ਤਪਾ ਮੰਡੀ (ਸ਼ਾਮ) – ਤਪਾ ਪੁਲਸ ਨੇ ਇਕ ਮੋਟਰਸਾਈਕਲ ਸਵਾਰ ਨੂੰ ਨਸ਼ੇ ਵਾਲੀਅਾਂ 9800 ਗੋਲੀਆਂ ਸਣੇ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਥਾਣਾ ਮੁਖੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਥਾਣੇਦਾਰ ਅਮਨਦੀਪ ਕੌਰ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਪਿੰਡ ਤਾਜੋ ਨੇੜੇ ਪਿੰਡ ਪੱਖੋ ਕਲਾਂ ਤੋਂ ਆ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ ਨਸ਼ੇ ਵਾਲੀਅਾਂ 9800 ਗੋਲੀਅਾਂ ਬਰਾਮਦ ਕੀਤੀਅਾਂ। ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਪੁੱਤਰ ਧਰਮਾ ਸਿੰਘ ਵਾਸੀ ਨਾਗੋਰੀ (ਹਰਿਆਣਾ) ਵਜੋਂ ਹੋਈ। ਤਪਾ ਪੁਲਸ ਨੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਸਹਾਇਕ ਸੁਖਦੇਵ ਸਿੰਘ, ਸੁਖਚੈਨ ਸਿੰਘ, ਕਾਂਸਟੇਬਲ ਹਰਜੀਤ ਸਿੰਘ, ਹੌਲਦਾਰ ਜੋਗਿੰਦਰ ਸਿੰਘ, ਹੌਲਦਾਰ ਦਿਆ ਸਿੰਘ, ਕਾਂਸਟੇਬਲ ਭੂਸ਼ਨ ਕੁਮਾਰ, ਕਾਂਸਟੇਬਲ ਸੰਦੀਪ ਕੁਮਾਰ, ਡਰਾਈਵਰ ਨਵਦੀਪ ਸਿੰਘ ਆਦਿ ਹਾਜ਼ਰ ਸਨ।
ਕਿਸਾਨਾਂ ਨੇ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਦੀਅਾਂ ਅਰਥੀਅਾਂ ਫੂਕੀਅਾਂ
NEXT STORY