ਸਮਾਣਾ (ਦਰਦ) : ਸ਼ਨੀਵਾਰ ਦੁਪਹਿਰ ਭਾਖੜਾ ਨਹਿਰ ਦੀਆਂ ਪੌੜੀਆਂ ’ਤੇ ਬੈਠ ਕੇ ਪੂਜਾ-ਪਾਠ ਕਰਨ ਵਾਲੇ ਇਕ ਵਿਅਖਤੀ ਦਾ ਅਚਾਨਕ ਪੈਰ ਤਿਲਕ ਗਿਆ ਅਤੇ ਉਹ ਨਹਿਰ 'ਚ ਡਿਗ ਗਿਆ। ਗੋਤਾਖੋਰਾਂ ਵੱਲੋਂ ਤੁਰੰਤ ਵਿਅਕਤੀ ਨੂੰ ਨਹਿਰ 'ਚੋਂ ਕੱਢ ਲਿਆ ਗਿਆ ਪਰ ਇਸ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚ ਸਕੀ। ਸੂਚਨਾ ਮਿਲਣ ’ਤੇ ਸਿਟੀ ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ।
ਇਹ ਵੀ ਪੜ੍ਹੋ : ਲੁਧਿਆਣਾ 'ਚ ਨਸ਼ਾ ਤਸਕਰਾਂ ਦਾ ਕਾਰਾ, ਪੁਲਸ 'ਤੇ ਕਾਰ ਚੜ੍ਹਾਉਣ ਲੱਗੇ ਪਰ...
ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਚਰਨ ਸਿੰਘ (50) ਪੁੱਤਰ ਜਗੀਰ ਸਿੰਘ ਵਾਸੀ ਸੁਨਾਮ ਦੇ ਪੁੱਤਰ ਰਵਨੀਤ ਵੱਲੋਂ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਅਨੁਸਾਰ ਉਸ ਦਾ ਪਿਤਾ ਦੁਪਹਿਰ ਸਮੇਂ ਸਮਾਣਾ ਸਥਿਤ ਭਾਖੜਾ ਨਹਿਰ ਦੇ ਪਟਿਆਲਾ ਵਾਲੇ ਪੁਲ ਨੇੜੇ ਪੌੜੀਆਂ ’ਤੇ ਬੈਠ ਕੇ ਪੂਜਾ-ਪਾਠ ਕਰ ਰਿਹਾ ਸੀ। ਅਚਾਨਕ ਪੈਰ ਤਿਲਕ ਜਾਣ ਕਾਰਨ ਉਸ ਦਾ ਪਿਤਾ ਭਾਖੜਾ ਨਹਿਰ ਦੇ ਤੇਜ਼ ਵਹਾਅ ਪਾਣੀ ’ਚ ਡਿੱਗ ਪਿਆ। ਗੋਤਾਖੋਰਾਂ ਵੱਲੋਂ ਕੋਸ਼ਿਸ਼ ਦੇ ਬਾਅਦ ਉਸ ਨੂੰ ਤੁਰੰਤ ਬਾਹਰ ਕੱਢਿਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਸਿਟੀ ਪੁਲਸ ਨੇ ਬਿਆਨਾਂ ’ਤੇ ਧਾਰਾ-174 ਦੀ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਉਪਰੰਤ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਇਸ ਵਾਰ ਨਹੀਂ ਲੱਗੇਗੀ ਕੋਈ 'ਫ਼ੀਸ'
ਕਾਰਗਿਲ ਦੀਆਂ ਬਰਫੀਲੀਆਂ ਚੋਟੀਆਂ 'ਤੇ ਅੱਜ ਵੀ ਗੂੰਜਦੀ ਹੈ ਸੂਰਬੀਰਾਂ ਦੀ ਬਹਾਦਰੀ ਦੀ ਗੂੰਜ
NEXT STORY