ਬਠਿੰਡਾ(ਵਰਮਾ)— ਬੀਤੇ ਦਿਨੀਂ ਇਥੋਂ ਦੇ ਪਿੰਡ ਭਾਗੀਵਾਂਦਰ 'ਚ ਨਸ਼ਾ ਤਸਕਰੀ ਦੇ ਦੋਸ਼ 'ਚ ਸੋਨੂੰ ਨਾਂ ਦੇ ਨੌਜਵਾਨ ਨੂੰ ਲੋਕਾਂ ਵੱਲੋਂ ਸ਼ਰੇਆਮ ਬੇਰਹਿਮੀ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਭਾਗੀਵਾਂਦਰ 'ਚ ਨਸ਼ਾ ਸਮੱਗਲਰ ਦੱਸ ਕੇ ਮਾਰੇ ਗਾਏ ਨੌਜਵਾਨ ਸੋਨੂੰ ਦੀ ਮਾਂ ਸੋਮਾ ਰਾਣੀ ਵੱਲੋਂ ਕਈ ਅਹਿਮ ਖੁਲਾਸੇ ਕੀਤੇ ਗਏ ਹਨ। ਉਸ ਨੇ ਕਿਹਾ ਕਿ ਉਸ ਦੇ ਬੇਟੇ ਦੀ ਹੱਤਿਆ ਚੋਣ ਰੰਜਿਸ਼ ਕਾਰਨ ਪਿੰਡ ਦੀ ਔਰਤ ਸਰਪੰਚ ਚਰਨਜੀਤ ਕੌਰ ਦੇ ਬੇਟੇ ਰਾਜੂ ਵੱਲੋਂ ਕੀਤੀ ਗਈ ਹੈ, ਜਿਸ ਦੀ ਪਲਾਨਿੰਗ ਪਿੰਡ ਦੀ ਹੀ ਇਕ ਲੜਕੀ ਵੱਲੋਂ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਕੇਸ ਤੋਂ ਬਚਣ ਲਈ ਉਸ ਦੇ ਬੇਟੇ ਨੂੰ ਨਸ਼ਾ ਸਮੱਗਲਰ ਦਾ ਨਾਂ ਦੇ ਕੇ ਭੀੜ ਵੱਲੋਂ ਹੱਤਿਆ ਕੀਤੇ ਜਾਣ ਦਾ ਕਹਿ ਰਹੇ ਹਨ ਜੋ ਕਿ ਗਲਤ ਹੈ।
ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸ ਦਾ ਚੰਗਾ ਭਲਾ ਕੰਮ ਸੀ ਪਰ ਸਾਲ 2014 'ਚ ਚੋਣ ਸਮੇਂ ਰਾਜੂ ਨਾਲ ਉਨ੍ਹਾਂ ਦੀ ਥੋੜ੍ਹੀ ਬਹੁਤ ਬਹਿਸ ਹੋਈ ਸੀ, ਜਿਸ ਤੋਂ ਬਾਅਦ ਰਾਜੂ ਨੇ ਉਨ੍ਹਾਂ ਦੇ ਪਰਿਵਾਰ ਨੂੰ ਉਜਾੜਨ ਦੀ ਸਹੁੰ ਖਾਧੀ ਅਤੇ ਉਨ੍ਹਾਂ ਦੇ ਬੇਟੇ ਸੋਨੂੰ 'ਤੇ ਨਸ਼ਾ ਸਮੱਗਲਰ ਦਾ ਦੋਸ਼ ਲਗਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਸੀ। ਮ੍ਰਿਤਕ ਨੌਜਵਾਨ ਦੀ ਮਾਂ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਬੇਟੇ ਦੀ ਹੱਤਿਆ ਕਰਕੇ ਨਸ਼ਾ ਸਮੱਗਲਰ ਦਾ ਨਾਂ ਦੇਣ ਲਈ ਪਿੰਡ ਦੀ ਹੀ ਇਕ ਲੜਕੀ ਨੇ ਪਲਾਨਿੰਗ ਕੀਤੀ ਸੀ।
