ਜਲੰਧਰ (ਸੁਧੀਰ)— ਜਲੰਧਰ ਦੇ ਪ੍ਰਤਾਪ ਬਾਗ 'ਚ ਅੱਜ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਥੇ ਮਾਮੂਲੀ ਵਿਵਾਦ ਨੂੰ ਲੈ ਕੇ ਨਾਨ ਵਾਲੇ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮਾਮੂਲੀ ਵਿਵਾਦ ਨੂੰ ਲੈ ਕੇ ਭੱਲਾ ਸਾਈਕਲ ਸਟੋਰ ਦੇ ਮਾਲਕ ਅਤੇ ਉਸ ਦੇ ਸਾਥੀਆਂ ਨੇ ਨਾਨ ਵਾਲੇ 'ਤੇ ਹਮਲਾ ਕਰਕੇ ਮੌਤ ਦੇ ਘਾਟ ਉਤਾਰਿਆ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਜੱਗੀ ਨਾਂ ਦੇ ਰੂਪ 'ਚ ਹੋਈ ਹੈ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਜਲੰਧਰ 'ਚ ਈ. ਡੀ. ਸਾਹਮਣੇ ਹੋਏ ਪੇਸ਼
ਇਹ ਵੀ ਪੜ੍ਹੋ: ਗਲਵਾਨ ਘਾਟੀ ’ਚ ਸ਼ਹੀਦ ਹੋਏ 3 ਅਣਵਿਆਹੇ ਫ਼ੌਜੀਆਂ ਦੇ ਪਰਿਵਾਰਕ ਮੈਂਬਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਉਕਤ ਵਿਅਕਤੀ ਪ੍ਰਤਾਪ ਬਾਗ ਦੇ ਕੋਲ ਬਿਜਲੀ ਘਰ ਦੇ ਸਾਹਮਣੇ ਨਾਨ ਦੀ ਦੁਕਾਨ ਚਲਾਉਂਦਾ ਸੀ ਅਤੇ ਉਸ ਦਾ ਸਾਈਕਲ ਸਟੋਰ ਦੇ ਮਾਲਕ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਵਿਵਾਦ ਹੋ ਗਿਆ ਸੀ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਥਾਣਾ ਤਿੰਨ ਨੰਬਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ 'ਚ ਰੱਖਵਾ ਦਿੱਤਾ ਹੈ। ਪੁਲਸ ਵੱਲੋਂ ਇਸ ਮਾਮਲੇ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮਾਂ ਦੇ ਸਸਕਾਰ ’ਤੇ ਪੁੱਤਾਂ ਦੀ ਕਰਤੂਤ, ਸ਼ਮਸ਼ਾਨਘਾਟ ਨੂੰ ਬਣਾਇਆ ਜੰਗਦਾ ਮੈਦਾਨ, ਲੱਕੜਾਂ ਚੁੱਕ-ਚੁੱਕ ਮਾਰੀਆਂ
ਮ੍ਰਿਤਕ ਦੇ ਪੁੱਤਰ ਹਰਜੋਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਭੱਲਾ ਸਾਈਕਲ ਦੇ ਮਾਲਕ ਨੇ ਸਵੇਰੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਸਨ। ਜਦੋਂ ਉਸ ਦੇ ਪਿਤਾ ਨੇ ਵਿਰੋਧ ਕੀਤਾ ਤਾਂ ਸਾਈਕਲ ਦੁਕਾਨ ਦੇ ਮਾਲਕ ਅਤੇ ਉਸ ਦੇ ਸਾਥੀਆਂ ਨੇ ਉਸ ਦੇ ਪਿਤਾ 'ਤੇ ਹਮਲਾ ਕਰ ਦਿੱਤਾ।