ਸ੍ਰੀ ਕੀਰਤਪੁਰ ਸਾਹਿਬ (ਚੋਵੇਸ਼ ਲਟਾਵਾ)- ਕੀਰਤਪੁਰ-ਮਨਾਲੀ ਫੋਰਲੇਨ ਦੇ ਗਰਾਮੌਡਾ ਵਿਚ ਵਾਪਰੇ ਰੂਹ ਕੰਬਾਊ ਹਾਦਸੇ ਵਿਚ ਟਰੱਕ ਚਾਲਕ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਟਰੱਕ ਚਾਲਕ ਆਪਣੇ ਹੀ ਟਰੱਕ ਦੇ ਟਾਇਰ ਹੇਠਾਂ ਫਸਿਆ ਮਿਲਿਆ। ਚਾਲਕ ਟਾਇਰ ਅਤੇ ਕ੍ਰੇਸ਼ ਬੈਰੀਅਰ ਵਿਚਾਲੇ ਬੁਰੀ ਤਰ੍ਹਾਂ ਫਸਿਆ ਹੋਇਆ ਸੀ, ਜਿਸ ਕਾਰਨ ਉਸ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਫੋਰਲੇਨ ਤੋਂ ਲੰਘ ਰਹੇ ਹੋਰ ਵਾਹਨ ਚਾਲਕਾਂ ਨੇ ਟਰੱਕ ਚਾਲਕ ਨੂੰ ਟਾਇਰ ਵਿਚ ਫਸਿਆ ਵੇਖਿਆ ਅਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਟਰੱਕ ਚਾਲਕ ਸਥਾਨਕ ਦੱਸਿਆ ਜਾ ਰਿਹਾ ਹੈ ਜੋਕਿ ਗੋਬਿੰਦ ਸਾਗਰ ਝੀਲ ਦੇ ਨੇੜੇ ਦਾਢੀ-ਭਾਡੀ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: ਵੀਜ਼ਾ ਮਿਲਣ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਲੈਕਚਰਾਰ ਔਰਤ ਦੀ ਦਰਦਨਾਕ ਮੌਤ, ਕਾਰਾਂ ਦੇ ਉੱਡੇ ਪਰਖੱਚੇ
ਟਰੱਕ ਮਾਲਕ ਨੇ ਮ੍ਰਿਤਕ ਦੀ ਪਛਾਣ ਟਰੱਕ ਚਾਲਕ ਦੇ ਰੂਪ ਵਿਚ ਕੀਤੀ ਹੈ। ਮ੍ਰਿਤਕ ਟਰੱਕ ਚਾਲਕ ਦੀ ਪਛਾਣ ਝੂੰਡਤਾ ਤਹਿਸੀਲ ਦੇ ਵਿਕਰਮ ਸਿੰਘ ਪੁੱਤਰ ਰਾਮਪਾਲ ਵਾਸੀ ਦਾਢੀ-ਬਾੜੀ ਦੇ ਰੂਪ ਵਿਚ ਹੋਈ ਹੈ। ਸੂਚਨਾ ਮਿਲਦੇ ਹੀ ਸਵਾਰਘਾਟ ਪੁਲਸ ਵੀ ਮੌਕੇ 'ਤੇ ਪਹੁੰਚੀ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਵਿਚ ਜੁਟ ਗਈ। ਇਸ ਦੇ ਨਾਲ ਹੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਏਮਜ਼ ਕੋਠੀਪੁਰਾ ਵਿਖੇ ਪਹੁੰਚਾਇਆ। ਸਥਾਨਕ ਪ੍ਰਸ਼ਾਸਨ ਨੇ ਮ੍ਰਿਤਕ ਵਿਕਰਮ ਦੇ ਪਰਿਵਾਰ ਨੂੰ 25 ਹਜ਼ਾਰ ਰੁਪਏ ਦੀ ਫੌਰੀ ਰਾਹਤ ਵੀ ਦਿੱਤੀ ਹੈ।
ਇਹ ਵੀ ਪੜ੍ਹੋ: ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਫਰਜ਼ੀ ਏਜੰਟਾਂ ਤੋਂ ਬਚਾਉਣ ਲਈ ਕੈਨੇਡਾ ਸਰਕਾਰ ਨੇ ਚੁੱਕਿਆ ਅਹਿਮ ਕਦਮ
ਇਹ ਵੀ ਪੜ੍ਹੋ: ਸਾਵਧਾਨ! ਜਲੰਧਰ ਜ਼ਿਲ੍ਹੇ 'ਚ ਮੰਡਰਾਉਣ ਲੱਗਾ ਇਹ ਖ਼ਤਰਾ, ਐਕਸ਼ਨ 'ਚ ਸਿਹਤ ਵਿਭਾਗ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸੁਨਿਆਰੇ ਦੀ ਕੋਠੀ ਦੇ ਬਾਹਰ ਅਣਪਛਾਤਿਆਂ ਵਲੋਂ ਫਾਇਰਿੰਗ, ਗੈਂਗਸਟਰ ਹੈਰੀ ਦੇ ਨਾਂ 'ਤੇ ਕੀਤੀ ਜਾ ਰਹੀ ਫਿਰੌਤੀ ਦੀ ਮੰਗ
NEXT STORY