ਕੋਟਕਪੂਰਾ (ਨਰਿੰਦਰ) - ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਇਕ ਹੋਟਲ ਵਿਚ ਰੁਕੇ ਨੌਜਵਾਨ ਦੀ ਭੇਤਭਰੇ ਹਾਲਾਤ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਮੁਹੱਲਾ ਕੀਰਤ ਨਗਰ ਦਾ ਵਸਨੀਕ ਗੁਰਪਾਲ ਸਿੰਘ (27) ਪੁੱਤਰ ਹਰਦੇਵ ਸਿੰਘ ਬੱਤੀਆਂ ਵਾਲੇ ਚੌਕ ਨੇੜੇ ਇਕ ਹੋਟਲ ਵਿਚ ਰਾਤ ਸਮੇਂ ਰੁਕਿਆ ਸੀ। ਅੱਜ ਸਵੇਰੇ ਜਦ ਉਹ ਬਾਹਰ ਨਾ ਆਇਆ ਤਾਂ ਹੋਟਲ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਥਾਣਾ ਸਿਟੀ ਪੁਲਸ ਕੋਟਕਪੂਰਾ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਣ 'ਤੇ ਐੱਸ. ਐੱਚ. ਓ. ਖੇਮ ਚੰਦ ਪਰਾਸ਼ਰ ਸਮੇਤ ਪੁਲਸ ਪਾਰਟੀ ਤੁਰੰਤ ਮੌਕੇ 'ਤੇ ਪੁੱਜੇ ਤੇ ਕਮਰੇ ਦਾ ਜਿੰਦਰਾ ਤੁੜਵਾਇਆ ਤਾਂ ਉਕਤ ਨੌਜਵਾਨ ਬੈੱਡ 'ਤੇ ਪਿਆ ਸੀ। ਐੱਸ. ਐੱਚ. ਓ. ਪਰਾਸ਼ਰ ਨੇ ਦੱਸਿਆ ਕਿ ਮੌਕੇ 'ਤੇ ਡਾਕਟਰ ਨੂੰ ਸੱਦਿਆ ਗਿਆ, ਜਿਸ ਨੇ ਇਸ ਨੌਜਵਾਨ ਦੇ ਮ੍ਰਿਤਕ ਹੋਣ ਸਬੰਧੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਦੇ ਵਾਰਿਸਾਂ ਨੂੰ ਵੀ ਬੁਲਾਇਆ ਗਿਆ ਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਾਕੀ ਜਾਣਕਾਰੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗੀ।
18 ਸਾਲ ਤੋਂ ਘੱਟ ਉਮਰ ਦੇ ਬੱਚੇ ਬੇਖੌਫ ਸੜਕਾਂ 'ਤੇ ਭਜਾਉਂਦੇ ਨੇ ਵਹੀਕਲ
NEXT STORY