ਜਲੰਧਰ/ਲੋਹੀਆਂ ਖਾਸ— ਲੋਹੀਆਂ ਦੇ ਨੇੜਲੇ ਪਿੰਡਾਂ 'ਚ ਭਰੇ ਹੜ੍ਹ ਦੇ ਪਾਣੀ 'ਚ ਘਿਰੇ ਇਕ ਵਿਅਕਤੀ ਨੂੰ ਹਾਰਟ ਅਟੈਕ ਆ ਜਾਣ ਦੀ ਜਾਣਕਾਰੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਮੁੰਡੀ ਸ਼ਹਿਰੀਆਂ ਦੇ ਵਸਨੀਕ ਬਲਬੀਰ ਸਿੰਘ (55) ਪੁੱਤਰ ਸੁੰਦਰ ਸਿੰਘ ਨੂੰ ਅੱਜ ਆਪਣੇ ਘਰ 'ਚ ਬੈਠੇ ਹੀ ਹਾਰਟ ਅਟੈਕ ਆ ਗਿਆ। ਘਰ 'ਚ ਮੌਜੂਦ ਪਰਿਵਾਰਕ ਮੈਂਬਰ ਉਸ ਦੇ ਇਲਾਜ ਲਈ ਉਸ ਨੂੰ ਹਸਪਤਾਲ ਲਿਜਾਣ ਲਈ ਅਸਮਰਥ ਸਨ ਕਿਉਂਕਿ ਉਨ੍ਹਾਂ ਦਾ ਘਰ ਚਾਰੋਂ ਪਾਸਿਓਂ ਹੜ੍ਹ ਨਾਲ ਘਿਰਿਆ ਹੋਇਆ ਸੀ। ਜਿਸ ਤੋਂ ਬਾਅਦ ਇਸ ਦੀ ਸੂਚਨਾ ਕਿਸੇ ਤਰੀਕੇ ਰਾਹਤ ਟੀਮ ਤੱਕ ਪਹੁੰਚਾਈ ਗਈ ਅਤੇ ਕੜੀ ਮੁਸ਼ੱਕਤ ਤੋਂ ਬਾਅਦ ਜਦੋਂ ਰਾਹਤ ਟੀਮ ਉਨ੍ਹਾਂ ਦੇ ਘਰ ਤੱਕ ਪਹੁੰਚੀ ਤਾਂ ਉਸ ਸਮੇਂ ਉਸ ਦੀ ਮੌਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਪਰਿਵਾਰ ਦੋ ਦਿਨਾਂ ਤੋਂ ਘਰ 'ਚ ਵੜੇ ਪਾਣੀ 'ਚ ਫਸਿਆ ਹੋਇਆ ਸੀ ਅਤੇ ਬਚਾਅ ਦੀ ਟੀਮ ਵੀ ਉਥੋਂ ਤੱਕ ਨਹੀਂ ਪਹੁੰਚ ਸਕੀ ਸੀ। ਪਿੰਡ ਹੜ੍ਹ 'ਚ ਡੁੱਬੇ ਹੋਣ ਕਰਕੇ ਉਕਤ ਵਿਅਕਤੀ ਦਾ ਸੰਸਕਾਰ ਲੋਹੀਆਂ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।
ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਜੀਜੇ-ਸਾਲੇ ਦੀ ਮੌਤ
NEXT STORY