ਰੋਮ (ਕੈਂਥ) - ਪਿਛਲੇ ਤਕਰੀਬਨ 27 ਸਾਲਾਂ ਤੋਂ ਇਟਲੀ ਦੇ ਰੇਜੋ ਇਮੀਲੀਆ ਦੇ ਸ਼ਹਿਰ ਨੋਵੇਲਾਰਾ ਵਿੱਚ ਰਹਿ ਰਹੇ ਪੰਜਾਬੀ ਅਮਰੀਕ ਸਿੰਘ (53) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਵਿਸ਼ਵ ਦੁਆਬਾ ਰਾਜਪੂਤ ਸਭਾ ਇਟਲੀ ਦੇ ਪ੍ਰਧਾਨ ਗੁਰਮੇਲ ਸਿੰਘ ਭੱਟੀ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀਤੇ ਦਿਨੀ ਅਮਰੀਕ ਸਿੰਘ ਪੁੱਤਰ ਰਸ਼ਪਾਲ ਸਿੰਘ ਰਾਤ ਤਕਰੀਬਨ 9 ਵਜੇ ਆਪਣੇ ਅਪਾਰਟਮੈਂਟ ਵਿੱਚੋਂ ਪੌੜੀਆਂ ਰਾਹੀਂ ਉਤਰ ਕੇ ਕਿਸੇ ਕੰਮ ਲਈ ਥੱਲੇ ਜਾ ਰਿਹਾ ਸੀ ਤਾਂ ਪੌੜੀਆਂ ਵਿੱਚ ਹੀ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਖ਼ਬਰ ਕਾਰਨ ਪੂਰਾ ਪਿੰਡ ਸੋਗ 'ਚ ਡੁੱਬਿਆ, ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ
ਉਸ ਦੀ ਧਰਮ ਪਤਨੀ ਜਦੋਂ ਕੰਮ ਤੋਂ ਵਾਪਸ ਘਰ ਆਈ ਤਾਂ ਉਸ ਨੇ ਪੌੜੀਆਂ ਵਿੱਚ ਹੀ ਆਪਣੇ ਪਤੀ ਨੂੰ ਡਿਗਿਆ ਵੇਖਿਆ ਅਤੇ ਐਂਬੂਲੈਂਸ ਨੂੰ ਫੋਨ ਕੀਤਾ। ਮੈਡੀਕਲ ਟੀਮ ਮੌਕੇ ਤੇ ਪਹੁੰਚੀ ਅਤੇ ਜਾਂਚ ਤੋਂ ਬਾਅਦ ਤੁਰੰਤ ਹੀ ਉਨ੍ਹਾਂ ਨੇ ਅਮਰੀਕ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਅਮਰੀਕ ਸਿੰਘ ਸਾਲ 1997 ਤੋਂ ਇਟਲੀ ਵਿੱਚ ਰਹਿ ਰਿਹਾ ਸੀ ਅਤੇ ਉਸ ਕੋਲ ਇਟਾਲੀਅਨ ਸਿਟੀਜਨਸ਼ਿਪ ਵੀ ਸੀ। ਅਮਰੀਕ ਸਿੰਘ ਪਿਛਲੇ ਕੁਝ ਸਮੇਂ ਤੋਂ ਬਿਮਾਰੀ ਕਾਰਨ ਕੰਮ ਤੋਂ ਛੁੱਟੀਆਂ 'ਤੇ ਸੀ। ਮ੍ਰਿਤਕ ਦਾ ਸੰਬੰਧ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਾਣਕਾਂ ਨਾਲ ਸੀ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਪੁੱਤਰਾਂ ਛੱਡ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਉੱਤਰੀ ਰੇਲਵੇ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ
NEXT STORY