ਤੰਦੂਰ 'ਚੋਂ ਲਕੜੀਆਂ ਕੱਢ ਕੇ ਉਸ ਦੇ ਪਿਤਾ ਦੇ ਸਿਰ 'ਚ ਮਾਰੀਆਂ, ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਦੁਕਾਨ ਨਾ ਵੇਚਣ 'ਤੇ ਰੰਜਿਸ਼ ਕੱਢਦੇ ਪ੍ਰਤਾਪ ਬਾਗ ਨਜ਼ਦੀਕ ਸਥਿਤ ਮਸ਼ਹੂਰ ਜੱਗੀ ਨਾਨ ਵਾਲਾ ਦੇ ਮਾਲਕ ਨੂੰ ਸਾਈਕਲ ਪਾਰਟਸ ਕਾਰੋਬਾਰੀ ਨੇ ਆਪਣੇ ਬੇਟੇ ਨਾਲ ਮਿਲ ਕੇ ਕਤਲ ਕਰ ਦਿੱਤਾ। ਵਾਰਦਾਤ ਸਮੇਂ ਸਾਈਕਲ ਪਾਰਟਸ ਕਾਰੋਬਾਰੀ ਦੇ 2 ਸਾਥੀ ਵੀ ਮੌਜੂਦ ਸਨ, ਜਿਨ੍ਹਾਂ ਵੀਰਵਾਰ ਸਵੇਰੇ 8 ਵਜੇ ਦੁਕਾਨ 'ਚ ਮੌਜੂਦ ਜੱਗੀ ਨਾਨ ਵਾਲਾ ਨਾਂ ਦੀ ਦੁਕਾਨ 'ਤੇ ਉਸ ਦੇ ਮਾਲਕ ਜਵਿੰਦਰ ਸਿੰਘ ਨੂੰ ਫੜ ਲਿਆ ਅਤੇ ਉਸ 'ਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਜਵਿੰਦਰ ਦੇ ਬੇਟੇ ਹਰਜੋਤ ਅਤੇ ਦੁਕਾਨ 'ਤੇ ਕੰਮ ਕਰਨ ਵਾਲੇ ਨੌਜਵਾਨ ਨੇ ਜਵਿੰਦਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਨ੍ਹਾਂ 'ਤੇ ਵੀ ਕਾਤਲਾਨਾ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਸੀ।
ਥਾਣਾ ਨੰਬਰ 3 ਦੀ ਪੁਲਸ ਨੇ ਭੱਲਾ ਸਾਈਕਲ ਪਾਰਟਸ (ਭੱਲਿਆਂ ਦੀ ਹੱਟੀ) ਦੇ ਮਾਲਕ ਮਨੋਹਰ ਲਾਲ ਭੱਲਾ ਨਿਵਾਸੀ ਗਰੀਨ ਪਾਰਕ, ਉਸ ਦੇ ਬੇਟੇ ਰਿੰਕੂ ਭੱਲਾ ਅਤੇ 2 ਅਣਪਛਾਤੇ ਲੋਕਾਂ ਖ਼ਿਲਾਫ਼ ਧਾਰਾ 302, 307 ਅਤੇ 34 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਹੈ। ਕਤਲ ਕਰਨ ਤੋਂ ਬਾਅਦ ਸਾਰੇ ਮੁਲਜ਼ਮ ਘਟਨਾ ਸਥਾਨ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਬੁੱਲੋਵਾਲ ਤੇ ਨਵਾਂਸ਼ਹਿਰ ’ਚ ਲਿਖੇ ਮਿਲੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ
ਜਾਣੋ ਕੀ ਹੈ ਪੂਰਾ ਮਾਮਲਾ
ਥਾਣਾ ਨੰਬਰ 3 ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਜਵਿੰਦਰ ਸਿੰਘ ਦੇ ਬੇਟੇ ਹਰਜੋਤ ਸਿੰਘ ਨਿਵਾਸੀ ਰਸਤਾ ਮੁਹੱਲਾ ਨੇ ਦੱਸਿਆ ਕਿ ਪ੍ਰਤਾਪ ਬਾਗ ਨੇੜੇ ਉਨ੍ਹਾਂ ਦੀ ਜੱਗੀ ਨਾਨ ਵਾਲਾ ਦੇ ਨਾਂ 'ਤੇ ਅੰਮ੍ਰਿਤਸਰੀ ਨਾਨ ਦੀ ਦੁਕਾਨ ਹੈ। ਉਸ ਨੇ ਕਿਹਾ ਕਿ ਨੇੜੇ ਹੀ ਸਥਿਤ ਭੱਲਾ ਸਾਈਕਲ ਪਾਰਟਸ (ਭੱਲਿਆਂ ਦੀ ਹੱਟੀ) ਦੇ ਮਾਲਕ ਮਨੋਹਰ ਲਾਲ ਅਤੇ ਉਸ ਦਾ ਬੇਟਾ ਰਿੰਕੂ ਕਾਫ਼ੀ ਸਮੇਂ ਤੋਂ ਉਨ੍ਹਾਂ 'ਤੇ ਦੁਕਾਨ ਖਾਲੀ ਕਰਕੇ ਉਨ੍ਹਾਂ ਨੂੰ ਵੇਚਣ ਦਾ ਦਬਾਅ ਪਾ ਰਹੇ ਸਨ।
