ਬਠਿੰਡਾ (ਪਾਇਲ) - ਔਲਾਦ ਨਾ ਹੋਣ ਤੋਂ ਪ੍ਰੇਸ਼ਾਨ ਇਕ ਵਿਅਕਤੀ ਵੱਲੋਂ ਫਾਹਾ ਲੈ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਵੇਰੇ ਬੀਬੀਵਾਲਾ ਰੋਡ ਸਥਿਤ ਮਕਾਨ 'ਚ ਕਿਰਾਏ 'ਤੇ ਰਹਿ ਰਹੇ ਇਕ ਵਿਅਕਤੀ ਨੇ ਆਪਣੇ ਘਰ ਵਿਚ ਪੱਖੇ ਨਾਲ ਫਾਹਾ ਲਾ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਘਟਨਾ ਦਾ ਪਤਾ ਲੱਗਣ 'ਤੇ ਮਕਾਨ ਮਾਲਕਾਂ ਨੇ ਥਾਣਾ ਸਿਵਲ ਲਾਈਨ ਪੁਲਸ ਅਤੇ ਸਹਾਰਾ ਜਨਸੇਵਾ ਨੂੰ ਸੂਚਿਤ ਕੀਤਾ। ਪੁਲਸ ਦੀ ਹਾਜ਼ਰੀ 'ਚ ਸੰਸਥਾ ਮੈਂਬਰ ਟੇਕਚੰਦ ਅਤੇ ਵਿੱਕੀ ਕੁਮਾਰ ਨੇ ਲਾਸ਼ ਉਤਾਰ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਈ। ਮ੍ਰਿਤਕ ਦੀ ਸ਼ਨਾਖਤ ਰਾਜਿੰਦਰ ਉਰਫ ਵਿੱਕੀ ਪੁੱਤਰ ਗੌਤਮ ਦੇ ਤੌਰ 'ਤੇ ਹੋਈ। ਮ੍ਰਿਤਕ ਦੀ ਉਮਰ ਕਰੀਬ 30 ਸਾਲ ਅਤੇ ਉਹ ਪੇਸ਼ੇ ਤੋਂ ਡਰਾਈਵਰ ਸੀ। ਘਟਨਾ ਦੇ ਸਮੇਂ ਘਰ 'ਚ ਇਕੱਲਾ ਸੀ ਅਤੇ ਉਸ ਦੀ ਪਤਨੀ ਪੇਕੇ ਗਈ ਹੋਈ ਸੀ।
ਤਫ਼ਤੀਸ਼ੀ ਅਧਿਕਾਰੀ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਕੁਲਦੀਪ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਸਨ ਪਰ ਉਨ੍ਹਾਂ ਦੇ ਕੋਈ ਸੰਤਾਨ ਨਹੀਂ ਸੀ, ਜਿਸ ਕਾਰਨ ਮ੍ਰਿਤਕ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਧਾਰਾ 174 ਤਹਿਤ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ 'ਚ ਚੇਅਰਮੈਨ ਕਾਲੋਨਾਈਜ਼ਰ ਖਿਲਾਫ ਮਾਮਲਾ ਦਰਜ
NEXT STORY