ਭਵਾਨੀਗੜ੍ਹ (ਕਾਂਸਲ, ਵਿਕਾਸ ਮਿੱਤਲ) : ਇੱਥੇ ਤੇਜ਼ ਝੱਖੜ ਅਤੇ ਮੀਂਹ ਦੌਰਾਨ ਨੇੜਲੇ ਪਿੰਡ ਭੱਟੀਵਾਲ ਖ਼ੁਰਦ ਵਿਖੇ ਬੀਤੀ ਰਾਤ ਇਕ ਨਵੇਂ ਉਸਾਰੇ ਜਾ ਰਹੇ ਮਕਾਨ ਦੇ ਢਹਿ ਜਾਣ ਕਾਰਨ ਕੰਧ ਹੇਠ ਦੱਬਣ 'ਤੇ 40 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਬੀ. ਕੇ. ਯੂ ਡਕੌਂਦਾ ਦੇ ਪਿੰਡ ਇਕਾਈ ਦੇ ਪ੍ਰਧਾਨ ਸੁਖਬੀਰ ਸਿੰਘ ਤੇ ਬੀ. ਕੇ. ਯੂ. ਏਕਤਾ ਉਗਰਾਹਾ ਦੇ ਆਗੂ ਗੁਰਚੇਤ ਸਿੰਘ ਨੇ ਦੱਸਿਆ ਕਿ ਪਿੰਡ ਭੱਟੀਵਾਲ ਖ਼ੁਰਦ ਵਿਖੇ ਦਲਿਤ ਤੇ ਗਰੀਬ ਵਰਗ ਨਾਲ ਸਬੰਧਿਤ ਕੁਲਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵੱਲੋਂ ਪਿੰਡ ਤੋਂ ਨਾਰਾਇਣਗੜ੍ਹ ਜਾਣ ਵਾਲੀ ਸੜਕ 'ਤੇ ਆਪਣੇ ਨਵੇਂ ਮਕਾਨ ਦੀ ਉਸਾਰੀ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ : 12ਵੀਂ ਜਮਾਤ ਦਾ ਨਤੀਜਾ ਉਡੀਕਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, PSEB ਇਸ ਤਾਰੀਖ਼ ਨੂੰ ਐਲਾਨੇਗਾ Result
ਮਕਾਨ ਦੀ ਅਜੇ ਛੱਤ ਨਹੀਂ ਪਈ ਸੀ, ਸਿਰਫ ਚਾਰਦੀਵਾਰੀ ਹੀ ਖੜ੍ਹੀ ਕੀਤੀ ਗਈ ਸੀ। ਕੁਲਦੀਪ ਸਿੰਘ ਰਾਖੀ ਦੇ ਤੌਰ ’ਤੇ ਰਾਤ ਨੂੰ ਆਪਣੇ ਨਵੇਂ ਉਸਾਰੇ ਜਾ ਰਹੇ ਇਸ ਮਕਾਨ ਅੰਦਰ ਹੀ ਸੁੱਤਾ ਪਿਆ ਸੀ ਕਿ ਦੇਰ ਰਾਤ ਨੂੰ ਆਏ ਤੇਜ਼ ਝੱਖੜ ਕਾਰਨ ਉਸ ਦਾ ਇਹ ਮਕਾਨ ਪੂਰੀ ਤਰ੍ਹਾਂ ਢਹਿ-ਢੇਰੀ ਹੋ ਗਿਆ ਅਤੇ ਮਕਾਨ ਦੀਆਂ ਕੰਧਾਂ ਸੁੱਤੇ ਪਏ ਕੁਲਦੀਪ ਸਿੰਘ 'ਤੇ ਡਿੱਗ ਜਾਣ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਦਾਖ਼ਲਾ ਪ੍ਰਕਿਰਿਆ ਅੱਜ ਤੋਂ, ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਦੇ ਨੇੜੇ ਹੀ ਮਕਾਨ ਬਣਾ ਰਿਹਾ ਇਕ ਹੋਰ ਵਿਅਕਤੀ ਅੱਜ ਸਵੇਰੇ ਜਦੋਂ ਇੱਥੋਂ ਲੰਘਿਆ ਤਾਂ ਉਸ ਨੇ ਕੁਲਦੀਪ ਸਿੰਘ ਦਾ ਢਹਿ-ਢੇਰੀ ਹੋਇਆ ਮਕਾਨ ਦੇਖਣ ਤੋਂ ਬਾਅਦ ਜਦੋਂ ਨੇੜੇ ਜਾ ਕੇ ਦੇਖਿਆਂ ਤਾਂ ਕੁਲਦੀਪ ਸਿੰਘ ਇੱਥੇ ਮ੍ਰਿਤਕ ਹਾਲਤ ’ਚ ਪਿਆ ਸੀ।
ਇਸ ਦੀ ਸੂਚਨਾ ਉਸ ਨੇ ਪਿੰਡ ਵਾਸੀਆਂ ਨੂੰ ਦਿੱਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਮ੍ਰਿਤਕ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ ਅਤੇ ਮ੍ਰਿਤਕ ਆਪਣੇ ਪਿੱਛੇ ਪਤਨੀ ਤੇ 3 ਪੁੱਤਰ ਛੱਡ ਗਿਆ ਹੈ। ਕਿਸਾਨ ਆਗੂਆਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸਰਕਾਰੀ ਸਕੂਲਾਂ 'ਚ ਦਾਖ਼ਲਾ ਪ੍ਰਕਿਰਿਆ ਅੱਜ ਤੋਂ, ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
NEXT STORY