ਜਲੰਧਰ (ਜ. ਬ.)- ਆਪਣੇ ਹੀ ਦੋਸਤ ਦਾ ਕਤਲ ਕਰਕੇ ਲਾਸ਼ ਨੂੰ ਅਟੈਚੀ ’ਚ ਪਾ ਕੇ ਰੇਲਵੇ ਸਟੇਸ਼ਨ ’ਤੇ ਰੱਖਣ ਦੇ ਮਾਮਲੇ ’ਚ ਪੁਲਸ ਨੇ ਮੁਲਜ਼ਮ ਦੀ ਗ੍ਰਿਫ਼ਤਾਰੀ ਵਿਖਾ ਦਿੱਤੀ ਹੈ। ਗ੍ਰਿਫ਼ਤਾਰ ਕੀਤੇ ਗਏ ਦਿਹਾੜੀ ਲਾਉਣ ਵਾਲੇ ਪ੍ਰਵਾਸੀ ਮੁਹੰਮਦ ਇਸ਼ਤੇਯਾਕ ਨੂੰ ਪੁਲਸ ਨੇ ਅਦਾਲਤ ’ਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ’ਤੇ ਲਿਆ ਹੈ। ਮੁਲਜ਼ਮ ਕੋਲੋਂ ਮ੍ਰਿਤਕ ਬਬਲੂ ਦਾ ਮੋਬਾਇਲ, ਕਤਲ ਦੇ ਮੁਲਜ਼ਮ ਦੇ ਮੋਬਾਇਲ ਸਮੇਤ ਬੈਂਕ ਦੀ ਕਾਪੀ ਬਰਾਮਦ ਕਰ ਲਈ ਗਈ ਹੈ, ਜਦਕਿ ਕਤਲ ’ਚ ਵਰਤੀ ਰੱਸੀ ਵੀ ਬਰਾਮਦ ਕਰ ਲਈ ਹੈ।
ਏ. ਸੀ. ਪੀ. ਇਨਵੈਸਟੀਗੇਸ਼ਨ ਪਰਮਜੀਤ ਸਿੰਘ ਸਮੇਤ ਡੀ. ਐੱਸ. ਪੀ. ਜੀ. ਆਰ. ਪੀ. ਓਮ ਪ੍ਰਕਾਸ਼ ਤੋਂ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਇੰਸ. ਇੰਦਰਜੀਤ ਸਿੰਘ ਆਦਿ ਨੇ ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਕਤਲ ਦੇ ਟਰੇਸ ਹੋਣ ਦੀ ਪੁਸ਼ਟੀ ਕੀਤੀ। ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਮੁਹੰਮਦ ਇਸ਼ਤੇਯਾਕ ਉਰਫ਼ ਐੱਮ. ਡੀ. ਪੁੱਤਰ ਮੁਹੰਮਦ ਮੋਫੀਨ ਨਿਵਾਸੀ ਪਿੰਡ ਸਿਸੀਆ, ਕਠਿਹਾਰ (ਬਿਹਾਰ) ਦੀ ਚਾਚੇ ਦੀ ਧੀ ਦਾ ਵਿਆਹ ਮ੍ਰਿਤਕ ਮੁਹੰਮਦ ਸ਼ਾਮੀਦ ਉਰਫ਼ ਬਬਲੂ ਮੁਹੰਮਦ ਨੋਚੋ ਪਿੰਡ ਪੌਠੀਆਂ ਕਠਿਹਾਰ (ਬਿਹਾਰ) ਦੇ ਚਾਚੇ ਦੇ ਪੁੱਤ ਨਾਲ ਹੋਇਆ ਸੀ। ਵਿਆਹ ਦੇ ਬਾਅਦ ਤੋਂ ਵਿਆਹੁਤਾ ਨਾਲ ਉਸ ਦੇ ਸਹੁਰੇ ਕੁੱਟਮਾਰ ਕਰਦੇ ਸਨ, ਜਦਕਿ ਲਗਭਗ 6 ਮਹੀਨੇ ਪਹਿਲਾਂ ਜਦੋਂ ਬਬਲੂ ਆਪਣੇ ਪਿੰਡ ਗਿਆ ਸੀ ਤਾਂ ਉਸ ਨੇ ਵੀ ਮੁਲਜ਼ਮ ਐੱਮ. ਡੀ. ਦੀ ਚਾਚੇ ਦੀ ਧੀ ਨਾਲ ਕੁੱਟਮਾਰ ਕੀਤੀ ਸੀ ਅਤੇ ਅਸ਼ਲੀਲ ਢੰਗ ਨਾਲ ਉਸ ਨੂੰ ਛੂਹਿਆ ਵੀ ਸੀ।
ਇਹ ਵੀ ਪੜ੍ਹੋ : ਨਕੋਦਰ: ਪ੍ਰੇਮ ਜਾਲ 'ਚ ਫਸਾ ਕੇ ਕੁੜੀ ਨਾਲ ਬਣਾਏ ਸਰੀਰਕ ਸੰਬੰਧ, ਜਦ ਵਿਆਹ ਲਈ ਕਿਹਾ ਤਾਂ ਕੀਤਾ ਇਹ ਕਾਰਾ
