ਖੰਨਾ (ਬਿਪਨ) : ਖੰਨਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ 1 ਲੱਖ, 11 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਪੁਸ਼ਪਿੰਦਰ ਮਹਾਂਦੇਵ, ਅੰਬਾਲਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਚੈਕਿੰਗ ਦੌਰਾਨ ਪੁਸ਼ਪਿੰਦਰ ਦੀ ਗੱਡੀ 'ਚੋਂ ਉਕਤ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਉਹ ਮੁੱਜ਼ਫਰਨਗਰ ਤੋਂ ਲਿਆਉਂਦਾ ਸੀ ਅਤੇ ਅੱਗੇ ਜਲੰਧਰ, ਰਾਹੋਂ, ਲੁਧਿਆਣਾ ਅਤੇ ਮੋਗਾ ਵਰਗੇ ਸ਼ਹਿਰਾਂ 'ਚ ਸਪਲਾਈ ਕਰਦਾ ਸੀ। ਫੜ੍ਹਿਆ ਗਿਆ ਦੋਸ਼ੀ ਟੈਕਸੀ ਡਰਾਈਵਰ ਦੱਸਿਆ ਜਾ ਰਿਹਾ ਹੈ ਅਤੇ ਪੁਲਸ ਦੀ ਪੁੱਛਗਿੱਛ ਦੌਰਾਨ ਉਸ ਕੋਲੋਂ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਅੰਮ੍ਰਿਤਸਰ : BSF ਨੇ ਘੁਸਪੈਠੀਏ ਨੂੰ ਉਤਾਰਿਆ ਮੌਤ ਦੇ ਘਾਟ
NEXT STORY