ਬਠਿੰਡਾ (ਵਰਮਾ) : ਰਿਸ਼ਤੇਦਾਰਾਂ ਤੋਂ ਪਰੇਸ਼ਾਨ ਹੋ ਕੇ ਕੋਟਫੱਤਾ ਪਿੰਡ ਦੇ ਵਸਨੀਕ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਪੀੜਤ ਦੀ ਦਾਦੀ ਸਮੇਤ ਤਿੰਨ ਔਰਤਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਹਸਪਤਾਲ ’ਚ ਦਾਖ਼ਲ ਸਤਵੀਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਨੇ ਆਪਣੀ ਦਾਦੀ ਦੇ 4 ਤੋਲੇ ਸੋਨੇ ਦੇ ਬਦਲੇ ਕਰਜ਼ਾ ਲਿਆ ਸੀ। ਇਸ ਤੋਂ ਬਾਅਦ ਉਸਦੀ ਦਾਦੀ ਨੇ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ।
ਇਸ ਦੌਰਾਨ ਗੁਰਦੀਪ ਕੌਰ ਅਤੇ ਉਸਦੀ ਧੀ, ਕਰਮਜੀਤ ਕੌਰ ਵਾਸੀ ਕੋਟਭਾਰਾ ਨੇ ਗਹਿਣੇ ਰੱਖ ਲਏ, ਜਿਸ ਕਾਰਨ ਉਸਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਜੰਗੀਰ ਕੌਰ, ਗੁਰਦੀਪ ਕੌਰ ਅਤੇ ਕਰਮਜੀਤ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਕਹਿਰ ਓ ਰੱਬਾ! ਭਿਆਨਕ ਹਾਦਸੇ ਨੇ ਵਿਛਾਏ ਸੱਥਰ, ਨੌਜਵਾਨ ਦੀ ਤੜਫ਼-ਤੜਫ਼ ਕੇ ਨਿਕਲੀ ਜਾਨ
NEXT STORY