ਇਸ ਗੱਲ ਦਾ ਪਤਾ ਜਦੋਂ ਇਸ਼ਤੇਯਾਕ ਨੂੰ ਲੱਗਾ ਤਾਂ ਉਸ ਨੇ ਆਪਣੇ ਮਨ ’ਚ ਬਬਲੂ ਪ੍ਰਤੀ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਬਦਲਾ ਲੈਣ ਲਈ ਉਸ ਦੇ ਕਤਲ ਦੀ ਯੋਜਨਾ ਬਣਾਉਣ ਲੱਗਾ। ਏ. ਸੀ. ਪੀ. ਪਰਮਜੀਤ ਸਿੰਘ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਸ ਅਟੈਚੀ ’ਚ ਬਬਲੂ ਦੀ ਲਾਸ਼ ਨੂੰ ਪਾਇਆ ਗਿਆ ਸੀ, ਇਸ਼ਤੇਯਾਕ ਉਸ ਨੂੰ ਕਿਸੇ ਟਰੇਨ ’ਚ ਰੱਖਣ ਲਈ ਹੀ ਰੇਲਵੇ ਸਟੇਸ਼ਨ ’ਤੇ ਆਇਆ ਸੀ ਪਰ ਪੁਲਸ ਦੀ ਚੈਕਿੰਗ ਵੇਖ ਕੇ ਉਹ ਡਰ ਗਿਆ ਅਤੇ ਸਟੇਸ਼ਨ ਦੇ ਬਾਹਰ ਹੀ ਅਟੈਚੀ ਰੱਖ ਕੇ ਫਰਾਰ ਹੋ ਗਿਆ। ਪੁਲਸ ਨੇ ਮੁਲਜ਼ਮ ਇਸ਼ਤੇਯਾਕ ਨੂੰ 2 ਦਿਨ ਦੇ ਰਿਮਾਂਡ ’ਤੇ ਲਿਆ ਹੈ। ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਸ ਕਤਲ ਕਾਂਡ ’ਚ ਕਿਤੇ ਕਿਸੇ ਦੂਜੇ ਵਿਅਕਤੀ ਦੀ ਭੂਮਿਕਾ ਨਾ ਹੋਵੇ।
ਹਰੇ ਰੰਗ ਦੇ ਬੈਟਰੀ ਵਾਲੇ ਆਟੋ ਨੂੰ ਲੱਭ ਰਹੀ ਪੁਲਸ
ਜੀ. ਆਰ. ਪੀ. ਨੇ ਵੀਰਵਾਰ ਨੂੰ ਗਦਾਈਪੁਰ ਇਲਾਕੇ ’ਚ ਚੱਲਣ ਵਾਲੇ ਹਰੇ ਰੰਗ ਦੇ ਬੈਟਰੀ ਵਾਲੇ ਆਟੋ ਚਾਲਕਾਂ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕੀਤੀ, ਹਾਲਾਂਕਿ ਮੁਲਜ਼ਮ ਇਸ ਗੱਲ ਦੀ ਪੁਸ਼ਟੀ ਕਰ ਚੁੱਕਾ ਹੈ ਕਿ ਉਸ ਨੇ ਆਟੋ ਕਿਰਾਏ ’ਤੇ ਲਿਆ ਸੀ ਪਰ ਪੁਲਸ ਆਪਣੇ ਪੱਧਰ ’ਤੇ ਇਸ ਗੱਲ ਨੂੰ ਪੁਖ਼ਤਾ ਕਰਨਾ ਚਾਹੁੰਦੀ ਹੈ ਕਿ ਕਿਤੇ ਆਟੋ ਵਾਲੇ ਦੀ ਕਿਸੇ ਤਰ੍ਹਾਂ ਦੀ ਕੋਈ ਭੂਮਿਕਾ ਨਾ ਹੋਵੇ। ਐੱਸ. ਓ. ਯੂ. ਦੇ ਇੰਚਾਰਜ ਇੰਦਰਜੀਤ ਸਿੰਘ ਨੇ ਕਿਹਾ ਕਿ ਗਦਾਈਪੁਰ ਇਲਾਕੇ ’ਚ ਹਰੇ ਰੰਗ ਦੇ 3 ਤੋਂ 4 ਆਟੋ ਵਾਲੇ ਹਨ, ਜਿਨ੍ਹਾਂ ’ਚੋਂ ਇਕ ਆਟੋ ਵਾਲਾ ਪਿੰਡ ਚਲਾ ਗਿਆ ਹੈ। ਮੁਲਜ਼ਮ ਦੱਸ ਰਿਹਾ ਹੈ ਕਿ ਉਹ ਇਕੱਲਾ ਹੀ ਕਿਰਾਏ ’ਤੇ ਆਟੋ ਲੈ ਕੇ ਗਿਆ ਸੀ ਪਰ ਇਸ ਬਾਰੇ ਆਟੋ ਵਾਲੇ ਕੋਲੋਂ ਵੀ ਪੁੱਛਗਿੱਛ ਕਰਨੀ ਹੈ ਕਿ ਇਸ਼ਤੇਯਾਕ ਇਕੱਲਾ ਹੀ ਸੀ ਜਾਂ ਫਿਰ ਉਸ ਨਾਲ ਕੋਈ ਹੋਰ ਵੀ ਸੀ।
