ਗੜ੍ਹਸ਼ੰਕਰ (ਸੰਜੀਵ ਕੁਮਾਰ)— ਇਕ ਪਾਸੇ ਜਿੱਥੇ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾਉਣ 'ਚ ਡੁੱਬਾ ਹੋਇਆ ਹੈ, ਉਥੇ ਹੀ ਆਜ਼ਾਦੀ ਦਿਹਾੜੇ ਮੌਕੇ ਗੜ੍ਹਸ਼ੰਕਰ ਵਿਖੇ ਮੰਦਭਾਗੀ ਘਟਨਾ ਵਾਪਰ ਗਈ। ਗੜ੍ਹਸ਼ੰਕਰ ਦੇ ਪਿੰਡ ਸੁੰਨੀ ਵਿਖੇ 65 ਸਾਲਾ ਵਿਅਕਤੀ ਦੇ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਮਾਹਿਲਪੁਰ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਫਕੀਰਿਆ (65) ਦੇ ਰੂਪ 'ਚ ਹੋਈ ਹੈ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਪਸ਼ੂਆਂ ਦੇ ਵਾਹੜੇ 'ਚ ਰਾਤ ਨੂੰ ਸੌਂਦਾ ਸੀ ਅਤੇ ਘਰ ਆ ਜਾਂਦਾ ਸੀ ਪਰ ਜਦੋਂ ਅੱਜ ਸਵੇਰੇ ਜਸਵਿੰਦਰ ਸਿੰਘ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਨਾ ਚੁੱਕਿਆ।
ਫੋਨ ਨਾ ਚੁੱਕਣ ਤੋਂ ਉਨ੍ਹਾਂ ਵੱਲੋਂ ਜਦੋਂ ਖੁਦ ਵਾਹੜੇ 'ਚ ਆ ਕੇ ਵੇਖਿਆ ਗਿਆ ਤਾਂ ਉਕਤ ਬਜ਼ੁਰਗ ਦੀ ਲਾਸ਼ ਖੂਨ ਨਾਲ ਲਥਪਥ ਮਿਲੀ। ਉਕਤ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਇਸ ਸੂਚਨਾ ਤੁਰੰਤ ਪੀੜਤ ਪਰਿਵਾਰ ਨੇ ਪਿੰਡ ਦੀ ਪੰਚਾਇਤ ਅਤੇ ਥਾਣਾ ਮਾਹਿਲਪੁਰ ਨੂੰ ਦਿੱਤੀ। ਜਿਸ ਤੋਂ ਬਾਅਦ ਡੀ. ਐੱਸ. ਪੀ. ਗੜ੍ਹਸ਼ੰਕਰ ਸਤੀਸ਼ ਕੁਮਾਰ ਦੀ ਅਗੁਵਾਈ 'ਚ ਥਾਣਾ ਮਾਹਿਲਪੁਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪੜਿਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਕਤਲ ਤੋਂ ਬਾਅਦ ਹੁਣ ਇਲਾਕੇ 'ਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ।
ਕੋਰੋਨਾ ਆਫ਼ਤ ਦਰਮਿਆਨ ਵੀ ਘੱਟ ਨਹੀਂ ਹੋਇਆ ਮਾਝੇ ਦੇ ਲੋਕਾਂ ਜੋਸ਼, ਇਸ ਤਰ੍ਹਾਂ ਮਨਾ ਰਹੇ ਆਜ਼ਾਦੀ ਦਿਹਾਡ਼ਾ
NEXT STORY