ਜ਼ੀਰਕਪੁਰ (ਗੁਰਪ੍ਰੀਤ) : ਜ਼ੀਰਕਪੁਰ ਨੇੜਲੇ ਪਿੰਡ ਸਤਾਬਗੜ੍ਹ ਵਿਖੇ ਇਕ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਥਿਤ ਤੌਰ ’ਤੇ ਪਿੰਡ ਦੀ ਸਰਪੰਚਣੀ ਸਮੇਤ ਹੋਰਨਾਂ ਪੰਚਾਇਤ ਮੈਂਬਰਾਂ ਵੱਲੋਂ ਜਲੀਲ ਕਰਨ ਅਤੇ ਪੱਗ ਨੂੰ ਪੈਰਾਂ 'ਚ ਰੋਲਣ ’ਤੇ ਦੁਖ਼ੀ ਸੀ, ਜਿਸ ਕਾਰਣ ਉਸ ਨੇ ਇਹ ਕਦਮ ਚੁੱਕਿਆ। ਮ੍ਰਿਤਕ ਪਾਸੋਂ ਇਕ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ, ਜਿਸ 'ਚ ਉਸ ਨੇ ਇਸ ਜ਼ਲਾਲਤ ਬਾਰੇ ਲਿਖਿਆ ਸੀ। ਫਿਲਹਾਲ ਪੁਲਸ ਨੇ ਪਿੰਡ ਦੀ ਸਰਪੰਚਣੀ ਊਸ਼ਾ ਦੇਵੀ ਸਮੇਤ 6 ਜਣਿਆਂ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : 'ਬੀਬੀ ਸਿੱਧੂ' ਨੇ ਕੈਪਟਨ ਦੇ ਜ਼ਿਲ੍ਹੇ 'ਚ ਲਾਏ ਡੇਰੇ, ਸਿਆਸੀ ਗਲਿਆਰਿਆਂ 'ਚ ਛਿੜੀ ਚਰਚਾ
ਪਰਿਵਾਰ ’ਤੇ ਦਰਜ ਕਰਵਾਇਆ ਝੂਠਾ ਕੇਸ
ਜ਼ੀਰਕਪੁਰ ਥਾਣਾ ਮੁਖੀ ਗੁਰਵੰਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮ੍ਰਿਤਕ ਸ਼ਿਆਮ ਸਿੰਘ ਦੇ ਬੇਟੇ ਵਰਿੰਦਰ ਸਿੰਘ ਨੇ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਪੰਚਾਇਤ ਵੱਲੋਂ ਪਿੰਡ 'ਚ ਨਵੇਂ ਸਿਰੇ ਤੋਂ ਗਲੀਆਂ ਬਣਾਈਆਂ ਜਾ ਰਹੀਆਂ ਹਨ। ਇਸ ਦੌਰਾਨ ਪੰਚਾਇਤ ਵੱਲੋਂ ਉਨ੍ਹਾਂ ਦੇ ਵਾੜੇ ਦੇ ਬਾਹਰ ਉਨ੍ਹਾਂ ਦੀ ਥਾਂ 'ਚ ਪੰਚਾਇਤੀ ਜ਼ਮੀਨ ਦੱਸਦੇ ਹੋਏ ਗਲੀ ਬਣਾਈ ਜਾ ਰਹੀ ਸੀ। ਉਸ ਦੇ ਮ੍ਰਿਤਕ ਪਿਤਾ ਅਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੇ ਇਸ ਦਾ ਵਿਰੋਧ ਕਰਦਿਆਂ ਕੰਮ ਬੰਦ ਕਰਵਾ ਦਿੱਤਾ ਸੀ।
ਇਹ ਵੀ ਪੜ੍ਹੋ : 'ਕੋਵਿਡ' ਬਾਰੇ ਝੂਠੇ ਪ੍ਰਚਾਰ 'ਤੇ ਕੈਪਟਨ ਵੱਲੋਂ ਸਖ਼ਤ ਹੁਕਮ ਜਾਰੀ, ਵੈੱਬ ਚੈਨਲਾਂ ਬਾਰੇ ਕਹੀ ਇਹ ਗੱਲ
ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਕੰਮ ਬੰਦ ਕਰਵਾਉਣ ਤੋਂ ਭੜਕੀ ਪਿੰਡ ਦੀ ਸਰਪੰਚਣੀ ਊਸ਼ਾ ਦੇਵੀ ਪਤਨੀ ਬਲਜੀਤ ਸਿੰਘ ਨੇ ਆਪਣੇ ਕੱਪੜੇ ਫਾੜ ਕੇ ਪੁਲਸ ਸਟੇਸ਼ਨ 'ਚ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕਰਵਾ ਦਿੱਤਾ, ਜਦੋਂ ਕਿ ਉਨ੍ਹਾਂ ਵੱਲੋਂ ਵੀ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ’ਤੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਸਿਆਸੀ ਦਬਾਅ ਹੇਠ ਉਨ੍ਹਾਂ ਖ਼ਿਲਾਫ਼ ਝੂਠਾ ਕੇਸ ਦਰਜ ਕਰ ਦਿੱਤਾ ਗਿਆ। ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਕਿ ਉਸ ਦੇ ਪਿਤਾ ਪਰਿਵਾਰਕ ਮੈਂਬਰਾਂ ’ਤੇ ਝੂਠਾ ਕੇਸ ਦਰਜ ਕਰਨ ਨੂੰ ਲੈ ਕੇ ਸਾਬਕਾ ਪੰਚ ਜੈ ਸਿੰਘ ਕੋਲ ਪਹੁੰਚ ਕੀਤੀ, ਜਿਸ ਵੱਲੋਂ ਪੰਚਾਇਤ ਸੱਦੀ ਗਈ।
ਇਹ ਵੀ ਪੜ੍ਹੋ : 2 ਬੱਚਿਆਂ ਦੇ ਪਿਓ ਦੀ ਸ਼ਰਮਨਾਕ ਹਰਕਤ, ਧੀ ਬਰਾਬਰ ਬੱਚੀ ਦੇਖ ਡੋਲਿਆ ਈਮਾਨ
ਜੇਬ ’ਚੋਂ ਮਿਲਿਆ ਖ਼ੁਦਕੁਸ਼ੀ ਨੋਟ
ਪੰਚਾਇਤ 'ਚ ਸਰਪੰਚਣੀ ਊਸ਼ਾ ਦੇਵੀ, ਉਸ ਦਾ ਪਤੀ ਬਲਜੀਤ ਸਿੰਘ, ਪਿੰਡ ਦਾ ਸਾਬਕਾ ਸਰਪੰਚ ਜੈ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ ਅਤੇ ਜਗਪਾਲ ਸਿੰਘ ਵੱਲੋਂ ਉਸ ਦੇ ਪਿਤਾ ’ਤੇ ਮੁਆਫ਼ੀ ਮੰਗਣ ਲਈ ਦਬਾਅ ਪਾਇਆ ਗਿਆ। ਉਸ ਦੇ ਪਿਤਾ ਵੱਲੋਂ ਮੁਆਫ਼ੀ ਵੀ ਮੰਗੀ ਗਈ ਪਰ ਇਸ ਦੇ ਬਾਵਜੂਦ ਪਿੰਡ ਦੇ ਸਾਬਕਾ ਸਰਪੰਚ ਜੈ ਸਿੰਘ ਦੇ ਕਹਿਣ ’ਤੇ ਉਸ ਦੇ ਪਿਤਾ ਨੇ ਆਪਣੀ ਪੱਗ ਉਨ੍ਹਾਂ ਦੇ ਪੈਰ 'ਚ ਰੱਖੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਉਸ ਦੇ ਪਿਤਾ ਦੀ ਕੋਈ ਗੱਲ ਨਹੀਂ ਮੰਨੀ, ਸਗੋਂ ਉਸ ਦਾ ਪੱਗ ਪੈਰਾਂ 'ਚ ਰੱਖਣ ਸਬੰਧੀ ਮਜ਼ਾਕ ਉਡਾਇਆ ਗਿਆ।
ਇਹ ਵੀ ਪੜ੍ਹੋ : ਰਿਸ਼ਤੇ ਸ਼ਰਮਸਾਰ : ਕਲਯੁਗੀ ਭਰਾ ਨੇ ਨਾਬਾਲਗ ਭੈਣ ਨਾਲ ਜੋ ਕੀਤਾ, ਸੁਣ ਯਕੀਨ ਨਹੀਂ ਹੋਵੇਗਾ
ਇਸ ਜਲਾਲਤ ਤੋਂ ਪਰੇਸ਼ਾਨ ਹੋ ਕੇ ਉਸ ਦੇ ਪਿਤਾ ਵੱਲੋਂ ਆਪਣੇ ਘਰ ਆ ਕੇ ਕਮਰੇ 'ਚ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੇ ਪਿਤਾ ਦੀ ਜੇਬ 'ਚ ਪੰਜਾਬੀ 'ਚ ਲਿਖੇ ਹੋਏ ਮਿਲੇ ਖ਼ੁਦਕੁਸ਼ੀ ਨੋਟ 'ਚ ਉਸ ਨੇ ਆਪਣੀ ਪੱਗ ਦੀ ਬੇਅਦਬੀ ਅਤੇ ਪੰਚਾਇਤ ਵੱਲੋਂ ਜਲੀਲ ਕਰਨ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨ ਦੀ ਗੱਲ ਆਖੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ।
ਚੋਰਾਂ ਨੇ ਸ਼ਮਸ਼ਾਨਘਾਟ ਨੂੰ ਬਣਾਇਆ ਨਿਸ਼ਾਨਾ, ਨਕਦੀ ਲੈ ਕੇ ਹੋਏ ਫ਼ਰਾਰ
NEXT STORY