ਜਲਾਲਾਬਾਦ (ਬੰਟੀ ਦਹੂਜਾ) : ਥਾਣਾ ਸਿਟੀ ਪੁਲਸ ਨੇ 96 ਗੁੱਟੇ ਚਾਈਨਾ ਡੋਰ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਭਗਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਖ਼ਾਸ ਤੋਂ ਇਤਲਾਹ ਮਿਲੀ ਕਿ ਰਾਜੇਸ਼ ਕੁਮਾਰ ਪੁੱਤਰ ਜਗਦੀਸ਼ ਲਾਲ ਵਾਸੀ ਨਜ਼ਦੀਕ ਡੀਏਵੀ ਸਕੂਲ ਜਲਾਲਾਬਾਦ, ਚਾਈਨਾ ਡੋਰ ਰੱਖਦਾ ਅਤੇ ਵੇਚਦਾ ਹੈ।
ਪੁਲਸ ਨੇ ਛਾਪਾ ਮਾਰ ਕੇ ਉਸ ਨੂੰ 96 ਗੁੱਟੇ ਚਾਈਨਾ ਡੋਰ ਸਮੇਤ ਕਾਬੂ ਕਰ ਲਿਆ। ਉਸ 'ਤੇ ਧਾਰਾ ਪਰਚਾ ਦਰਜ ਕੀਤਾ ਗਿਆ ਹੈ।
Adidas ਨੇ ਪੰਜਾਬ 'ਚ ਮਾਰੀ ਰੇਡ, ਵੱਡੇ ਸ਼ੋਅਰੂਮ ਦਾ ਮਾਲ ਕੀਤਾ ਜ਼ਬਤ
NEXT STORY