ਲੁਧਿਆਣਾ (ਰਿਸ਼ੀ) : ਥਾਣਾ ਕੋਤਵਾਲੀ ਦੇ ਇਲਾਕੇ ਨਵਾਂ ਮੁਹੱਲਾ, ਮੋਚਪੁਰਾ ਬਜ਼ਾਰ ’ਚ ਇਕ 43 ਸਾਲਾ ਵਿਅਕਤੀ ਨੇ ਬੀਤੇ ਦਿਨੀਂ ਸ਼ਰਾਬ ਦੇ ਨਸ਼ੇ ’ਚ ਖ਼ੁਦ ਨੂੰ ਅੱਗ ਲਗਾ ਲਈ। ਰੌਲਾ ਪਾਉਣ ਦੀਆਂ ਆਵਾਜ਼ਾਂ ਸੁਣ ਕੇ ਆਲੇ-ਦੁਆਲੇ ਦੇ ਲੋਕਾਂ ਨੇ ਇਲਾਜ ਲਈ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜਾਂਚ ਅਧਿਕਾਰੀ ਏ. ਐੱਸ. ਆਈ. ਰਜਿੰਦਰ ਕੁਮਾਰ ਮੁਤਾਬਕ ਮ੍ਰਿਤਕ ਦੀ ਪਛਾਣ ਮਨੋਜ ਕੁਮਾਰ ਵੱਜੋਂ ਹੋਈ ਹੈ, ਜਿਸ ਦੀ ਮੋਚਪੁਰਾ ਬਜ਼ਾਰ ’ਚ ਪਹਿਲਾਂ ਸ਼ਾਲਾਂ ਦੀ ਦੁਕਾਨ ਸੀ ਪਰ ਕਾਫੀ ਸਮਾਂ ਪਹਿਲਾਂ ਉਸ ਨੇ ਦੁਕਾਨ ਵੇਚ ਦਿੱਤੀ ਅਤੇ ਪਤਨੀ ਨਾਲੋਂ ਵੀ ਲਗਭਗ 12 ਸਾਲ ਪਹਿਲਾਂ ਤਲਾਕ ਹੋਣ ਕਾਰਨ ਘਰ ’ਚ ਇਕੱਲਾ ਰਹਿੰਦਾ ਸੀ ਅਤੇ ਸ਼ੇਅਰ ਮਾਰਕਿਟ ’ਚ ਕੰਮ ਕਰਦਾ ਸੀ।
ਪਤੀ ਦੀ ਗੈਰ ਹਾਜ਼ਰੀ 'ਚ ਜੇਠ ਦਾ ਖ਼ੌਫਨਾਕ ਕਾਰਾ, ਭਰਜਾਈ 'ਤੇ ਤੇਲ ਛਿੜਕ ਕੇ ਲਾਈ ਅੱਗ
NEXT STORY