ਮਲੋਟ( ਜੁਨੇਜਾ)— ਬੀਤੇ ਦਿਨ ਮਲੋਟ ਦੇ ਇਕ ਮੈਰਿਜ ਪੈਲੇਸ ਵਿਚ ਵਿਆਹ ਸਮਾਗਮ ਦੌਰਾਨ ਪੁਰਾਣੀ ਰੰਜਿਸ਼ ਦੇ ਚਲਦਿਆਂ ਕੁੱਝ ਵਿਅਕਤੀਆਂ ਵੱਲੋਂ ਇਕ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਉਸ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਟੀ ਮਲੋਟ ਪੁਲਸ ਨੇ ਕੁੱਟਮਾਰ ਦਾ ਸ਼ਿਕਾਰ ਲੜਕੇ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।
ਪ੍ਰਕਾਸ਼ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੱਖਾਂ ਵਾਲੀ ਨੇ ਸਿਟੀ ਮਲੋਟ ਪੁਲਸ ਨੂੰ ਦਰਜ ਬਿਆਨਾਂ ਵਿਚ ਕਿਹਾ ਹੈ ਕਿ ਉਸ ਦੇ ਪਿੰਡ ਦੇ ਸਾਬਕਾ ਸਰਪੰਚ ਸੁਖਚੈਣ ਸਿੰਘ ਦੇ ਲੜਕੇ ਓਂਕਾਰ ਸਿੰਘ ਦੇ ਵਿਆਹ ਨੂੰ ਲੈ ਕੇ ਮਲੋਟ ਦੇ ਇਕ ਪੈਲੇਸ ਵਿਚ ਪ੍ਰੋਗਰਾਮ ਚੱਲ ਰਿਹਾ ਸੀ। ਆਰਕੈਸਟਰਾ ਪਾਰਟੀ ਦੇ ਨਾਲ ਉਸ ਦਾ ਲੜਕਾ ਜਗਮੀਤ ਸਿੰਘ ਹੋਰ ਲੜਕਿਆਂ ਨਾਲ ਨੱਚ ਰਿਹਾ ਸੀ। ਇਸ ਦੌਰਾਨ ਗੁਰਚਰਨ ਸਿੰਘ ਉਰਫ ਚੰਨਾ ਪੁੱਤਰ ਨਛੱਤਰ ਸਿੰਘ ਵਾਸੀ ਡੱਬਵਾਲੀ ਮੰਡੀ ਹਰਿਆਣਾ ਨੇ ਜਗਮੀਤ ਸਿੰਘ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਗੁਰਚਰਨ ਸਿੰਘ ਚੰਨਾਂ ਨੇ ਮਾਰ ਦੇਣ ਦੀ ਨੀਯਤ ਨਾਲ ਜਗਮੀਤ ਸਿੰਘ 'ਤੇ ਗੋਲੀ ਵੀ ਚਲਾਈ ਪਰ ਉਹ ਬੈਠ ਗਿਆ। ਇਸ ਮੌਕੇ ਚੰਨਾ ਦੇ ਨਾਲ ਗੁਰਪ੍ਰੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਡੱਬਵਾਲੀ ਮੰਡੀ ਹਰਿਆਣਾ, ਗੁਰਭਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਕੱਖਾਂਵਾਲਾ ਅਤੇ ਕਿੱਕੀ ਵਾਸੀ ਨੀਲੀਆਂ ਵਾਲੀ ਜ਼ਿਲਾ ਸਿਰਸਾ ਹਰਿਆਨਾ ਨੇ ਜਗਮੀਤ ਸਿੰਘ ਨਾਲ ਕੁੱਟਮਾਰ ਵੀ ਕੀਤੀ, ਜਿਸ ਤੋਂ ਬਾਅਦ ਲੋਕਾਂ ਨੇ ਜਗਮੀਤ ਨੂੰ ਹਮਲਾਵਰਾਂ ਤੋਂ ਛੁੱਡਾਇਆ। ਇਸ ਤੋਂ ਬਾਅਦ ਹਮਲਾਵਰ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਸਿਟੀ ਮਲੋਟ ਪੁਲਸ ਨੇ ਉਕਤ ਚਾਰਾਂ ਹਮਲਾਵਰਾਂ ਵਿਰੁੱਧ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਸਬ ਇੰਸਪੈਕਟਰ ਕਿਸ਼ੋਰ ਚੰਦ ਕਰ ਰਹੇ ਹਨ।
50 ਲੱਖ ਦੇ ਸਾਲਾਨਾ ਘਾਟੇ 'ਤੇ ਚੱਲ ਰਹੀ ਹੈ ਅੰਮ੍ਰਿਤਸਰ-ਲਾਹੌਰ ਦੋਸਤੀ ਬੱਸ
NEXT STORY