ਫ਼ਰੀਦਕੋਟ (ਰਾਜਨ) - ਪ੍ਰਵੀਨ ਕੁਮਾਰ ਇੰਚਾਰਜ ਪੀ. ਓ. ਸਟਾਫ਼ ਦੀਆਂ ਹਦਾਇਤਾਂ 'ਤੇ ਏ. ਐੱਸ. ਆਈ. ਗੁਰਜੀਤ ਸਿੰਘ ਨੇ ਆਪਣੇ ਸਾਥੀ ਮੁਲਾਜ਼ਮਾਂ ਦੀ ਸਹਾਇਤਾ ਨਾਲ ਮੁਕੱਦਮਾ ਨੰਬਰ 88 ਦੇ ਭਗੌੜੇ ਦੋਸ਼ੀ ਗੁਰਬਿੰਦਰ ਸਿੰਘ ਵਾਸੀ ਉੱਚਾ ਟਿੱਬਾ ਬਸਤੀ ਮੋਗਾ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਬਾਰੇ ਪੀ. ਓ ਸਟਾਫ਼ ਦੇ ਮੁਖੀ ਨੇ ਦੱਸਿਆ ਕਿ ਉਕਤ ਦੋਸ਼ੀ ਵਾਹਨ ਚੋਰੀ ਕਰ ਕੇ ਜਾਅਲੀ ਆਰ. ਸੀਜ਼ ਤਿਆਰ ਕਰ ਕੇ ਅੱਗੇ ਵੇਚਣ ਦਾ ਧੰਦਾ ਕਰਦਾ ਸੀ, ਜਿਸ 'ਤੇ ਇਸ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਨੂੰ ਮਾਣਯੋਗ ਜੇ. ਐੱਮ. ਆਈ. ਸੀ. ਦੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ, ਜਿਸ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਉਸ ਨੂੰ ਇੱਥੋਂ ਦੀ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ 'ਤੇ ਅਦਾਲਤ ਵੱਲੋਂ ਦੋਸ਼ੀ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਕਿਸਾਨਾਂ-ਮਜ਼ਦੂਰਾਂ ਨੇ ਆਵਾਜਾਈ ਠੱਪ ਕਰਕੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ
NEXT STORY