ਲੁਧਿਆਣਾ (ਰਿਸ਼ੀ) : 7 ਸਾਲਾਂ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ 'ਚ ਥਾਣਾ ਦੁੱਗਰੀ ਦੀ ਪੁਲਸ ਨੇ ਮਨਪ੍ਰੀਤ ਸਿੰਘ ਵਾਸੀ ਫੇਜ਼-1, ਦੁੱਗਰੀ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਅਧਿਕਾਰੀ ਬਲਬੀਰ ਸਿੰਘ ਮੁਤਾਬਕ ਦਿੱਤੀ ਗਈ ਸ਼ਿਕਾਇਤ 'ਚ ਪੀੜਤਾ ਦੇ ਪਿਤਾ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ 6.30 ਵਜੇ ਉਸ ਦੀ 7 ਸਾਲਾ ਬੱਚੀ ਘਰ ਨੇੜੇ ਸਥਿਤ ਦੁਕਾਨ 'ਤੇ ਦੁੱਧ ਲੈਣ ਗਈ ਸੀ, ਤਾਂ ਉਕਤ ਦੋਸ਼ੀ ਨੇ ਰਸਤੇ 'ਚ ਰੋਕ ਕੇ ਪਹਿਲਾਂ ਉਸ ਨੂੰ 200 ਰੁਪਏ ਦੇਣ ਦੀ ਕੋਸ਼ਿਸ਼ ਕੀਤੀ। ਇਸ ਗੱਲ ਤੋਂ ਇਨਕਾਰ ਕਰਨ 'ਤੇ ਉਹ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ, ਜਿਸ ਤੋਂ ਬਾਅਦ ਬੱਚੀ ਨੇ ਘਰ ਆ ਕੇ ਸਾਰੀ ਕਹਾਣੀ ਦੱਸੀ। ਫਿਲਹਾਲ ਪੁਲਸ ਨੇ ਉਕਤ ਦੋਸ਼ੀ 'ਤੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਾਣਕਢੇਰੀ 'ਚ ਫਾਇਰਿੰਗ ਕਰ ਕੇ ਦਹਿਸ਼ਤ ਫੈਲਾਉਣ ਦਾ ਮਾਮਲਾ ਪਰਦਾਫਾਸ਼
NEXT STORY