ਸਮਾਣਾ (ਦਰਦ) : ਪੰਜਾਬ ਦੇ ਬਹੁਤੇ ਨੌਜਵਾਨ ਆਪਣੀਆਂ ਜ਼ਮੀਨਾਂ ਵੇਚ ਦੇ ਦਿਲ 'ਚ ਸੁਫ਼ਨੇ ਸੰਜੋਈ ਵਿਦੇਸ਼ ਚਲੇ ਜਾਂਦੇ ਹਨ ਪਰ ਇਸ ਦੌਰਾਨ ਕਈ ਵਾਰ ਉਨ੍ਹਾਂ ਨਾਲ ਮਾੜੀ ਵੀ ਹੋ ਜਾਂਦੀ ਹੈ। ਅਜਿਹਾ ਹੀ ਵਾਕਿਆ ਪੰਜਾਬ 'ਚੋਂ ਜ਼ਮੀਨ ਵੇਚ ਕੇ ਅਮਰੀਕਾ ਪੁੱਜੇ ਸ਼ਖ਼ਸ ਨਾਲ ਵਾਪਰਿਆ। ਇਸ ਸ਼ਖ਼ਸ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਿਆ ਗਿਆ, ਜਿਸ ਤੋਂ ਬਾਅਦ ਅਮਰੀਕਾ ਦੀ ਪੁਲਸ ਨੇ 4 ਮਹੀਨੇ ਜੇਲ੍ਹ 'ਚ ਰੱਖਣ ਤੋਂ ਬਾਅਦ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ। ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਲਈ 25 ਲੱਖ ਰੁਪਏ ’ਚ ਉਕਤ ਸ਼ਖਸ ਦੀ ਗੱਲਬਾਤ ਤੈਅ ਹੋਈ ਸੀ ਪਰ ਇਸ ਦੇ ਬਾਵਜੂਦ ਗੈਰ-ਕਾਨੂੰਨੀ ਤਰੀਕੇ ਨਾਲ ਉਸ ਨੂੰ ਮੈਕਸੀਕੋ ਦਾ ਬਾਰਡਰ ਲੰਘਾ ਕੇ ਅਮਰੀਕਾ ਭੇਜਿਆ ਗਿਆ। ਇਸ ਦੌਰਾਨ ਫੜ੍ਹੇ ਜਾਣ, ਜੇਲ੍ਹ ’ਚ ਭੇਜਣ ਅਤੇ ਭਾਰਤ ਡਿਪੋਰਟ ਕਰਨ ਦੇ ਮਾਮਲੇ ’ਚ ਸਿਟੀ ਪੁਲਸ ਨੇ ਗੁਰਸੇਵਕ ਸਿੰਘ ਵਾਸੀ ਪਿੰਡ ਕਨੋਈ (ਸੰਗਰੂਰ) ਹਾਲ ਆਬਾਦ ਚੰਡੀਗੜ੍ਹ ਖ਼ਿਲਾਫ਼ ਧੋਖਾਦੇਹੀ ਅਤੇ ਮਨੁੱਖੀ ਤਸਕਰੀ ਐਕਟ-2012 ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆਵਾਂ ਹੋਣਗੀਆਂ ਜਾਂ ਨਹੀਂ, ਫ਼ੈਸਲਾ ਅੱਜ
ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਐਡੀਸ਼ਨਲ ਇੰਚਾਰਜ ਸਬ-ਇੰਸਪੈਕਟਰ ਦਰਬਾਰਾ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਵਾਸੀ ਗ੍ਰੀਨ ਸਿਟੀ ਸਮਾਣਾ ਵੱਲੋਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਸਹੀ ਤਰੀਕੇ ਨਾਲ ਅਮਰੀਕਾ ਜਾਣ ਲਈ ਗੁਰਸੇਵਕ ਸਿੰਘ ਨਾਲ ਗੱਲਬਾਤ ਤੈਅ ਹੋ ਜਾਣ ’ਤੇ ਪਰਿਵਾਰ ਨੇ ਆਪਣੀ ਡੇਢ ਏਕੜ ਜ਼ਮੀਨ ਵੇਚ ਕੇ ਉਸ ਨੂੰ 25 ਲੱਖ ਰੁਪਏ ਦੀ ਰਕਮ ਅਦਾ ਕਰ ਦਿੱਤੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਇਸ ਤਾਰੀਖ਼ ਤੋਂ ਬਾਅਦ ਹੀ ਹੋਣਗੀਆਂ CBSE ਦੀਆਂ ਪ੍ਰੀਖਿਆਵਾਂ, ਦੇਰ ਨਾਲ ਸ਼ੁਰੂ ਹੋਵੇਗਾ ਨਵਾਂ ਸੈਸ਼ਨ
