ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਵਿਸਾਖੀ ਮੌਕੇ ਨਹਾਉਣ ਆਏ ਇਕ ਨੌਜਵਾਨ ਦੀ ਬੁੰਗਾ ਸਾਹਿਬ ਸਰਾਂ ਪੱਤਣ ਦੇ ਪੁਲ ਨੇੜੇ ਸਤਲੁਜ ਦਰਿਆ 'ਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਂਕਾਰ ਸਿੰਘ ਧੀਮਾਨ (20) ਪੁੱਤਰ ਕ੍ਰਿਸ਼ਨ ਦਿਆਲ ਵਾਸੀ ਪਿੰਡ ਪੱਲੀ ਥਾਣਾ ਨਾਲਾਗੜ੍ਹ (ਹਿ.ਪ੍ਰ) ਪਿੰਡ ਪੰਜੈਹਰਾ ਵਿਖੇ ਐਲੂਮੀਨੀਅਮ ਦੇ ਦਰਵਾਜ਼ੇ-ਖਿੜਕੀਆਂ ਬਣਾਉਣ ਦੀ ਦੁਕਾਨ ਕਰਦਾ ਸੀ। ਉਸ ਨੇ ਆਪਣੇ ਦੋਸਤ ਸਤਨਾਮ ਸਿੰਘ ਅਤੇ ਤਿੰਨ ਹੋਰ ਸਾਥੀਆਂ ਨਾਲ ਵਿਸਾਖੀ 'ਤੇ ਨਹਾਉਣ ਲਈ ਸ੍ਰੀ ਕੀਰਤਪੁਰ ਸਾਹਿਬ ਆਉਣ ਦਾ ਪ੍ਰੋਗਰਾਮ ਬਣਾਇਆ ਪਰ ਬੁੰਗਾ ਸਾਹਿਬ ਆਉਣ 'ਤੇ ਉਨ੍ਹਾਂ ਦਾ ਮਨ ਬਦਲ ਗਿਆ ਅਤੇ ਉਹ ਸਰਾਂ ਪੱਤਣ ਦੇ ਪੁਲ ਨਜ਼ਦੀਕ ਸਤਲੁਜ ਦਰਿਆ 'ਚ ਨਹਾਉਣ ਲਈ ਚਲੇ ਗਏ। ਨਹਾਉਂਦੇ ਸਮੇਂ ਉਂਕਾਰ ਸਿੰਘ ਸਤਲੁਜ ਦਰਿਆ ਦੇ ਡੂੰਘੇ ਪਾਣੀ 'ਚ ਚਲਾ ਗਿਆ ਅਤੇ ਉਹ ਵਾਪਸ ਪਾਣੀ ਦੇ ਉਪਰ ਨਹੀਂ ਆਇਆ।
ਸੂਚਨਾ ਮਿਲਣ ਤੋਂ ਬਾਅਦ ਐੱਸ. ਐੱਚ. ਓ. ਕੁਲਵੀਰ ਸਿੰਘ ਕੰਗ ਥਾਣਾ ਸ੍ਰੀ ਕੀਰਤਪੁਰ ਸਾਹਿਬ, ਏ. ਐੱਸ. ਆਈ. ਦੀਪਕ ਕੁਮਾਰ ਅਤੇ ਥਾਣਾ ਨੂਰਪੁਰਬੇਦੀ ਦੀ ਪੁਲਸ ਮੌਕੇ 'ਤੇ ਪਹੁੰਚ ਗਈ। ਐੱਸ. ਐੱਚ. ਓ. ਕੁਲਵੀਰ ਸਿੰਘ ਕੰਗ ਨੇ ਮੌਕੇ 'ਤੇ ਗੋਤਾਖੋਰ ਮੰਗਵਾ ਲਏ, ਜਿਨ੍ਹਾਂ ਨੇ ਕਾਫੀ ਮਿਹਨਤ ਤੋਂ ਬਾਅਦ ਨੌਜਵਾਨ ਦੀ ਲਾਸ਼ ਨੂੰ ਬਾਹਰ ਕੱਢ ਲਿਆ। ਥਾਣਾ ਨੂਰਪੁਰਬੇਦੀ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਅੱਜ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।
ਬੋਹਾ ਦੀ ਗੁਰਲੀਨ ਕੌਰ ਨੇ ਟੈੱਟ 'ਚੋਂ 135 ਅੰਕ ਪ੍ਰਾਪਤ ਕਰਕੇ ਪੰਜਾਬ 'ਚ ਦੂਜਾ ਸਥਾਨ ਮੱਲਿਆ
NEXT STORY