ਜ਼ੀਰਕਪੁਰ (ਜੁਨੇਜਾ) : ਢਕੋਲੀ ਖੇਤਰ ’ਚ ਹੋਟਲ ’ਚ ਆ ਕੇ ਰੁਕੇ ਵਿਅਕਤੀ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੁਰੇਸ਼ ਕੁਮਾਰ ਵਾਸੀ ਪਿੰਡ ਉਚਾਣਾ ਕਲਾਂ ਹਰਿਆਣਾ ਵਜੋਂ ਹੋਈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਹਾਲੇ ਜ਼ੀਰਕਪੁਰ ਦੀ ਮੋਨਾ ਐਰੋ ਵਿਓ ਸੁਸਾਇਟੀ ’ਚ ਰਹਿ ਰਿਹਾ ਸੀ। ਲਾਸ਼ ਨੂੰ ਸਿਵਲ ਹਸਪਤਾਲ ਡੇਰਾਬਸੀ ਦੀ ਮੋਰਚਰੀ ’ਚ ਰੱਖਵਾ ਕੇ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਦੇ ਦੋ ਬੱਚੇ ਹਨ, ਜਿਨ੍ਹਾਂ ’ਚ ਮੁੰਡਾ ਤੇ ਕੁੜੀ ਸ਼ਾਮਲ ਹਨ। ਉਸਦਾ ਪੁੱਤਰ ਫ਼ੌਜ ’ਚ ਹੈ, ਜਦਕਿ ਧੀ ਦਾ ਵਿਆਹ ਹੋ ਚੁੱਕਾ ਹੈ। ਡੀ. ਐੱਸ. ਪੀ. ਜਸਪਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਹੈ, ਜਿਸ ਮਗਰੋਂ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ।
ਜਲੰਧਰ ਦੇ ਨੌਜਵਾਨ ਦੀ ਇਟਲੀ 'ਚ ਦਿਲ ਦਾ ਦੌਰਾ ਪੈਣ ਨਾਲ ਮੌਤ
NEXT STORY