ਲੁਧਿਆਣਾ (ਰਾਜ) : ਨਸ਼ਾ ਪੂਰਾ ਕਰਨ ਲਈ ਇਕ ਨੌਜਵਾਨ ਖ਼ੁਦ ਹੀ ਨਸ਼ਾ ਵੇਚਣ ਲੱਗ ਗਿਆ, ਜਦੋਂ ਉਹ ਹੈਰੋਇਨ ਵੇਚਣ ਜਾ ਰਿਹਾ ਸੀ ਤਾਂ ਉਸ ਨੂੰ ਥਾਣਾ ਡਵੀਜ਼ਨ ਨੰਬਰ- 4 ਦੀ ਪੁਲਸ ਨੇ ਕਾਬੂ ਕਰ ਲਿਆ। ਮੁਲਜ਼ਮ ਸੁਨੀਲ ਕੁਮਾਰ ਹੈ, ਜੋ ਪੀਰੂਬੰਦਾ ਕਾਲੋਨੀ ਦਾ ਰਹਿਣ ਵਾਲਾ ਹੈ। ਉਸ ਦੇ ਕਬਜ਼ੇ ’ਚੋਂ 6 ਗ੍ਰਾਮ ਹੈਰੋਇਨ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਭਾਈ ਮੰਨਾ ਸਿੰਘ ਨਗਰ ਇਲਾਕੇ ’ਚ ਗਸ਼ਤ ਕਰ ਰਹੀ ਸੀ।
ਇਸ ਦੌਰਾਨ ਉਕਤ ਮੁਲਜ਼ਮ ਪੁਲਸ ਨੂੰ ਦੇਖ ਕੇ ਘਬਰਾ ਕੇ ਭੱਜਣ ਲੱਗਾ ਤਾਂ ਸ਼ੱਕ ਹੋਣ ’ਤੇ ਮੁਲਜ਼ਮ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਹੈਰੋਇਨ ਬਰਾਮਦ ਹੋਈ। ਪੁਲਸ ਦਾ ਕਹਿਣਾ ਹੈ ਕਿ ਮੁੱਢਲੀ ਪੁੱਛਗਿੱਛ ’ਚ ਮੁਲਜ਼ਮ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ। ਨਸ਼ਾ ਖ਼ਰੀਦਣ ਲਈ ਪੈਸੇ ਨਹੀਂ ਹੁੰਦੇ ਸਨ ਤਾਂ ਮੁਲਜ਼ਮ ਖ਼ੁਦ ਵੀ ਨਸ਼ਾ ਵੇਚਣ ਲੱਗ ਗਿਆ। ਮੁਲਜ਼ਮ ਪਿਛਲੇ 2 ਸਾਲਾਂ ਤੋਂ ਨਸ਼ਾ ਕਰ ਰਿਹਾ ਹੈ ਪਰ ਪਹਿਲੀ ਵਾਰ ਫੜ੍ਹਿਆ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਪੁਲਸ ਰਿਮਾਂਡ ’ਤੇ ਹੈ। ਉਸ ਤੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੰਜਾਬ 'ਚ ਹੁਣ ਨਹੀਂ ਵਿਕੇਗੀ 'ਨਕਲੀ' ਸ਼ਰਾਬ, QR ਕੋਡ ਸਕੈਨ ਕਰਦੇ ਹੀ ਸਾਹਮਣੇ ਆਵੇਗੀ ਸਾਰੀ ਡਿਟੇਲ
NEXT STORY