ਪਟਿਆਲਾ (ਬਲਜਿੰਦਰ)- ਸ਼ਹਿਰ ਦੇ ਦੱਖਣੀ ਬਾਈਪਾਸ ਕੋਲ ਪਿੰਡ ਚੋਰੇ ਨੇੜੇ ਇੱਟਾਂ ਨਾਲ ਭਰੀ ਟਰਾਲੀ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ, ਜਿਸ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੇਸ਼ਮ ਸਿੰਘ (28) ਵਾਸੀ ਪਿੰਡ ਬਠੋਈਂ ਵਜੋਂ ਹੋਈ ਹੈ।

ਇਸ ਹਾਦਸੇ ਦੀ ਸੂਚਨਾ ਜਦੋਂ ਪਰਿਵਾਰ ਨੂੰ ਸੂਚਨਾ ਮਿਲੀ ਤਾਂ ਮ੍ਰਿਤਕ ਦਾ ਭਰਾ ਮੌਕੇ ’ਤੇ ਪਹੁੰਚਿਆ। ਉਸ ਨੇ ਆ ਕੇ ਦੱਸਿਆ ਕਿ ਰੇਸ਼ਮ ਸਿੰਘ ਪੈਲੇਸਾਂ ’ਚ ਵੇਟਰ ਦਾ ਕੰਮ ਕਰਦਾ ਸੀ ਅਤੇ ਕ੍ਰਿਕਟ ਦਾ ਵਧੀਆ ਖਿਡਾਰੀ ਸੀ। ਰੇਸ਼ਮ ਸਿੰਘ ਅਜੇ ਕੁਆਰਾ ਸੀ। ਉਹ ਐਤਵਾਰ ਕਰ ਕੇ ਮੈਚ ਖੇਡਣ ਲਈ ਘਰ ਤੋਂ ਅਇਆ ਸੀ ਕਿ ਇਸ ਭਿਆਨਕ ਹਾਦਸੇ 'ਚ ਉਸ ਦੀ ਜਾਨ ਚਲੀ ਗਈ। ਉਸ ਨੇ ਮੰਗ ਕੀਤੀ ਕਿ ਭੱਠੇ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਈਦ-ਏ-ਮਿਲਾਦ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ, ਬੈਂਕਾਂ ਤੇ ਸਕੂਲ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਿਕਅੱਪ ਤੇ ਵਰਨਾ ਕਾਰ 'ਚ ਹੋਈ ਭਿਆਨਕ ਟੱਕਰ 'ਚ 1 ਵਿਅਕਤੀ ਦੀ ਹੋ ਗਈ ਮੌਤ, 1 ਹੋਰ ਗੰਭੀਰ ਜ਼ਖ਼ਮੀ
NEXT STORY