ਫਾਜ਼ਿਲਕਾ (ਸੰਨੀ ਚੋਪੜਾ)— ਵਿਧਾਨਸਭਾ ਹਲਕਾ ਅਬੋਹਰ ਦੇ ਪਿੰਡ ਹਰੀਪੁਰਾ 'ਚ ਇਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇਥੇ ਐੱਸ. ਸੀ. ਵਰਗ ਨਾਲ ਸਬੰਧਤ ਇਕ ਵਿਅਕਤੀ ਨੂੰ ਪਿੰਡ ਦੇ ਕੁਝ ਜ਼ਿੰਮੀਦਾਰ ਵਿਅਕਤੀਆਂ ਨੇ ਬੰਧਕ ਬਣਾ ਕੇ ਜਾਨਵਰਾਂ ਵਾਂਗ ਕੁੱਟਿਆ ਅਤੇ ਉਸ ਨੂੰ ਛਡਾਉਣ ਗਏ ਉਸ ਦੇ ਭਰਾ ਨੂੰ ਵੀ ਕੁੱਟਮਾਰ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਪੁਲਸ ਨੇ ਪਹੁੰਚ ਕੇ ਜ਼ਿੰਮੀਦਾਰਾਂ ਦੇ ਕਬਜ਼ੇ 'ਚੋਂ ਉਸ ਨੂੰ ਛੁਡਵਾਇਆ।
ਇਹ ਵੀ ਪੜ੍ਹੋ: ਜ਼ਿਲ੍ਹਾ ਕਪੂਰਥਲਾ 'ਚ ਸ਼ਰਮਨਾਕ ਘਟਨਾ, ਹਵਸ ਦੇ ਭੁੱਖੇ ਨੇ 6 ਸਾਲਾ ਬੱਚੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ

ਮਿਲੀ ਜਾਣਕਾਰੀ ਮੁਤਾਬਕ ਪਿੰਡ ਹਰੀਪੁਰਾ ਦੇ ਵਾਸੀ ਸੰਤੋਸ਼ ਕੁਮਾਰ ਨੂੰ ਜ਼ਿੰਮੀਦਾਰਾਂ ਵੱਲੋਂ ਜਾਨਵਰਾ ਵਾਂਗ ਕੁੱਟਿਆ ਗਿਆ, ਜਿਸ ਦੇ ਸਬੂਤ ਉਸ ਦੇ ਸਰੀਰ 'ਤੇ ਪਏ ਨਿਸ਼ਾਨ ਦਿੰਦੇ ਹਨ। ਇਸ ਦੇ ਨਾਲ ਅਜਿਹਾ ਵਤੀਰਾ ਸਿਰਫ ਇਸ ਕਰਕੇ ਕੀਤਾ ਗਿਆ ਕਿ ਇਸ ਨੇ ਆਪਣੀ ਪਤਨੀ ਅਤੇ ਦੋ ਬੱਚੇ ਇਨ੍ਹਾਂ ਲੋਕਾਂ ਨੂੰ ਵਾਪਸ ਕਰਨ ਦੀ ਗੁਹਾਰ ਕਈ ਵਾਰ ਲਾਈ ਹੈ। ਦੋਸ਼ ਹਨ ਕਿ ਪਿੰਡ ਦੇ ਜੈ ਪ੍ਰਕਾਸ਼ ਵੱਲੋਂ ਉਸ ਦੀ ਪਤਨੀ ਅਤੇ ਬੱਚੇ ਕਰੀਬ ਇਕ ਮਹੀਨੇ ਤੋਂ ਆਪਣੇ ਕਬਜ਼ੇ 'ਚ ਰੱਖੇ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਚਾਕੂ ਮਾਰ ਪੁਲਸ ਮੁਲਾਜ਼ਮ ਦਾ ਕੀਤਾ ਕਤਲ (ਤਸਵੀਰਾਂ)

