ਕਿਸ਼ਨਗੜ੍ਹ (ਬੈਂਸ)- ਇਕ ਮਹੀਨਾ ਪਹਿਲਾਂ ਸਾਊਦੀ ਅਰਬ ’ਚ ਕਿਸ਼ਨਗੜ੍ਹ ਦੇ ਰਹਿਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਸੀ। ਇਕ ਮਹੀਨੇ ਦੇ ਬਾਅਦ ਉਸ ਦੀ ਲਾਸ਼ ਜੱਦੀ ਪਿੰਡ ਪਹੁੰਚੀ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਕਿਸ਼ਨਗੜ੍ਹ ਦਾ ਰਹਿਣ ਵਾਲਾ ਬਲਵਿੰਦਰ ਕੁਮਾਰ ਉਰਫ਼ ਬਿਦਰੀ ਪੁੱਤਰ ਪ੍ਰੀਤਮ ਦਾਸ ਕਰੀਬ 9 ਸਾਲ ਪਹਿਲਾਂ ਰੋਜ਼ਗਾਰ ਖ਼ਾਤਰ ਸਾਊਦੀ ਅਰਬ ਗਿਆ ਸੀ, ਜਿੱਥੇ ਉਸ ਦਾ ਕੰਮਕਾਰ ਠੀਕ ਨਾ ਹੋਣ ਕਰਕੇ ਉਸ ਵੱਲੋਂ ਕੰਪਨੀ ਨੂੰ ਛੱਡ ਦਿੱਤਾ ਸੀ। ਕੋਰੋਨਾ ਮਹਾਮਾਰੀ ਦੇ ਚਲਦਿਆਂ ਕਰੀਬ ਪਿਛਲੇ ਇਕ ਸਾਲ ਤੋਂ ਉਸ ਦਾ ਕੰਮ ਨਾਮਾਤਰ ਸੀ। ਪਿਛਲੇ ਮਹੀਨੇ ਉਸ ਦੀ ਸਾਊਦੀ ਅਰਬ ਵਿਚ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਸਰਕਾਰੀ ਸਕੂਲਾਂ ’ਚ ਪੜ੍ਹਦੇ ਪਹਿਲੀ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਸੂਬਾ ਸਰਕਾਰ ਦੇਵੇਗੀ ਇਹ ਖ਼ਾਸ ਸਹੂਲਤ
ਉਸ ਦੇ ਪਰਿਵਾਰਕ ਮੈਂਬਰਾਂ ਦੀ ਮਾਲੀ ਹਾਲਤ ਬਹੁਤ ਹੀ ਕਮਜ਼ੋਰ ਸੀ ਅਤੇ ਪਰਿਵਾਰ ਵਾਲੇ ਵਿਦੇਸ਼ ਵਿਚੋਂ ਮ੍ਰਿਤਕ ਦੇਹ ਲਿਆਉਣ ਤੋਂ ਵੀ ਅਸਮਰਥ ਸਨ। ਜਿਸ ਕਰਕੇ ਉਕਤ ਗਰੀਬ ਪਰਿਵਾਰ ਵੱਲੋਂ ਗ੍ਰਾਮ ਪੰਚਾਇਤ ਅਤੇ ਮੀਡੀਆ ਰਾਹੀਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਕੇਂਦਰੀ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈ ਸ਼ੰਕਰ ਅੱਗੇ ਪੁਰਜ਼ੋਰ ਗੁਹਾਰ ਲਾਈ ਸੀ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਮ੍ਰਿਤਕਦੇਹ ਉਨ੍ਹਾਂ ਦੇ ਪਿੰਡ ਕਿਸ਼ਨਗੜ੍ਹ ਵਿਖੇ ਮੰਗਵਾਈ ਜਾਵੇ। ਕੋਸ਼ਿਸ਼ਾਂ ਸਦਕਾ ਬੀਤੀ ਸਵੇਰੇ ਬਲਵਿੰਦਰ ਕੁਮਾਰ ਉਰਫ਼ ਬਿੰਦਰੀ ਦੀ ਮ੍ਰਿਤਕਦੇਹ ਸਾਊਦੀ ਅਰਬ ਤੋਂ ਦਿੱਲੀ ਰਾਹੀਂ ਇਕ ਬੰਦ ਬਕਸੇ 'ਚ ਪਿੰਡ ਕਿਸ਼ਨਗੜ੍ਹ ਪਹੁੰਚੀ। ਜਿਵੇਂ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪਰਿਵਾਰ ਵਿਚ ਚੀਕ ਚਿਹਾੜਾ ਪੈ ਗਿਆ।
ਇਹ ਵੀ ਪੜ੍ਹੋ: ਜਲੰਧਰ: ਪਿੰਡ ਚਹੇੜੂ ਨੇੜੇ ਵਾਪਰਿਆ ਦਰਦਨਾਕ ਹਾਦਸਾ, ਮੰਜ਼ਰ ਵੇਖ ਦਹਿਲਿਆ ਹਰ ਕਿਸੇ ਦਾ ਦਿਲ
ਗ੍ਰਾਮ ਪੰਚਾਇਤ ਕਿਸ਼ਨਗੜ੍ਹ ਸਰਪੰਚ ਪਤੀ ਡਾ. ਗੁਰਬਖਸ਼ ਸੁਆਮੀ (ਪੰਚਾਇਤ ਮੈਂਬਰ) ਅਤੇ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ, ਸੂਬਾ ਸਰਕਾਰ ਅਤੇ ਕੇਂਦਰੀ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈ ਸ਼ੰਕਰ ਵੱਲੋਂ ਕੀਤੀ ਅਣਥੱਕ ਕੋਸ਼ਿਸ਼ ਸਦਕਾਂ ਗਰੀਬ ਪਰਿਵਾਰਕ ਮੈਂਬਰ ਆਪਣੇ ਵਿਛੜੇ ਹੋਏ ਪਰਿਵਾਰਕ ਮੈਂਬਰ ਦੇ ਅੰਤਿਮ ਦਰਸ਼ਨ ਕਰ ਸਕੇ। ਇਸ ਦੇ ਬਾਅਦ ਮ੍ਰਿਤਕ ਬਲਵਿੰਦਰ ਕੁਮਾਰ ਦਾ ਅੰਤਿਮ ਸੰਸਕਾਰ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਗ੍ਰਾਮ ਪੰਚਾਇਤ ਵੱਲੋਂ ਦੁਖ਼ੀ ਹਿਰਦੇ ਨਾਲ ਗੰਮਗੀਨ ਅਤੇ ਭਾਵੁਕ ਮਾਹੌਲ 'ਚ ਪਿੰਡ ਦੇ ਸ਼ਮਸਾਨ ਘਾਟ 'ਚ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪਿਆਰ ਕਰਨ ਦੀ ਮਿਲੀ ਖ਼ੌਫ਼ਨਾਕ ਸਜ਼ਾ, ਪ੍ਰੇਮੀ ਨੂੰ ਬੰਧੀ ਬਣਾ ਕੇ ਕੁੱਟਮਾਰ ਕਰਕੇ ਜਬਰੀ ਪਿਲਾਇਆ ਪਿਸ਼ਾਬ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਤਰਨਤਾਰਨ ’ਚ ਵਾਪਰੀ ਵੱਡੀ ਵਾਰਦਾਤ : ਜਿੰਮ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
NEXT STORY