ਪਟਿਆਲਾ/ਹੁਸ਼ਿਆਰਪੁਰ (ਅਮਰੀਕ)— ਪਟਿਆਲਾ ਦੀ ਰਹਿਣ ਵਾਲੀ 8 ਸਾਲਾ ਬੱਚੀ ਵੱਡੀਆਂ ਮੱਲਾਂ ਮਾਰ ਰਹੀ ਹੈ। ਦਰਅਸਲ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੰਦੇਸ਼ ਦੇਣ ਲਈ ਪਟਿਆਲਾ ਦੇ ਤ੍ਰਿਪੁਰੀ ਦੀ ਰਹਿਣ ਵਾਲੀ 8 ਸਾਲ ਦੀ ਸਾਈਕਲਿਸਟ ਰਾਵੀ ਕੌਰ ਨੇ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦਾ ਸਫ਼ਰ ਸ਼ੁਰੂ ਕੀਤਾ ਹੈ। ਰਾਵੀ ਨੇ 10 ਨਵੰਬਰ ਨੂੰ ਕਸ਼ਮੀਰ ਦੇ ਲਾਲ ਚੌਂਕ ਤੋਂ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਅਤੇ ਬੁੱਧਵਾਰ ਨੂੰ 7ਵੇਂ ਦਿਨ ਹੁਸ਼ਿਆਰਪੁਰ ਪਹੁੰਚੀ ਸੀ। ਹੁਸਿ਼ਆਰਪੁਰ ਪਹੁੰਚੀ ਤਾਂ ਫਿਟ ਬਾਈਕਰਜ਼ ਕਲੱਬ ਵਲੋਂ ਬੱਚੀ ਰਾਵੀ ਦਾ ਸਵਾਗਤ ਕੀਤਾ ਅਤੇ ਬੱਚੀ ਦੀ ਹੌਂਸਲਾ ਅਫ਼ਜਾਈ ਕੀਤੀ।

ਇਸ ਮੌਕੇ ਹੁਸਿ਼ਆਰਪੁਰ ਤੋਂ ਉਘੇ ਸਮਾਜ ਸੇਵਕ ਪਰਮਜੀਤ ਸਿੰਘ ਸਚਦੇਵਾ ਨੇ ਕਿਹਾ ਕਿ ਇਸ ਬੱਚੀ ਵਲੋਂ ਜੋ ਇਹ ਕਦਮ ਚੁੱਕਿਆ ਗਿਆ ਹੈ, ਉਹ ਕੋਈ ਜਵਾਨ ਵਿਅਕਤੀ ਵੀ ਨਹੀਂ ਕਰ ਸਕਦਾ ਅਤੇ ਇਸ ਬੱਚੀ ਤੋਂ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕੋਈ ਵਿਸ਼ੇਸ਼ ਉਦਮ ਕਰਨ ਲਈ ਪ੍ਰੇਰਣਾ ਦੇਣੀ ਚਾਹੀਦੀ ਹੈ ਕਿਉਂਕਿ ਬੱਚੇ ਉਹ ਕੰਮ ਕਰ ਸਕਦੇ ਹਨ, ਜੋ ਲੋਕ ਸੋਚ ਵੀ ਨਹੀਂ ਸਕਦੇ ਹਨ।
ਇਥੋਂ ਲੁਧਿਆਣਾ, ਚੰਡੀਗੜ੍ਹ, ਦਿੱਲੀ, ਜੈਪੁਰ, ਹੁਜੂਰ ਸਾਹਿਬ, ਗੇਟ-ਵੇਅ ਆਫ਼ ਇੰਡੀਆ, ਗੋਆ, ਕੋਚੀ ਹੁੰਦੇ ਹੋਏ 2 ਮਹੀਨਿਆਂ ’ਚ ਕਰੀਬ 4500 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਕੰਨਿਆਕੁਮਾਰੀ ਤੱਕ ਪਹੁੰਚੇਗੀ। ਯਾਤਰਾ ’ਚ ਉਸ ਦੇ ਪਿਤਾ ਹੈੱਡ ਕਾਂਸਟੇਬਲ ਸਿਮਰਨਜੀਤ ਸਿੰਘ ਉਸ ਦੇ ਨਾਲ ਹਨ। ਉਨ੍ਹਾਂ ਦੱਸਿਆ ਕਿ ਉਹ ਰੋਜ਼ 100 ਕਿਲੋਮੀਟਰ ਸਫ਼ਰ ਕਰਕੇ 5 ਜਨਵਰੀ ਤੱਕ ਸਫ਼ਰ ਪੂਰਾ ਕਰਨਗੇ। ਦੱਸ ਦੇਈਏ ਕਿ ਯਾਤਰਾ ਪੂਰੀ ਹੁੰਦੇ ਹੀ ਇੰਨੀ ਛੋਟੀ ਉਮਰ ’ਚ ਇੰਨੀ ਲੰਬੀ ਯਾਤਰਾ ਕਰਨ ਦਾ ਰਿਕਾਰਡ ਵੀ ਰਾਵੀ ਦੇ ਨਾਮ ਦਰਜ ਹੋ ਜਾਵੇਗਾ।
ਇਹ ਵੀ ਪੜ੍ਹੋ : ਹੁਣ ਨਹੀਂ ਬਖ਼ਸ਼ੇ ਜਾਣਗੇ ਗੈਂਗਸਟਰ ਤੇ ਨਸ਼ਾ ਸਮੱਗਲਰ, ਪੰਜਾਬ DGP ਨੇ ਲਿਆ ਅਹਿਮ ਫ਼ੈਸਲਾ
ਰੋਜ਼ਾਨਾ ਫੋਨ ’ਤੇ ਇਕ ਘੰਟਾ ਕਰਦੀ ਹੈ ਪੜ੍ਹਾਈ
ਦੂਜੀ ਜਮਾਤ ’ਚ ਪੜ੍ਹਨ ਵਾਲੀ ਰਾਵੀ ਕੌਰ ਨੇ ਸਕੂਲ ਤੋਂ 2 ਮਹੀਨਿਆਂ ਦੀ ਛੁੱਟੀ ਲਈ ਹੈ। ਇਸ ਤੋਂ ਪਹਿਲਾਂ ਆਪਣੀ ਮਾਂ ਪਵਨਦੀਪ ਕੌਰ ਨਾਲ ਵੀਡੀਓ ਕਾਲ ਜ਼ਰੀਏ ਇਕ ਘੰਟਾ ਸਕੂਲ ਦੀ ਪੜ੍ਹਾਈ ਕਰਦੀ ਹੈ। ਸਕੂਲ ਦੇ ਅਧਿਆਪਕ ਰੋਜ਼ਾਨਾ ਉਸ ਨੂੰ ਫੋਨ ’ਤੇ ਹੋਮ ਵਰਕ ਭੇਜਦੇ ਹਨ।