ਅਬੋਹਰ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਸੰਤੋਸ਼ ਦਾ ਇਲਜ਼ਾਮ ਹੈ ਕਿ ਜੈ ਪ੍ਰਕਾਸ਼ ਅਤੇ ਇਸ ਦੇ ਸਾਥੀਆਂ ਵੱਲੋਂ ਉਸ ਦੀ ਪਤਨੀ ਅਤੇ ਦੋ ਬੱਚੇ ਆਪਣੇ ਕੋਲ ਰਖੇ ਹਨ। ਉਸ ਨੇ ਕਈ ਵਾਰੀ ਇਨ੍ਹਾਂ ਨੂੰ ਉਸ ਦੀ ਪਤਨੀ ਅਤੇ ਬੱਚੇ ਵਾਪਸ ਮੋੜਨ ਦੀ ਗੁਹਾਰ ਲਾਈ ਹੈ ਪਰ ਉਹ ਉਸ ਦੇ ਪਰਿਵਾਰ ਨੂੰ ਵਾਪਸ ਨਹੀਂ ਕਰ ਰਹੇ। ਇਸ ਦੇ ਬਾਰੇ ਸਬੰਧਤ ਪੁਲਸ ਥਾਣਾ ਖੁਈਆਂ ਸਰਵਰ ਨੂੰ ਸੁਚਿਤ ਕੀਤਾ ਗਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਬੀਤੇ ਦਿਨ ਉਹ ਗਲੀ 'ਚੋਂ ਲੰਘ ਰਿਹਾ ਸੀ ਤਾਂ ਇਨ੍ਹਾਂ ਨੇ ਉਸ ਨੂੰ ਰੱਸੇ ਨਾਲ ਬਨ੍ਹ ਲਿਆ ਅਤੇ ਘਰ ਅੰਦਰ ਲਿਜਾ ਕੇ ਬੰਧਕ ਬਣਾ ਲਿਆ ਅਤੇ ਜਾਨਵਰਾਂ ਵਾਂਗ ਉਸ ਨੂੰ ਕੁੱਟਿਆ।

ਪੀੜਤ ਵਿਅਕਤੀ ਦੇ ਭਰਾ ਅਰਵਿੰਦ ਕੁਮਾਰ ਨੇ ਕਿਹਾ ਕਿ ਜਦੋਂ ਉਸ ਨੂੰ ਪਤਾ ਚਲਿਆ ਤਾਂ ਉਹ ਆਪਣੇ ਭਰਾ ਨੂੰ ਛਡਾਉਣ ਲਈ ਗਿਆ ਪਰ ਇਨ੍ਹਾਂ ਲੋਕਾਂ ਨੇ ਉਸ ਨੂੰ ਵੀ ਧਮਕੀ ਦਿੱਤੀ ਤਾਂ ਉਹ ਡਰ ਗਿਆ ਅਤੇ ਉਸ ਨੇ ਪੁਲਸ ਨੂੰ ਸੂਚਨਾ ਦਿਤੀ , ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਸ ਦੇ ਭਰਾ ਨੂੰ ਉਨ੍ਹਾਂ ਦੇ ਚੰਗੁਲ 'ਚੋਂ ਛੁਡਵਾਇਆ। ਇਸ ਬਾਰੇ ਥਾਣਾ ਖੁਈਆਂ ਸਰਵਰ ਦੇ ਮੁਖੀ ਰਮਨ ਕੁਮਾਰ ਦਾ ਕਹਿਣਾ ਹੈ ਕਿ ਪਿੰਡ ਹਰੀਪੁਰਾ ਵਾਸੀ ਸੰਤੋਸ਼ ਕੁਮਾਰ ਦੇ ਨਾਲ ਕੁੱਟਮਾਰ ਦਾ ਮਾਮਲਾ ਉਨ੍ਹਾਂ ਸਾਹਮਣੇ ਆਇਆ ਹੈ ਅਤੇ ਪੁਲਸ ਨੇ ਇਸ ਸਬੰਧੀ ਬਿਆਨ ਦਰਜ ਕਰਕੇ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ।
ਇਹ ਵੀ ਪੜ੍ਹੋ: ਕੈਪਟਨ ਦੇ 'ਆਪ' 'ਤੇ ਦਿੱਤੇ ਬਿਆਨ ਦਾ ਅਮਨ ਅਰੋੜਾ ਵੱਲੋਂ ਪਲਟਵਾਰ
PAU 'ਚ ਇਸ ਵਾਰ ਲੱਗੇਗਾ ਆਨਲਾਈਨ 'ਕਿਸਾਨ ਮੇਲਾ', ਕਿਸਾਨਾਂ ਨੂੰ ਕੀਤੀ ਗਈ ਖ਼ਾਸ ਅਪੀਲ
NEXT STORY