ਵੀਜ਼ਾ ਲਾ ਕੇ ਦੋਸ਼ੀ ਵੱਲੋਂ ਉਸ ਨੂੰ ਵੱਖ-ਵੱਖ ਦੇਸ਼ਾਂ ’ਚ ਭੇਜਿਆ ਗਿਆ। ਮੈਕਸੀਕੋ ਲਿਜਾ ਕੇ ਦੋਸ਼ੀ ਦੇ ਸਾਥੀਆਂ ਵੱਲੋਂ ਅਮਰੀਕਾ ਦਾ ਬਾਰਡਰ ਲੰਘਾ ਦਿੱਤਾ ਗਿਆ ਪਰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਦਾ ਬਾਰਡਰ ਲੰਘਣ ਦੇ ਦੋਸ਼ ’ਚ ਅਮਰੀਕੀ ਪੁਲਸ ਵੱਲੋਂ ਉਸ ਨੂੰ ਕਾਬੂ ਕਰ ਕੇ ਕੇਸ ਚਲਾਇਆ ਗਿਆ। ਹੁਣ 4 ਮਹੀਨੇ ਜੇਲ੍ਹ ’ਚ ਰੱਖਣ ਉਪਰੰਤ ਉਸ ਨੂੰ ਡਿਪੋਰਟ ਕਰ ਕੇ ਭਾਰਤ ਭੇਜ ਦਿੱਤਾ ਗਿਆ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਦੋਸ਼ੀ ਵੱਲੋਂ ਉਸ ਨੂੰ ਨਾ ਤਾਂ ਅਮਰੀਕਾ ਭੇਜਿਆ ਗਿਆ ਅਤੇ ਮੰਗਣ ਦੇ ਬਾਵਜੂਦ ਲਈ ਗਈ ਰਕਮ ਵੀ ਵਾਪਸ ਨਹੀਂ ਕੀਤੀ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਚੰਡੀਗੜ੍ਹ 'ਚ ਲੱਗੀਆਂ ਪਾਬੰਦੀਆਂ ਹੋਈਆਂ ਹੋਰ ਸਖ਼ਤ, ਇਨ੍ਹਾਂ ਟੂਰਿਸਟ ਥਾਵਾਂ 'ਤੇ 'Entry' ਬੰਦ
ਸ਼ਿਕਾਇਤਕਰਤਾ ਵੱਲੋਂ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਸਮਾਣਾ ਜਸਵੰਤ ਸਿੰਘ ਮਾਂਗਟ ਅਤੇ ਸਿਟੀ ਪੁਲਸ ਦੇ ਐੱਸ. ਐੱਚ. ਓ. ਕਰਨਵੀਰ ਸਿੰਘ ਵੱਲੋਂ ਕੀਤੀ ਗਈ। ਜਾਂਚ-ਪੜ੍ਹਤਾਲ ਉਪਰੰਤ ਪ੍ਰਾਪਤ ਰਿਪੋਰਟ ਦੇ ਆਧਾਰ ’ਤੇ ਐੱਸ. ਐੱਸ. ਪੀ. ਪਟਿਆਲਾ ਵੱਲੋਂ ਦਿੱਤੇ ਗਏ ਹੁਕਮਾਂ ’ਤੇ ਸਿਟੀ ਪੁਲਸ ਨੇ ਗੁਰਸੇਵਕ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਵਿਦੇਸ਼ ਜਾਣ ਦੇ ਨਾਂ 'ਤੇ ਲੋਕਾਂ ਨਾਲ ਹੋ ਰਹੀ ਧੋਖਾਧੜੀ ਦੀਆਂ ਘਟਨਾਵਾਂ ਬਾਰੇ ਦਿਓ ਆਪਣੀ ਰਾਏ
ਅਹਿਮ ਖ਼ਬਰ : ਇਸ ਤਾਰੀਖ਼ ਤੋਂ ਬਾਅਦ ਹੀ ਹੋਣਗੀਆਂ CBSE ਦੀਆਂ ਪ੍ਰੀਖਿਆਵਾਂ, ਦੇਰ ਨਾਲ ਸ਼ੁਰੂ ਹੋਵੇਗਾ ਨਵਾਂ ਸੈਸ਼ਨ
NEXT STORY