ਡੇਰਾਬੱਸੀ (ਅਨਿਲ) : ਨਗਰ ਕੌਸਲ ਡੇਰਾਬੱਸੀ 'ਚ ਪੈਂਦੇ ਪਿੰਡ 'ਚ ਇਕ 9 ਸਾਲਾਂ ਦੀ ਬੱਚੀ ਨੂੰ ਗਲਤ ਇਰਾਦੇ ਨਾਲ ਜ਼ਬਰਨ ਮੋਟਰਸਾਈਕਲ ’ਤੇ ਬਿਠਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਪੁਲਸ ਨੇ 35 ਸਾਲਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਨੇ 'ਆਰੂਸਾ' ਨੂੰ ਲੈ ਕੇ ਕੈਪਟਨ 'ਤੇ ਲਾਏ ਰਗੜੇ, ਕੀਤੀ ਇਹ ਮੰਗ
ਪੁਲਸ ਨੇ ਉਸ ਖਿਲਾਫ਼ ਬੱਚੀ ਦੀ ਮਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਡੇਰਾਬੱਸੀ ਅਦਾਲਤ 'ਚ ਪੇਸ਼ ਕਰਨ ’ਤੇ ਮੁਲਜ਼ਮ ਦਾ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਹੋਇਆ ਹੈ। ਜਾਣਕਾਰੀ ਅਨੁਸਾਰ 9 ਸਾਲਾ ਬੱਚੀ ਸਾਈਕਲ ਲੈ ਕੇ ਟਿਊਸ਼ਨ ਪੜ੍ਹਨ ਗਈ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਬੱਚੀ ਦੀ ਮਾਂ ਨੇ ਦੱਸਿਆ ਕਿ 28 ਅਗਸਤ ਨੂੰ ਨਸ਼ੇ ਦੀ ਹਾਲਤ 'ਚ ਰਣਜੀਤ ਸਿੰਘ ਉਰਫ਼ ਸੰਮੀ ਆਪਣੀ ਮੋਟਰਸਾਈਕਲ ’ਤੇ ਜਾ ਰਿਹਾ ਸੀ।
ਇਹ ਵੀ ਪੜ੍ਹੋ : ਰਿਸ਼ਤੇ ਸ਼ਰਮਸਾਰ : ਕਲਯੁਗੀ ਭਰਾ ਨੇ ਨਾਬਾਲਗ ਭੈਣ ਨਾਲ ਜੋ ਕੀਤਾ, ਸੁਣ ਯਕੀਨ ਨਹੀਂ ਹੋਵੇਗਾ
ਜਦੋਂ ਉਸ ਨੇ ਬੱਚੀ ਨੂੰ ਦੇਖਿਆ ਤਾਂ ਉਸ ਨੂੰ ਸਮੋਸਾ ਅਤੇ ਚਾਕਲੇਟ ਖਿਲਾਉਣ ਦਾ ਲਾਲਚ ਦੇ ਕੇ ਆਪਣੇ ਮੋਟਰਸਾਈਕਲ ’ਤੇ ਬੈਠਣ ਨੂੰ ਕਿਹਾ। ਬੱਚੀ ਇਨਕਾਰ ਕਰ ਕੇ ਨਾਲ ਹੀ ਲੱਗੇ ਵਾਟਰ ਕੂਲਰ ’ਤੇ ਪਾਣੀ ਪੀਣ ਚਲੀ ਗਈ, ਉੱਥੇ ਰਣਜੀਤ ਸਿੰਘ ਨੇ ਬੱਚੀ ਦੀ ਬਾਂਹ ਫੜ੍ਹ ਲਈ ਅਤੇ ਬੱਚੀ ਨੂੰ ਗਲਤ ਇਰਾਦੇ ਨਾਲ ਜ਼ਬਰਨ ਆਪਣੇ ਮੋਟਰਸਾਈਕਲ ’ਤੇ ਬਿਠਾਉਣ ਦੀ ਕੋਸਿਸ਼ ਕੀਤੀ।
ਇਹ ਵੀ ਪੜ੍ਹੋ : 'ਕੈਪਟਨ' ਦਾ ਕੇਜਰੀਵਾਲ ਨਾਲ ਪਿਆ ਸਿੱਧਾ ਪੇਚਾ, ਖ਼ਰੀਆਂ-ਖ਼ਰੀਆਂ ਸੁਣਾਉਂਦੇ ਦਿੱਤਾ ਠੋਕਵਾਂ ਜਵਾਬ
ਬੱਚੀ ਕਿਸੇ ਤਰ੍ਹਾਂ ਛੁੱਟ ਕੇ ਆਪਣੇ ਘਰ ਪਹੁੰਚੀ ਅਤੇ ਸਾਰਾ ਮਾਮਲਾ ਦੱਸਿਆ। ਪੁਲਸ ਨੇ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਬੁੱਧਵਾਰ ਸ਼ਾਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲ਼ਜ਼ਮ ਵਿਆਹੁਤਾ ਅਤੇ ਦੋ ਬੱਚਿਆ ਦਾ ਪਿਓ ਹੈ। ਪੁਲਸ ਨੇ ਡੇਰਾਬੱਸੀ ਅਦਾਲਤ 'ਚ ਪੇਸ਼ ਕਰਨ ’ਤੇ ਮੁਲਜ਼ਮ ਦਾ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।
ਅਧਿਆਪਕ ਦਿਵਸ 'ਤੇ ਖ਼ਾਸ : ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ 'ਚ ਵਡਮੁੱਲਾ ਯੋਗਦਾਨ ਪਾਉਂਦੇ ਨੇ ਅਧਿਆਪਕ
NEXT STORY