ਐਬਟਸਫੋਰਡ— ਕੈਨੇਡਾ ਦੇ ਸ਼ਹਿਰ ਐਬਟਸਫੋਰਡ 'ਚ ਸ਼ਾਮ ਛੇ ਕੁ ਵਜੇ ਗਲੈਡਵਿਨ ਅਤੇ ਹੰਟਿਗਟਨ ਰੋਡ ਨੇੜੇ ਦਰਜਨ ਤੋਂ ਵਧ ਗੋਲੀਆਂ ਮਾਰ ਕੇ ਇਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ । ਸੂਤਰਾਂ ਮੁਤਾਬਕ ਉਸ ਦੀ ਉਮਰ ਤਕਰੀਬਨ 18-19 ਸਾਲ ਸੀ ਅਤੇ ਉਸ ਦਾ ਨਾਮ ਸਹਿਜ ਸਿੱਧੂ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 31 ਅਗਸਤ ਨੂੰ ਸ਼ਾਮ 6 ਵਜੇ ਐਬਟਸਫੋਰਡ ਪੁਲਸ ਨੂੰ ਇਸ ਮੁੰਡੇ ਦੀ ਲਾਸ਼ ਮਿਲੀ।
-ll.jpg)
ਇਕ ਖਬਰ ਮੁਤਾਬਕ ਇਸ ਨੇੜਿਓਂ ਦੋ ਕਾਰਾਂ ਵੀ ਲੰਘ ਕੇ ਗਈਆਂ ਸਨ। ਪੁਲਸ ਨੇ ਇਕ ਵਾਹਨ ਨੂੰ ਜਬਤ ਕੀਤਾ ਹੈ, ਜਿਸ 'ਤੇ ਗੋਲੀਆਂ ਦੇ ਨਿਸ਼ਾਨ ਹਨ। ਇਸ ਗੋਲੀਬਾਰੀ ਦੌਰਾਨ ਦੋ ਹੋਰ ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਇਕ ਦਾ ਐਬਟਸਫੋਰਡ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਏ.ਪੀ.ਡੀ. ਮੇਜਰ ਕ੍ਰਾਈਮ ਯੁਨਿਟ ਅਤੇ ਘਰੇਲੂ ਹਿੰਸਾ ਦੀ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਤੋਂ ਪਹਿਲਾਂ ਇਕ ਹੋਰ ਪੰਜਾਬੀ ਨੌਜਵਾਨ ਪ੍ਰਦੀਪ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜੋ ਕਿ ਗੈਂਗਸਟਰਜ਼ ਨਾਲ ਜੁੜਿਆ ਹੋਇਆ ਸੀ। ਇਸ ਦਾ ਕਤਲ ਮੰਗਲਵਾਰ ਰਾਤ ਨੂੰ ਹੋਇਆ ਸੀ।
ਮੋਹਾਲੀ ਦੇ ਫੇਜ਼-11 'ਚ ਸਥਿਤ ਦਫਤਰ 'ਚੋਂ ਚੀਕਾਂ ਮਾਰਦੀ ਬਾਹਰ ਦੌੜੀ ਕੁੜੀ, ਬਿਆਨ ਸੁਣ ਪੁਲਸ ਵੀ ਰਹਿ ਗਈ ਦੰਗ
NEXT STORY