ਇਹ ਵੀ ਪੜ੍ਹੋ : ਜਲੰਧਰ ਰੇਲਵੇ ਸਟੇਸ਼ਨ ਤੋਂ ਲਾਸ਼ ਮਿਲਣ ਦਾ ਮਾਮਲਾ, ਹੁਣ ਕਾਤਲ ਦੀ ਭੈਣ ਦੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਸਾਹਮਣੇ ਆਈ ਇਹ ਗੱਲ
ਪੁਲਸ ਦੇ ਸ਼ਿਕੰਜੇ ਤੋਂ ਬਚਣ ਲਈ 6 ਮਹੀਨੇ ਦਾ ਸਮਾਂ ਲਿਆ ਪਰ ਕਾਮਯਾਬ ਨਹੀਂ ਹੋ ਸਕਿਆ
ਇਸ਼ਤੇਯਾਕ ਨੇ 6 ਮਹੀਨੇ ਪਹਿਲਾਂ ਹੀ ਬਬਲੂ ਨੂੰ ਮੌਤ ਦੇ ਘਾਟ ਉਤਾਰਨ ਦੀ ਠਾਣ ਲਈ ਸੀ ਪਰ ਜਦੋਂ ਉਸ ਕੋਲੋਂ ਇੰਨੇ ਸਮੇਂ ਬਾਅਦ ਕਤਲ ਕਰਨ ਦਾ ਕਾਰਨ ਪੁੱਛਿਆ ਤਾਂ ਪੁਲਸ ਵੀ ਹੈਰਾਨ ਰਹਿ ਗਈ। ਇਸ਼ਤੇਯਾਕ ਨੇ ਦੱਸਿਆ ਕਿ ਭੈਣ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਉਸ ਨੇ ਬਬਲੂ ਦੀ ਹੱਤਿਆ ਬਾਰੇ ਤਾਂ ਸੋਚ ਹੀ ਲਿਆ ਸੀ ਪਰ ਇਸ ਦੇ ਨਾਲ-ਨਾਲ ਉਸ ਨੇ ਪੁਲਸ ਦੇ ਸ਼ਿਕੰਜੇ ਤੋਂ ਵੀ ਬਚਣਾ ਸੀ ਤਾਂ ਕਿ ਉਸ ਦਾ ਕੁਝ ਪਤਾ ਹੀ ਨਾ ਲੱਗ ਸਕੇ। ਇਸ਼ਤੇਯਾਕ ਨੇ ਕਿਹਾ ਕਿ ਜੇਕਰ ਉਹ ਕਿਤੇ ਹੋਰ ਲਾਸ਼ ਨੂੰ ਸੁੱਟਦਾ ਤਾਂ ਉਦੋਂ ਵੀ ਪੁਲਸ ਦੇ ਹੱਥ ਉਸ ਤੱਕ ਪਹੁੰਚ ਜਾਣੇ ਸਨ। ਉਸ ਨੇ ਸ਼ਹਿਰ ਤੋਂ ਬਾਹਰ ਲਾਸ਼ ਪਹੁੰਚਾਉਣ ਦੀ ਯੋਜਨਾ ਬਣਾਈ ਸੀ ਤਾਂ ਕਿ ਉਹ ਬਚ ਸਕੇ ਪਰ ਉਹ ਇਸ ’ਚ ਵੀ ਕਾਮਯਾਬ ਨਹੀਂ ਹੋ ਸਕਿਆ ਅਤੇ 24 ਘੰਟਿਆਂ ਦੇ ਅੰਦਰ ਹੀ ਪੁਲਸ ਨੇ ਬਲਾਈਂਡ ਕੇਸ ਨੂੰ ਹੱਲ ਕਰਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : 8 ਸਾਲਾ ਬੱਚੀ ਦੇ ਹੌਂਸਲੇ ਨੂੰ ਸਲਾਮ, ਸਾਈਕਲ ’ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਕੀਤਾ ਸ਼ੁਰੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਗੁਰਦੁਆਰਾ ਸਾਹਿਬ 'ਚ 'ਅਨੰਦ ਕਾਰਜ' ਵੇਲੇ ਗ੍ਰੰਥੀ ਸਿੰਘ ਨੇ ਜੋ ਕੀਤਾ, ਹੈਰਾਨ ਰਹਿ ਗਈਆਂ ਸਭ ਸੰਗਤਾਂ
NEXT STORY