅਨ ਦੇ ਨਾਲ ਸਟਾਫ ਵਿਚ 6 ਮਹਿਲਾ ਐੱਲ.ਟੀ.ਹਨ ਜਦਕਿ ਇਕ ਟੀ.ਬੀ. ਡਿਪਾਰਟਮੈਂਟ ਦਾ ਕਰਮਚਾਰੀ ਹੈ। ਇਸ ਇਕੱਠੇ ਰਹਿੰਦੇ ਸਟਾਫ਼ ਤੋਂ ਬਿਨਾਂ ਕੁਝ ਡਾਕਟਰ ਵੀ ਹਨ ਜਿਨ੍ਹਾਂ ਦੇ ਇਸ ਟੈਕਨੀਸ਼ੀਅਨ ਨਾਲ ਸੰੰਪਰਕ ਰਿਹਾ ਹੈ। ਜਿਸ ਤੋਂ ਬਾਅਦ ਸੰਪਰਕ ਵਿਚ ਆਏ ਬਾਕੀ ਸਟਾਫ ਦੇ ਸੈਂਪਲ ਲੈ ਕੇ ਫਰੀਦਕੋਟ ਮੈਡੀਕਲ ਕਾਲਜ ਵਿਚ ਭੇਜ ਦਿੱਤੇ ਗਏ ਹਨ ਜਦਕਿ ਡਾਕਟਰ ਸਮੇਤ ਸੰਪਰਕ ਵਿਚ ਆਉਣ ਵਾਲੇ ਸਟਾਫ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਜ਼ਿਲਾ ਸਿਹਤ ਵਿਭਾਗ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਲੈਬ ਟੈਕਨੀਸ਼ੀਅਨ ਨੂੰ ਜਲਾਲਾਬਾਦ ਦੇ ਕੋਵਿਡ ਹਸਪਤਾਲ ਭੇਜ ਦਿੱਤਾ ਗਿਆ ਹੈ। ਪਾਜ਼ੇਟਿਵ ਐੱਲ. ਟੀ. ਨੇ ਦੱਸਿਆ ਕਿ ਉਸਨੇ ਕੁਝ ਦਿਨ ਪਹਿਲਾਂ ਆਪਣੇ ਟੈਸਟ ਕਰਵਾਏ ਸਨ ਜਿਸ ਵਿਚ ਸੈਲ ਘੱਟ ਹੋ ਰਹੇ ਸਨ ਜਿਸ ਕਾਰਣ ਉਸਨੇ ਆਪਣਾ ਸੈਂਪਲ ਦਿੱਤਾ ਸੀ ਅੱਜ ਉਸਦੀ ਰਿਪੋਰਟ ਪਾਜ਼ੇਟਿਵ ਆ ਗਈ। ਹੁਣ ਉਸਦੇ ਪਰਿਵਾਰ ਵਿਚ ਬਜ਼ੁਰਗ ਮਾਂ-ਬਾਪ ਪਤਨੀ ਅਤੇ 12 ਸਾਲਾਂ ਬੱਚੇ ਦੇ ਸੈਂਪਲ ਲੈ ਕੇ ਉਨ੍ਹਾਂ ਨੂੰ ਘਰ ਅੰਦਰ ਹੀ ਇਕਾਂਤਵਾਸ ਕੀਤਾ ਗਿਆ ਹੈ। ਜਦਕਿ ਹਸਪਤਾਲ ਵਿਚ ਉਸਦੇ ਟੀ. ਬੀ. ਡਿਪਾਰਟਮੈਂਟ ਵਿਚ ਕੰਮ ਕਰਦੇ ਸਾਥੀ ਜੋ ਕਿ ਅਬੋਹਰ ਦਾ ਰਹਿਣ ਵਾਲਾ ਹੈ ਜਿਸ ਨਾਲ ਉਹ ਮਲੋਟ ਤੋਂ ਅਬੋਹਰ ਇਕ ਹੀ ਬਾਇਕ 'ਤੇ ਆਇਆ ਜਾਇਆ ਕਰਦਾ ਸੀ ਦੇ ਜੁਆਇੰਟ ਪਰਿਵਾਰ ਜਿਸ ਵਿਚ ਕਰੀਬ 15 ਜਣੇ ਹਨ ਨੂੰ ਵੀ ਇਕਾਂਤਵਾਸ ਕਰ ਦਿੱਤਾ ਗਿਆ ਹੈ।ਮਲੋਟ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ ਪਾਜ਼ੇਟਿਵ ਐੱਲ. ਟੀ. ਜਿਸ ਕਿਸੇ ਦੇ ਸੰਪਰਕ ਵਿਚ ਆਇਆ ਹੈ ਇਹ ਪਛਾਣ ਕਰਨ ਲਈ 3 ਡਾਕਟਰਾਂ ਦੀ ਇਕ ਕਮੇਟੀ ਬਣਾਈ ਗਈ ਹੈ ਜੋ ਐੱਲ. ਟੀ. ਤੋਂ ਜਾਣਕਾਰੀ ਲੈ ਕੇ ਸੰਪਰਕ ਵਿਚ ਆਏ ਵਿਅਕਤੀਆਂ ਜਾਂ ਹਸਪਤਾਲ ਦੇ ਸਟਾਫ ਦੀ ਪਛਾਣ ਕਰਕੇ ਉਨ੍ਹਾਂ ਦੀ ਸੈਂਪਲਿੰਗ ਕਰਵਾਏਗੀ। ਉਨ੍ਹਾਂ ਦੱਸਿਆ ਕਿ ਐੱਲ. ਟੀ. ਅਬੋਹਰ ਦਾ ਵਾਸੀ ਹੋਣ ਕਾਰਣ ਉਥੋ ਦੀ ਹਿਸਟਰੀ ਵੀ ਵਾਚ ਕੀਤੀ ਜਾਵੇਗੀ ਫਿਲਹਾਲ ਹਸਪਤਾਲ ਦੇ ਲੈਬ ਸਟਾਫ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ।
ਮੋਹਾਲੀ 'ਚ ਤਾਂਡਵ ਕਰਨ ਲੱਗਾ 'ਕੋਰੋਨਾ', ਇਕੱਠੇ 14 ਕੇਸ ਆਏ ਸਾਹਮਣੇ
NEXT STORY