ਜ਼ਿਕਰਯੋਗ ਹੈ ਕਿ ਉਕਤ ਪੁਰਾ ਮਾਮਲਾ ਪੁਲਸ ਲਈ ਚੁਣੌਤੀ ਬਣ ਗਈ ਹੈ, ਜਿਸ ਤਹਿਤ ਪੁਲਸ ਦੀ ਹਾਲਤ ਅੱਗੇ ਖੂਹ ਪਿੱਛੇ ਖਾਈ ਬਣੀ ਹੋਈ ਹੈ ਕਿਉਂਕਿ ਪਿੰਡ ਵਾਲੇ ਪੁਲਸ ਨੂੰ ਚੁਣੌਤੀ ਦੇ ਰਹੇ ਹਨ ਕਿ ਜੇਕਰ ਕਿਸੀ ਦੇ ਖਿਲਾਫ ਕਾਰਵਾਈ ਕੀਤੀ ਤਾਂ ਉਹ ਸੰਘਰਸ਼ ਦਾ ਰਸਤਾ ਅਖਤਿਆਰ ਕਰਨਗੇ ਅਤੇ ਉਥੇ ਹੀ ਪੀੜਤ ਪਰਿਵਾਰ ਨੇ ਪੁਲਸ ਨੂੰ 7 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਹੋਇਆਂ ਕਿਹਾ ਕਿ ਜੇਕਰ ਮੁਲਜ਼ਮਾਂ ਦੀ 7 ਦਿਨਾਂ 'ਚ ਗ੍ਰਿਫਤਾਰੀ ਨਾ ਹੋਈ ਤਾਂ ਪੂਰਾ ਪਰਿਵਾਰ ਖੁਦਕੁਸ਼ੀ ਕਰ ਲਵੇਗਾ।

ਨਾਮਜ਼ਦ ਲੜਕੀ ਦਾ ਸੋਸ਼ਲ ਮੀਡੀਆ 'ਤੇ ਇਮੋਸ਼ਨਲ ਡਰਾਮਾ
ਪੁਲਸ ਵੱਲੋਂ ਇਸ ਹੱਤਿਆਕਾਂਡ 'ਚ ਨਾਮਜ਼ਦ ਕੀਤੀ ਗਈ ਲੜਕੀ ਮਨਦੀਪ ਕੌਰ ਬਰਾੜ ਨੇ ਸੋਸ਼ਲ ਮੀਡੀਆ 'ਤੇ ਇਮੋਸ਼ਨਲ ਡਰਾਮਾ ਕਰਕੇ ਪੁਲਸ ਅਤੇ ਪੀੜਤ ਪਰਿਵਾਰ ਦੇ ਸਾਹਮਣੇ ਸ਼ਰਤ ਰੱਖੀ ਹੈ ਕਿ ਜੇਕਰ ਪੁਲਸ ਪਿੰਡ ਦੇ ਕਿਸੀ ਵੀ ਹੋਰ ਵਿਅਕਤੀ ਖਿਲਾਫ ਕਾਰਵਾਈ ਨਹੀਂ ਕਰੇਗੀ ਤਾਂ ਉਹ ਖੁਦ ਪੁਲਸ ਸਾਹਮਣੇ ਪੇਸ਼ ਹੋ ਜਾਵੇਗੀ ਅਤੇ ਫਾਂਸੀ ਚੜ੍ਹਨ ਨੂੰ ਵੀ ਤਿਆਰ ਹੈ। ਜਿਵੇਂ ਹੀ ਮਨਦੀਪ ਨੇ ਇਮੋਸ਼ਨਲ ਡਰਾਮਾ ਕਰਕੇ ਸੋਸ਼ਲ ਮੀਡੀਆ 'ਤੇ ਆਪਣੀ ਪੋਸਟ ਪਾਈ ਤਾਂ ਲੋਕਾਂ ਨੇ ਕੁਮੈਂਟ ਕਰਨਾ ਸ਼ੁਰੂ ਕੀਤਾ ਕਿ ਕਾਨੂੰਨ ਕਿਸੇ ਨੂੰ ਵੀ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਹੈ ਜੇਕਰ ਉਹ ਨਸ਼ਾ ਸਮੱਗਲਰ ਸੀ ਤਾਂ ਕਾਨੂੰਨ ਉਸ ਨੂੰ ਆਪ ਸਜ਼ਾ ਦਿੰਦਾ ਪਰ ਤੁਸੀਂ ਲੋਕਾਂ ਨੇ ਅਜਿਹਾ ਕਰਕੇ ਇਕ ਗਲਤ ਸੰਦੇਸ਼ ਦਿੱਤਾ ਹੈ।
ਥਾਣਾ ਤਲਵੰਡੀ ਮੁਖੀ ਜਗਦੀਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲਸ ਅਜੇ ਵੀ ਜਾਂਚ ਕਰ ਰਹੀ ਹੈ, ਪੁਲਸ ਨੇ ਇਸ ਮਾਮਲੇ 'ਚ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ।
ਜਾਂਚ ਦੇ ਬਹਾਨੇ ਪੁਲਸ ਮੁਲਜ਼ਮਾਂ ਨੂੰ ਬਚਾਉਣ ਦੇ ਚੱਕਰ 'ਚ ਤਾਂ ਨਹੀਂ
ਜਿਵੇਂ ਹੀ ਨੌਜਵਾਨ ਦੇ ਹੱਥ-ਪੈਰ ਵੱਢ ਕੇ ਉਸ ਨੂੰ ਪਿੰਡ 'ਚ ਸੁੱਟ ਦਿੱਤਾ ਗਿਆ ਤਾਂ ਉਥੇ ਲੋਕਾਂ ਦੀ ਭੀੜ ਲੱਗ ਗਈ ਅਤੇ ਨੌਜਵਾਨ ਤੋਂ ਕਹਾਉਣ ਲੱਗੇ ਕਿ ਤੇਨੂੰ ਕਿਸ ਨੇ ਮਾਰਿਆ, ਪਿੰਡ ਵਾਲਿਆਂ ਨੇ ਜਿਸ ਕਾਰਨ ਪੁਲਸ ਹੁਣ ਮਾਮਲੇ ਦੀ ਤਹਿ ਤੱਕ ਜਾਣ ਦੀ ਬਜਾਏ ਇਹੀ ਬਿਆਨ ਦੇ ਰਹੀ ਹੈ ਕਿ ਉਸ ਨੂੰ ਪਿੰਡ ਵਾਲਿਆਂ ਨੇ ਮਾਰਿਆ ਹੈ ਪਰ ਪੁਲਸ ਦਾ ਉਕਤ ਬਿਆਨ ਵੀ ਸ਼ੱਕੀ ਨਜ਼ਰ ਆਉਂਦਾ ਹੈ ਕਿਉਂਕਿ ਜਿਸ ਦਿਨ ਨੌਜਵਾਨ ਦੇ ਹੱਥ ਪੈਰ ਵੱਢੇ ਗਏ ਸਨ, ਉਸੇ ਦਿਨ ਲੋਕਾਂ ਦੀ ਭੀੜ ਤਾਂ ਬਹੁਤ ਸੀ ਪਰ ਕਿਸੇ ਵੀ ਪਿੰਡ ਵਾਲੇ ਕੋਲ ਤੇਜ਼ਧਾਰ ਹੱਤਿਆਰ ਨਹੀਂ ਸੀ।
ਨਾਭਾ ਜੇਲ ਬ੍ਰ੍ਰੇਕ ਕਾਂਡ 'ਚ ਇਸਤੇਮਾਲ ਕੀਤੀ ਕਾਰ ਬਰਾਮਦ, ਗਿਆਨਾ ਖਰਲਾਂਵਾਲਾ ਦੀ ਸੀ ਮਹੱਤਵਪੂਰਨ ਭੂਮਿਕਾ
NEXT STORY