ਪਹਿਲਾਂ 800 ਕਿਲੋਮੀਟਰ ਦਾ ਸਫ਼ਰ ਪੂਰਾ ਕਰ ਚੁੱਕੀ ਹੈ ਰਾਵੀ
ਰਾਵੀ ਨੇ ਕਿਹਾ ਕਿ ਪਿਤਾ ਦੇ ਨਾਲ ਸਾਈਕਲਿੰਗ ’ਤੇ ਉਹ ਚੰਡੀਗੜ੍ਹ ਤੋਂ ਸ਼ਿਮਲਾ, ਲਾਹੌਲ ਸਪੀਤੀ ਅਤੇ ਮਨਾਲੀ ਤੱਕ 800 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੀ ਹੈ। ਉਸ ਦਾ ਨਾਮ ਇੰਡੀਆ ਵਰਲਡ ਰਿਕਾਰਡ ’ਚ ਦਰਜ ਹੈ। ਉਹ 5 ਦੇਸ਼ ਦੀ ਯਾਤਰਾ ਵੀ ਕਰੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਅੱਤਵਾਦੀ ਨੈੱਟਵਰਕ ਦਾ ਪਰਦਾਫ਼ਾਸ਼: 2 ਮੁਲਜ਼ਮ ਹੈਂਡ ਗ੍ਰਨੇਡ ਸਣੇ ਗ੍ਰਿਫ਼ਤਾਰ

ਸਾਈਕਲਿਸਟ ਕਰ ਰਹੇ ਹਨ ਰਹਿਣ ਤੇ ਖਾਣ-ਪੀਣ ’ਚ ਮਦਦ
ਸਾਈਕਲਿਸਟ ਪੁੱਤਰੀ ਅਤੇ ਪਿਤਾ ਦੀ ਇਸ ਯਾਤਰਾ ਦੌਰਾਨ ਵੱਖ-ਵੱਖ ਸ਼ਹਿਰਾਂ ਦੇ ਸਾਈਕਲਿਸਟ ਮਦਦ ਕਰ ਰਹੇ ਹਨ। ਜਿਸ ਸ਼ਹਿਰ ’ਚ ਰਾਤ ਪੈਂਦੀ ਹੈ, ਉਥੇ ਕਮਰੇ ਅਤੇ ਖਾਣ ਦਾ ਪ੍ਰਬੰਧ ਇਹ ਲੋਕ ਹੀ ਕਰਦੇ ਹਨ।

ਇਹ ਵੀ ਪੜ੍ਹੋ : ਕੈਨੇਡਾ ਰਹਿੰਦੇ ਭਤੀਜੇ ਦੇ ਭੁਲੇਖੇ ਸਾਬਕਾ DC ਨੇ ਟਰਾਂਸਫਰ ਕੀਤੇ ਲੱਖਾਂ ਰੁਪਏ, ਜਦ ਖੁੱਲ੍ਹਿਆ ਭੇਤ ਤਾਂ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਚੰਡੀਗੜ੍ਹ 'ਚ 44 EV ਸਟੇਸ਼ਨ ਹੋਣਗੇ ਸ਼ੁਰੂ, 332 ਵਾਹਨ ਹੋ ਸਕਣਗੇ ਚਾਰਜ
NEXT STORY