ਹਰਜੋਤ ਨੇ ਕਿਹਾ ਕਿ ਉਸ ਦੇ ਪਿਤਾ ਜਵਿੰਦਰ ਸਿੰਘ ਨੇ ਉਨ੍ਹਾਂ ਨੂੰ ਦੁਕਾਨ ਵੇਚਣ ਤੋਂ ਮਨ੍ਹਾ ਵੀ ਕਰ ਦਿੱਤਾ ਸੀ, ਇਸ ਤੋਂ ਬਾਅਦ ਵੀ ਉਨ੍ਹਾਂ (ਭੱਲਿਆਂ) ਵੱਲੋਂ ਉਨ੍ਹਾਂ 'ਤੇ ਦਬਾਅ ਪਾਇਆ ਜਾ ਰਿਹਾ ਸੀ ਤੇ ਕਈ ਵਾਰ ਉਹ ਉਨ੍ਹਾਂ ਨਾਲ ਝਗੜਾ ਵੀ ਕਰ ਚੁੱਕੇ ਹਨ। ਹਰਜੋਤ ਨੇ ਦੱਸਿਆ ਕਿ ਵੀਰਵਾਰ ਸਵੇਰੇ 8 ਵਜੇ ਜਦੋਂ ਉਹ ਆਪਣੇ ਪਿਤਾ ਜਵਿੰਦਰ ਸਿੰਘ ਅਤੇ ਦੁਕਾਨ 'ਤੇ ਕੰਮ ਕਰਨ ਵਾਲੇ ਵਿੱਕੀ ਗਿੱਲ ਅਤੇ ਹੋਰ ਨੌਜਵਾਨ ਨਾਲ ਕੰਮ ਕਰ ਰਹੇ ਸਨ ਤਾਂ ਮਨੋਹਰ ਲਾਲ ਆਪਣੇ ਬੇਟੇ ਰਿੰਕੂ ਭੱਲਾ ਅਤੇ 2 ਹੋਰ ਸਾਥੀਆਂ ਸਮੇਤ ਉਨ੍ਹਾਂ ਦੀ ਦੁਕਾਨ ਵਿਚ ਆਇਆ। ਰਿੰਕੂ ਦੇ ਹੱਥ ਵਿਚ ਲੋਹੇ ਦੀ ਰਾਡ ਸੀ।
ਜਿਉਂ ਹੀ ਉਨ੍ਹਾਂ ਜਵਿੰਦਰ ਸਿੰਘ ਨੂੰ ਵੇਖਿਆ ਤਾਂ ਮਨੋਹਰ ਲਾਲ ਭੱਲਾ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਆਪਣੇ ਬੇਟੇ ਨੂੰ ਉਸ (ਜਵਿੰਦਰ ਸਿੰਘ) ਨੂੰ ਜਾਨੋਂ ਮਾਰਨ ਲਈ ਲਲਕਾਰਿਆ। ਵੇਖਦੇ ਹੀ ਵੇਖਦੇ ਰਿੰਕੂ ਨੇ ਆਪਣੇ ਹੱਥ 'ਚ ਫੜੀ ਲੋਹੇ ਦੀ ਰਾਡ ਨਾਲ ਜਵਿੰਦਰ ਿਸੰਘ ਦੇ ਸਿਰ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਆਪਣੇ ਪਿਤਾ 'ਤੇ ਹਮਲਾ ਹੁੰਦਾ ਦੇਖ ਉਹ ਵਿੱਕੀ ਗਿੱਲ ਦੇ ਨਾਲ ਹਮਲਾਵਰ ਵੱਲ ਭੱਜਿਆ ਪਰ ਿਰੰਕੂ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ 'ਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ।
ਸਿਰ 'ਤੇ ਰਾਡ ਲੱਗਣ ਨਾਲ ਜਵਿੰਦਰ ਸਿੰਘ ਬੇਹੋਸ਼ ਹੋ ਕੇ ਡਿੱਗ ਗਿਆ ਅਤੇ ਹਮਲਾਵਰ ਲੋਹੇ ਦੀ ਰਾਡ ਉਥੇ ਛੱਡ ਕੇ ਫਰਾਰ ਹੋ ਗਏ। ਜਵਿੰਦਰ ਸਿੰਘ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੂਚਨਾ ਮਿਲਦੇ ਹੀ ਥਾਣਾ-ਨੰਬਰ 3 ਦੇ ਇੰਚਾਰਜ ਮੁਕੇਸ਼ ਕੁਮਾਰ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਅਤੇ ਸਾਈਕਲ ਪਾਰਟਸ ਕਾਰੋਬਾਰੀ ਮਨੋਹਰ ਲਾਲ ਭੱਲਾ ਅਤੇ ਉਸਦੇ ਬੇਟੇ ਰਿੰਕੂ ਦੀ ਭਾਲ ਵਿਚ ਉਨ੍ਹਾਂ ਦੇ ਗਰੀਨ ਪਾਰਕ ਸਥਿਤ ਘਰ 'ਚ ਛਾਪਾ ਮਾਰਿਆ ਪਰ ਉਹ ਨਹੀਂ ਮਿਲੇ।
