ਪਟਿਆਲਾ (ਬਲਜਿੰਦਰ) : ਸ਼ਹਿਰ ਦੀ ਢਿੱਲੋਂ ਕਾਲੋਨੀ ਵਿਖੇ ਇਕ ਵਿਅਕਤੀ ਨੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਵਿਅਕਤੀ ਦੀ ਪਛਾਣ ਰਿਤੇਸ਼ ਗੋਇਲ ਵਾਸੀ ਢਿੱਲੋਂ ਕਾਲੋਨੀ ਸਾਹਮਣੇ ਮਹਿੰਦਰਾ ਕਾਲਜ ਵਜੋਂ ਹੋਈ। ਇਸ ਮਾਮਲੇ ’ਚ ਥਾਣਾ ਕੋਤਵਾਲੀ ਦੀ ਪੁਲਸ ਨੇ ਰਿਤੇਸ਼ ਗੋਇਲ ਦੀ ਪਤਨੀ ਮਿਨਾਕਸ਼ੀ ਗੋਇਲ ਦੀ ਸ਼ਿਕਾਇਤ ’ਤੇ ਲੁਕੇਸ਼ ਗੋਇਲ ਪੁੱਤਰ ਹਰੀਸ਼ ਗੋਇਲ, ਨਵੀਤਾ ਗੋਇਲ ਪਤਨੀ ਲੁਕੇਸ਼ ਗੋਇਲ ਪਟਿਆਲਾ ਵਾਸੀ ਸੂਤਵੱਟਾ ਮੁਹੱਲਾ ਪਟਿਆਲਾ, ਨੀਲਮ ਗੁਪਤਾ ਪਤਨੀ ਜਗਨਨਾਥ ਗੁਪਤਾ ਵਾਸੀ ਜੋੜੀਆਂ ਭੱਠੀਆਂ ਪਟਿਆਲਾ ਅਤੇ ਇਕ ਹੋਰ ਵਿਅਕਤੀ ਸ਼ਾਮਿਲ ਹਨ। ਇਸ ਮਾਮਲੇ ’ਚ ਮ੍ਰਿਤਕ ਰਿਤੇਸ਼ ਗੋਇਲ ਦੀ ਪਤਨੀ ਮਿਨਾਕਸ਼ੀ ਗੋਇਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਲੁਕੇਸ਼ ਉਸ ਦਾ ਦਿਓਰ ਹੈ। ਘਰ ਦੀ ਵੰਡੇ ਦੇ ਸਮੇਂ ਹਿੱਸੇ ’ਚ ਆਈ ਦੁਕਾਨ ਨੂੰ ਲੋਨ ਕਲੀਅਰ ਕਰਨ ਲਈ 35 ਲੱਖ ’ਚ ਵੇਚ ਦਿੱਤਾ।
ਇਹ ਵੀ ਪੜ੍ਹੋ : ਕੱਚੇ ਮੁਲਾਜ਼ਮਾਂ ਨੂੰ ਜਲਦ ਪੱਕਾ ਕਰੇਗੀ ਕੈਪਟਨ ਸਰਕਾਰ : ਰਾਵਤ
ਜਦੋਂ ਉਕਤ ਵਿਅਕਤੀਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਲੁਕੇਸ਼ ਨੂੰ ਭੜਕਾ ਦਿੱਤਾ ਅਤੇ ਲੋਕੇਸ਼ ਵੀ ਆਪਣੀ ਦੁਕਾਨ ਦਾ ਕਰਜ਼ਾ ਲਹਾਉਣ ਲਈ ਉਸ ਦੇ ਪਤੀ ਦੇ ਜ਼ੋਰ ਪਾਉਣ ਲੱਗਿਆ। ਕਾਫੀ ਜ਼ਿਆਦਾ ਕਹਿਣ ’ਤੇ ਉਸ ਦੇ ਪਤੀ ਨੇ ਲੁਕੇਸ਼ ਦੀ ਦੁਕਾਨ ਦਾ ਵੀ 10 ਲੱਖ ਕਰਜ਼ਾ ਲਹਾ ਦਿੱਤਾ ਪਰ ਬਾਅਦ ’ਚ ਉਸ ਦਾ ਪਤੀ ਡਿਪਰੈਸ਼ਨ ’ਚ ਰਹਿਣ ਲੱਗ ਪਿਆ ਅਤੇ ਉਸ ਨੇ ਆਦਰਸ਼ ਟ੍ਰੇਡਰਜ਼ ਵਾਲੀ ਦੁਕਾਨ ਦੀ ਛੱਤ ਉੱਪਰ ਲੱਗੀ ਗਰਿੱਲ ’ਚ ਰੱਸੀ ਪਾ ਕੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਉਸ ਦੀ ਜੇਬ ’ਚੋਂ ਉਕਤ ਵਿਅਕਤੀਆਂ ਖਿਲਾਫ ਇਕ ਸੁਸਾਈਡ ਨੋਟ ਮਿਲਿਆ ਹੈ। ਇਸ ਦੇ ਅਧਾਰ ’ਤੇ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ 306 ਅਤੇ 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਟੋਕੀਓ ਪੈਰਾ-ਓਲੰਪਿਕ ’ਚ ਉੱਚੀ ਛਾਲ ’ਚ ਪਦਕ ਜਿੱਤਣ ਵਾਲੇ ਊਨਾ ਜ਼ਿਲ੍ਹਾ ਨਿਵਾਸੀ ਦਾ ਸਨਮਾਨ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਪਤੀ ਤੋਂ ਪ੍ਰੇਸ਼ਾਨ ਹੋ ਕੇ ਪਤਨੀ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
NEXT STORY