ਕਪੂਰਥਲਾ (ਭੂਸ਼ਣ/ਮਹਾਜਨ) - ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਇਕ ਨੌਜਵਾਨ ਨੂੰ ਕੈਨੇਡਾ ਭੇਜਣ ਦਾ ਲਾਲਚ ਦੇ ਕੇ ਉਸ ਨਾਲ ਕੰਟਰੈਕਟ ਮੈਰਿਜ ਕਰਵਾਉਣ ਦਾ ਝਾਂਸਾ ਦੇ ਕੇ ਲਗਭਗ 23.64 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ 2 ਔਰਤਾਂ ਸਮੇਤ 5 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਰਵੀ ਰਾਜਿੰਦਰਪਾਲ ਪੁੱਤਰ ਬਾਲੀ ਰਾਮ ਵਾਸੀ ਸੁਖਾਣੀ ਥਾਣਾ ਸਦਰ ਕਪੂਰਥਲਾ ਨੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਚਰਨਜੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਬਿੱਲੀ ਚਾਉ, ਜਲੰਧਰ, ਉਸਦੀ ਪਤਨੀ ਕੁਲਵਿੰਦਰ ਕੌਰ, ਉਸਦਾ ਭਰਾ ਜੋਗਾ ਸਿੰਘ ਅਤੇ ਉਨ੍ਹਾਂ ਦੇ ਇਕ ਹੋਰ ਦੋਸਤ ਜਗਜੀਤ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਖੈੜਾ ਬੇਟ ਥਾਣਾ ਫੱਤੂਢੀਂਗਾ ਨੇ ਉਸਨੂੰ ਦੱਸਿਆ ਸੀ ਕਿ ਚਰਨਜੀਤ ਸਿੰਘ ਦੀ ਲੜਕੀ ਰੱਜੀ ਵਾਸੀ ਪਿੰਡ ਬਿੱਲੀ ਚਾਉ ਹਾਲ ਵਾਸੀ ਕੈਨੇਡਾ ਨੇ ਆਈਲੈਟਸ ਪਾਸ ਕੀਤੀ ਹੋਈ ਹੈ।
ਜੇਕਰ ਉਹ ਉਸਦੀ ਲੜਕੀ ਰੱਜੀ ਨੂੰ ਸਟੱਡੀ ਵੀਜ਼ਾ ਲਈ ਕੰਟਰੈਕਟ ਮੈਰਿਜ ਰਾਹੀਂ ਕੈਨੇਡਾ ਭੇਜਦਾ ਹੈ ਤੇ ਇਸ ਲਈ ਸਾਰਾ ਪੈਸਾ ਖਰਚ ਕਰਦਾ ਹੈ ਤਾਂ ਰੱਜੀ ਕੈਨੇਡਾ ਪਹੁੰਚਣ ਤੋਂ ਬਾਅਦ ਉਸਨੂੰ ਬੁਲਾ ਲਵੇਗੀ, ਜਿਸ ’ਤੇ ਉਸਨੇ ਰੱਜੀ ਨੂੰ ਕੈਨੇਡਾ ਭੇਜਣ ਦੇ ਇਰਾਦੇ ਨਾਲ ਉਸਨ ਨਾਲ ਕੰਟਰੈਕਟ ਮੈਰਿਜ ਕੀਤੀ ਅਤੇ ਉਸਦੇ ਸਟੱਡੀ ਵੀਜ਼ੇ ਦਾ ਸਾਰਾ ਖਰਚਾ ਖੁਦ ਚੁੱਕਿਆ ਅਤੇ ਉਸਨੂੰ ਕੈਨੇਡਾ ਭੇਜਣ ਲਈ ਉਸਦੇ ਵੱਲੋਂ ਖਰਚ ਕੀਤੀ ਗਈ ਕੁੱਲ ਰਕਮ 23 ਲੱਖ 64 ਹਜ਼ਾਰ 210 ਰੁਪਏ ਸੀ।
ਵਿਆਹ ਤੋਂ ਬਾਅਦ ਰੱਜੀ ਨੇ ਉਸ ਨਾਲ ਸੰਪਰਕ ਤੋੜ ਲਿਆ ਅਤੇ ਉਸਨੂੰ ਕੈਨੇਡਾ ਨਹੀਂ ਬੁਲਾਇਆ। ਜਦੋਂ ਉਸਨੇ ਇਸ ਸਬੰਧ ਵਿਚ ਉਪਰੋਕਤ ਵਿਅਕਤੀਆਂ ਨਾਲ ਸੰਪਰਕ ਕੀਤਾ ਤਾਂ ਉਹ ਟਾਲ-ਮਟੋਲ ਕਰਨ ਲੱਗੇ, ਜਿਸ ’ਤੇ ਉਸਨੇ ਐੱਸ. ਐੱਸ. ਪੀ. ਕਪੂਰਥਲਾ ਤੋਂ ਇਨਸਾਫ਼ ਲਈ ਗੁਹਾਰ ਲਗਾਈ।
ਐੱਸ. ਐੱਸ. ਪੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਡੀ. ਐੱਸ. ਪੀ. (ਪੀ. ਬੀ. ਆਈ.) ਹੋਮੀਸਾਈਡ ਤੇ ਫੋਰੈਂਸਿਕ ਕਪੂਰਥਲਾ ਨੂੰ ਜਾਂਚ ਦੇ ਹੁਕਮ ਦਿੱਤੇ। ਜਾਂਚ ਦੌਰਾਨ ਰੱਜੀ, ਚਰਨਜੀਤ ਸਿੰਘ, ਕੁਲਵਿੰਦਰ ਕੌਰ, ਜੋਗਾ ਸਿੰਘ ਤੇ ਜਗਜੀਤ ਸਿੰਘ ਖਿਲਾਫ ਸਾਰੇ ਇਲਾਜ ਸਹੀ ਪਾਏ ਗਏ, ਜਿਸ ਦੇ ਆਧਾਰ ’ਤੇ ਪੰਜਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਕੈਨੇਡਾ 'ਚ 21 ਸਾਲਾ ਨੌਜਵਾਨ ਨਾਲ ਵਰਤਿਆ ਭਾਣਾ, ਦਿਮਾਗ ਦੀ ਨਸ ਫਟਨ ਕਾਰਨ ਹੋਈ ਮੌਤ
NEXT STORY