ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) – ਟਰੈਕਟਰ ਪਿੱਛੇ ਪਾਈ ਡਬਲ ਟਰਾਲੀ ਵੱਲੋਂ ਫੇਟ ਮਾਰ ਦੇਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਹਵਾ ਸਿੰਘ ਦਲਾਲ ਪੁੱਤਰ ਇੰਦਰ ਸਿੰਘ ਦਲਾਲ ਵਾਸੀ ਆਸੁਦਾ ਜ਼ਿਲਾ ਝੱਜਰ ਹਰਿਆਣਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ 8 ਜੂਨ ਨੂੰ ਉਹ ਆਪਣੇ ਭਰਾ ਸੁਰਿੰਦਰ ਕੁਮਾਰ ਨੂੰ ਮਿਲਣ ਲਈ ਸੰਗਰੂਰ ਆਇਆ ਸੀ। ਜਦੋਂ ਸੁਰਿੰਦਰ ਕੁਮਾਰ ਬਰਨਾਲਾ ਕੈਂਚੀਆਂ ਸੰਗਰੂਰ ਤੋਂ ਪਿੱਛੇ ਕਰੀਬ 200 ਗਜ਼ ਹਰੇਡ਼ੀ ਰੋਡ ਸੰਗਰੂਰ ਪੁੱਜਿਆ ਤਾਂ ਪਿੱਛੋਂ ਇਕ ਟਰੈਕਟਰ, ਜਿਸਨੇ ਡਬਲ ਟਰਾਲੀ ਪਾਈ, ਨੇ ਤੇਜ਼ ਰਫਤਾਰ ਅਤੇੇ ਬਿਨਾਂ ਹਾਰਨ ਦਿੱਤੇ ਉਸਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਹ ਹੇਠਾਂ ਡਿੱਗ ਪਿਆ ਅਤੇ ਟਰਾਲੀ ਦਾ ਟਾਇਰ ਉਸ ਦੇ ਸਿਰ ਉਪਰੋਂ ਦੀ ਲੰਘ ਗਿਆ। ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਸ ਨੇ ਮੁੱਦਈ ਦੇ ਬਿਆਨਾਂ ’ਤੇ ਰਾਮ ਸਰੂਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਕਰਤਾਰਪੁਰਾ ਬਸਤੀ ਸੰਗਰੂਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ।
ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਬਾਬਾ ਜੀਵਨ ਸਿੰਘ ਨਗਰ ਦੇ ਵਸਨੀਕ
NEXT STORY