ਸਿੱਧਵਾਂ ਬੇਟ (ਚਾਹਲ) : ਇੱਥੇ ਅਣਪਛਾਤੇ ਵਿਅਕਤੀਆਂ ਵਲੋਂ ਬੀਤੀ ਰਾਤ ਰੇਸ਼ਮ ਸਿੰਘ (40) ਪੁੱਤਰ ਸ਼ੇਰ ਸਿੰਘ ਵਾਸੀ ਖੋਲਿਆਂ ਵਾਲ ਪੁਲ ਮਲਸੀਹਾਂ ਬਾਜਣ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇੱਕਤਰ ਜਾਣਕਾਰੀ ਅਨੁਸਾਰ ਰੇਸ਼ਮ ਸਿੰਘ ਕਿਸੇ ਜ਼ਿਮੀਂਦਾਰ ਨਾਲ ਸੀਰੀ ਰਲਿਆ ਹੋਇਆ ਸੀ ਤੇ ਜ਼ਿਮੀਂਦਾਰ ਵਿਦੇਸ਼ ਰਹਿੰਦਾ ਹੋਣ ਕਰਕੇ ੳਸ ਦੇ ਘਰ ਤੇ ਜ਼ਮੀਨ ਦੀ ਸਾਂਭ-ਸੰਭਾਲ ਰੇਸ਼ਮ ਸਿੰਘ ਵਲੋਂ ਕੀਤੀ ਜਾ ਰਹੀ ਸੀ। ਬੀਤੀ ਰਾਤ ਉਹ ਖੇਤ 'ਚ ਮੋਟਰ 'ਤੇ ਝੋਨੇ ਨੂੰ ਪਾਣੀ ਲਗਾ ਰਿਹਾ ਸੀ ਤਾਂ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਤੇਜ਼ਧਾਰ ਹਥਿਆਰਾਂ ਤੇ ਬੇਸਬਾਲ ਵਗੈਰਾ ਨਾਲ ਬੁਰੀ ਤਰ੍ਹਾਂ ਵੱਢ-ਟੁੱਕ ਕਰ ਦਿੱਤੀ। ਪਿੰਡ ਵਾਸੀਆਂ ਨੂੰ ਪਤਾ ਲੱਗਣ ਤੇ ਰੇਸ਼ਮ ਸਿੰਘ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ 'ਚ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਵਲੋਂ ਬਾਰੀਕੀ ਨਾਲ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਵਿਧਾਇਕ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਅਦਾਲਤ ਨੇ ਦਿੱਤੀ ਜ਼ਮਾਨਤ
ਸਿਵਲ ਹਸਪਤਾਲਾਂ ਖ਼ਿਲਾਫ਼ ਇਲਾਜ ਨਾ ਕਰਨ ਦੇ ਲਾਏ ਗੰਭੀਰ ਦੋਸ਼
ਪਿੰਡ ਮਲਸੀਹਾਂ ਬਾਜਣ ਦੇ ਸਰਪੰਚ ਜੋਗਿੰਦਰ ਸਿੰਘ ਢਿੱਲੋਂ, ਸਰਪੰਚ ਨਾਹਰ ਸਿੰਘ ਕੰਨੀਆਂ ਹੂਸੈਨੀ, ਸਰਪੰਚ ਜਸਵੀਰ ਸਿੰਘ ਜੱਸਾ ਪਰਜੀਆਂ ਨੇ ਦੱਸਿਆ ਕਿ ਘਟਨਾ ਬਾਰੇ ਪਤਾ ਲੱਗਣ 'ਤੇ ਉਹ ਰੇਸ਼ਮ ਸਿੰਘ ਚੁੱਕ ਕੇ ਸਿਵਲ ਹਸਪਤਾਲ ਸਿੱਧਵਾਂ ਬੇਟ ਲੈ ਕੇ ਗਏ, ਜਿੱਥੇ ਡਿਊਟੀ ਡਾਕਟਰ ਨਾ ਹੋਣ ਕਰਕੇ ਮੌਜੂਦ ਨਰਸ ਨੇ ਬਿਨਾਂ ਚੈੱਕ ਕੀਤਿਆਂ ਉਸ ਨੂੰ ਜਗਰਾਓਂ ਲਈ ਰੈਫ਼ਰ ਕਰ ਦਿੱਤਾ ਤੇ ਸਿਵਲ ਹਸਪਤਾਲ ਜਗਰਾਓਂ ਨੇ ਅੱਗੇ ਲੁਧਿਆਣਾ ਭੇਜਣ ਦਾ ਹੁਕਮ ਸੁਣਾ ਦਿੱਤਾ, ਜਿੱਥੇ ਰਸਤੇ 'ਚ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਲੁਧਿਆਣਾ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਡੀ Update, ਪੜ੍ਹੋ ਪੂਰੀ ਖ਼ਬਰ
ਉਕਤ ਸਰਪੰਚਾਂ ਨੇ ਸਿਵਲ ਹਸਪਤਾਲਾਂ ਦੇ ਸਟਾਫ਼ 'ਤੇ ਇਲਾਜ ਇਲਾਜ ਨਾ ਕਰਨ ਦੇ ਗੰਭੀਰ ਦੋਸ਼ ਲਗਾਉਦਿਆਂ ਦੱਸਿਆ ਕਿ ਉਹ ਪਿੰਡ ਵਾਸੀਆਂ ਸਮੇਤ ਰੇਸ਼ਮ ਸਿੰਘ ਦਾ ਇਲਾਜ ਕਰਵਾਉਣ ਅਤੇ ਐਂਬੂਲਸ ਦਾ ਪ੍ਰਬੰਧ ਕਰਨ ਲਈ ਤਿੰਨ ਘੰਟਿਆਂ ਤੱਕ ਇਨ੍ਹਾਂ ਹਸਪਤਾਲਾਂ 'ਚ ਰੁਲਦੇ ਰਹੇ ਪਰ ਇਨ੍ਹਾਂ ਦੋਹਾਂ ਹਸਪਤਾਲਾਂ ਦੇ ਸਟਾਫ਼ ਨੇ ਉਨ੍ਹਾਂ ਦੀ ਇਕ ਨਾ ਸੁਣੀ। ਦੁਖੀ ਹੋ ਕੇ ਉਨ੍ਹਾਂ ਨੇ ਪ੍ਰਾਈਵੇਟ ਗੱਡੀ ਦਾ ਪ੍ਰਬੰਧ ਕਰਕੇ ਰੇਸ਼ਮ ਸਿੰਘ ਨੂੰ ਲੁਧਿਆਣਾ ਭੇਜਿਆ ਪਰ ਗੱਡੀ 'ਚ ਇਲਾਜ ਲਈ ਯੋਗ ਸੁਵਿਧਾਵਾਂ ਨਾ ਹੋਣ ਕਰਕੇ ਉਸ ਦੀ ਰਸਤੇ 'ਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਤਿੰਨ ਘੰਟਿਆਂ ਤੱਕ ਰੇਸ਼ਮ ਸਿੰਘ ਠੀਕ ਸੀ ਪਰ ਸਹੀ ਸਮੇਂ ਇਲਾਜ ਨਾ ਹੋਣ ਕਰਕੇ ਉਸ ਦੀ ਮੌਤ ਹੋ ਗਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਾਜਾਇਜ਼ ਉਸਾਰੀਆਂ ਖ਼ਿਲਾਫ਼ ਐਕਸ਼ਨ ਦੀ ਤਿਆਰੀ, ਪੰਜਾਬ ਸਰਕਾਰ ਵੱਲੋਂ ਵ੍ਹਟਸਐਪ ਨੰਬਰ ਜਾਰੀ
NEXT STORY