ਲੁਧਿਆਣਾ (ਰਾਜ) : ਅੰਮ੍ਰਿਤਸਰ ਦੇ ਇਕ ਸ਼ਾਤਰ ਪਰਿਵਾਰ ਨੇ ਭਾਮੀਆਂ ਕਲਾਂ ਦੀ ਇਕ ਕੁੜੀ ਦਾ ਆਪਣੇ ਮੁੰਡੇ ਨਾਲ ਰਿਸ਼ਤਾ ਕਰ ਦਿੱਤਾ। ਜਿਸ ਤੋਂ ਬਾਅਦ ਮੁੰਡੇ ਨੇ ਕੁੜੀ ਨੂੰ ਨੂੰ ਮਿਲਣ ਦੇ ਬਹਾਨੇ ਬੁਲਾ ਕੇ ਹੋਟਲ ਵਿਚ ਉਸ ਦੇ ਨਾਲ ਹਵਸ ਮਿਟਾਈ। ਇਸ ਤੋਂ ਬਾਅਦ ਦਾਜ ਵਿਚ ਪੰਜ ਕਰੋੜ ਅਤੇ ਮਰਸੀਡੀਜ਼ ਕਾਰ ਮੰਗ ਲਈ। ਜਦੋਂ ਕੁੜੀ ਵਾਲਿਆਂ ਨੇ ਦਾਜ ਦੇਣ ਤੋਂ ਅਸਮਰਥਤਾ ਜਤਾਈ ਤਾਂ ਮੁੰਡੇ ਵਾਲਿਆਂ ਨੇ ਰਿਸ਼ਤਾ ਹੀ ਤੋੜ ਦਿੱਤਾ। ਇਸ ਤੋਂ ਬਾਅਦ ਪੀੜਤਾ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਥਾਣਾ ਸਰਾਭਾ ਨਗਰ ਦੀ ਪੁਲਸ ਨੇ ਜਾਂਚ ਦੌਰਾਨ ਪੀੜਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਮੁੰਡੇ ਹਰਕਰਣ ਸਿੰਘ ਬੋਪਾਰਾਏ ਖ਼ਿਲਾਫ਼ ਜਬਰ ਜ਼ਿਨਾਹ ਦਾ ਕੇਸ ਦਰਜ ਕੀਤਾ ਹੈ ਜਦਕਿ ਉਸ ਦੇ ਮਾਤਾ-ਪਿਤਾ ਅਤੇ ਇਕ ਹੋਰ ਰਿਸ਼ਤੇਦਾਰ ’ਤੇ ਸਾਜ਼ਿਸ਼ ਤਹਿਤ ਧੋਖਾਦੇਹੀ, ਅਮਾਨਤ ਵਿਚ ਖਿਆਨਤ ਅਤੇ ਧਮਕਾਉਣ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕੀਤਾ ਹੈ।
ਇਹ ਵੀ ਪੜ੍ਹੋ- ਗਿੱਦੜਬਾਹਾ ਥਾਣੇ 'ਚ ਬੰਦ ਸੀ ਪਿਓ, ਇਲਾਜ ਖੁਣੋਂ 10 ਮਹੀਨਿਆਂ ਦੀ ਧੀ ਨੇ ਤੋੜਿਆ ਦਮ
ਪੀੜਤਾ ਨੇ ਪੁਲਸ ਸ਼ਿਕਾਇਤ ਵਿਚ ਦੱਸਿਆ ਕਿ 24 ਜੂਨ 2022 ਵਿਚ ਅੰਮ੍ਰਿਤਸਰ ਦੇ ਰਹਿਣ ਵਾਲੇ ਹਰਕਰਣ ਸਿੰਘ ਬੋਪਾਰਾਏ ਦੇ ਨਾਲ ਉਸ ਦਾ ਵਿਆਹ ਤੈਅ ਹੋਇਆ ਸੀ। ਉਸ ਦੇ ਪਰਿਵਾਰ ਦਾ ਕਹਿਣਾ ਸੀ ਕਿ ਉਹ ਵਿਆਹ ਵਿਚ ਕੋਈ ਦਾਜ ਨਹੀਂ ਲੈਣਗੇ। ਇਸ ਤੋਂ ਬਾਅਦ 14 ਜੁਲਾਈ 2022 ਨੂੰ ਮੁਲਜ਼ਮ ਹਰਕਰਣ ਸਿੰਘ ਨੇ ਉਸ ਨੂੰ ਪੱਖੋਵਾਲ ਰੋਡ ਸਥਿਤ ਇਕ ਹੋਟਲ ਵਿਚ ਬੁਲਾਇਆ ਸੀ, ਜਿਥੇ ਉਸ ਦੇ ਨਾਲ ਗ਼ਲਤ ਛੇੜਛਾੜ ਕਰਨ ਦਾ ਯਤਨ ਕੀਤਾ। ਫਿਰ ਹਰਕਰਣ ਨੇ ਫਾਈਵ ਸਟਾਰ ਹੋਟਲ ਵਿਚ ਰੂਮ ਬੁਕ ਕਰਨ ਲਈ ਕਿਹਾ, ਜਿੱਥੇ ਉਹ ਧੋਖੇ ਨਾਲ ਉਸ ਨੂੰ ਆਪਣੇ ਨਾਲ ਲੈ ਗਿਆ ਤੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਕਿਹਾ ਕਿ ਹੁਣ ਉਨ੍ਹਾਂ ਦਾ ਵਿਆਹ ਹੋਣ ਵਾਲਾ ਹੈ।
ਇਹ ਵੀ ਪੜ੍ਹੋ- ਅਰਜਨ ਐਵਾਰਡ ਜਿੱਤਣ ਵਾਲੀ ਪਹਿਲੀ ਪੰਜਾਬੀ ਸ਼ੂਟਰ ਅਵਨੀਤ ਕੌਰ ਸਿੱਧੂ, ਤੋਹਫ਼ੇ 'ਚ ਮਿਲੀ ਸੀ ਇੰਪੋਟਡ ਰਾਈਫਲ
ਇਸ ਦੌਰਾਨ ਮੁਲਜ਼ਮਾਂ ਨੇ ਵੱਖ-ਵੱਖ ਤਰੀਕਾਂ ’ਤੇ ਗਹਿਣੇ ਵੀ ਖ਼ਰੀਦੇ ਸਨ ਤੇ ਸ਼ਾਪਿੰਗ ਵੀ ਕੀਤੀ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਆਹ ਵਿਚ 5 ਕਰੋੜ ਰੁਪਏ ਅਤੇ ਮਰਸੀਡੀਜ਼ ਗੱਡੀ ਚਾਹੀਦੀ ਹੈ ਅਤੇ ਉਹ ਮੰਗ ਪੂਰੀ ਹੋਣ ਤੋਂ ਬਾਅਦ ਹੀ ਵਿਆਹ ਕਰਨਗੇ। ਪੀੜਤਾ ਦਾ ਕਹਿਣਾ ਸੀ ਕਿ ਜਦੋਂ ਉਸ ਦੇ ਪਰਿਵਾਰ ਨੇ ਇੰਨਾ ਦਾਜ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜ਼ਮਾਂ ਨੇ ਰਿਸ਼ਤਾ ਤੋੜ ਦਿੱਤਾ। ਜਦੋਂ ਉਨ੍ਹਾਂ ਨੇ ਸ਼ਾਪਿੰਗ ਕੀਤੇ ਗਹਿਣੇ ਮੰਗੇ ਤਾਂ ਮੁਲਜ਼ਮਾਂ ਨੇ ਦੇਣ ਤੋਂ ਇਨਕਾਰ ਕਰ ਦਿੱਤੇ। ਇਸ ਲਈ ਉਸ ਨੇ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਾਈ ਸੀ। ਉਧਰ ਪੁਲਸ ਦਾ ਕਹਿਣਾ ਹੈ ਕਿ ਉੱਚ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਇਹ ਕੇਸ ਦਰਜ ਹੋਇਆ ਹੈ। ਮੁਲਜ਼ਮਾਂ ਨੂੰ ਫੜਨ ਲਈ ਜਲਦ ਟੀਮਾਂ ਭੇਜੀਆਂ ਜਾਣਗੀਆਂ। ਮੁਲਜ਼ਮਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
'ਗੁਰਬਾਣੀ ਪ੍ਰਸਾਰਣ' ਦੇ ਮਾਮਲੇ ਦਾ ਕੀਤਾ ਜਾ ਰਿਹੈ ਸਿਆਸੀਕਰਨ: ਐਡਵੋਕੇਟ ਧਾਮੀ
NEXT STORY