ਥਾਣਾ ਇੰਚਾਰਜ ਮੁਕੇਸ਼ ਕੁਮਾਰ ਨੇ ਕਿਹਾ ਕਿ ਮਨੋਹਰ ਲਾਲ ਸਮੇਤ ਉਸ ਦੇ ਬੇਟੇ ਰਿੰਕੂ ਅਤੇ 2 ਅਣਪਛਾਤੇ ਲੋਕਾਂ ਖਿਲਾਫ ਧਾਰਾ 302, 307 ਅਤੇ 34 ਅਧੀਨ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਲਦ ਬਾਪ-ਬੇਟੇ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ 2 ਅਣਪਛਾਤੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ। ਪੁਲਸ ਦੇਰ ਰਾਤ ਤੱਕ ਮੁਲਜ਼ਮਾਂ ਦੀ ਭਾਲ ਵਿਚ ਛਾਪੇ ਮਾਰਨ 'ਚ ਜੁਟੀ ਹੋਈ ਸੀ।
ਰੇਹੜੀ 'ਤੇ ਸ਼ੁਰੂ ਕੀਤਾ ਸੀ ਨਾਨ ਬਣਾਉਣ ਦਾ ਕੰਮ
ਕਾਫ਼ੀ ਸਾਲ ਪਹਿਲਾਂ ਹਰਜੋਤ ਨੇ ਆਪਣੇ ਪਿਤਾ ਜਵਿੰਦਰ ਸਿੰਘ ਦੇ ਨਾਲ ਮਿਲਾਪ ਚੌਕ 'ਚ ਰੇਹੜੀ 'ਤੇ ਅੰਮ੍ਰਿਤਸਰੀ ਕੁਲਚੇ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ। ਲੋਕਾਂ ਨੂੰ ਉਨ੍ਹਾਂ ਦੇ ਨਾਨ ਕਾਫੀ ਪਸੰਦ ਆਏ ਅਤੇ ਉਨ੍ਹਾਂ ਦਾ ਕਾਰੋਬਾਰ ਕਾਫ਼ੀ ਤੇਜ਼ੀ ਨਾਲ ਚੱਲਣ ਲੱਗਾ। ਸਿਰਫ ਦੋ-ਢਾਈ ਸਾਲ ਪਹਿਲਾਂ ਹੀ ਸਖ਼ਤ ਮਿਹਨਤ ਉਪਰੰਤ ਬਾਪ-ਬੇਟੇ ਨੇ ਪ੍ਰਤਾਪ ਬਾਗ ਵਿਚ ਦੁਕਾਨ ਖਰੀਦੀ ਸੀ। ਉਥੇ ਹੀ ਕੰਮ ਸਹੀ ਤਰੀਕੇ ਨਾਲ ਚੱਲ ਪਿਆ ਸੀ ਪਰ ਇਸ ਹਾਦਸੇ ਨੇ ਹਰਜੋਤ ਨੂੰ ਇਕੱਲਾ ਕਰ ਦਿੱਤਾ ਹੈ। ਜਵਿੰਦਰ ਸਿੰਘ ਹਮੇਸ਼ਾ ਆਪਣੇ ਬੇਟੇ ਨਾਲ ਰੇਹੜੀ ਅਤੇ ਦੁਕਾਨ 'ਤੇ ਹਾਜ਼ਰ ਰਹਿੰਦੇ ਸਨ।
ਹਮਲਾਵਰ ਆਪਣੀ ਦੁਕਾਨ ਵੱਡੀ ਕਰਨ ਲਈ ਖਰੀਦਣਾ ਚਾਹੁੰਦੇ ਸਨ ਮ੍ਰਿਤਕ ਦੀ ਦੁਕਾਨ
ਹਰਜੋਤ ਨੇ ਪੁਲਸ ਨੂੰ ਪੁੱਛਗਿੱਛ 'ਚ ਦੱਸਿਆ ਕਿ ਮਨੋਹਰ ਲਾਲ ਭੱਲਾ ਅਤੇ ਉਸਦਾ ਬੇਟਾ ਰਿੰਕੂ ਕਈ ਵਾਰ ਉਨ੍ਹਾਂ ਨੂੰ ਧਮਕਾ ਚੁੱਕੇ ਹਨ। ਉਨ੍ਹਾਂ ਨੇ ਸੋਚਿਆ ਸੀ ਕਿ ਉਨ੍ਹਾਂ ਵੱਲੋਂ ਦੁਕਾਨ ਵੇਚਣ ਤੋਂ ਇਨਕਾਰ ਕਰਨ 'ਤੇ ਹਮਲਾਵਰ ਇਕ ਦਿਨ ਖੁਦ ਹੀ ਪਿੱਛੇ ਹਟ ਜਾਣਗੇ। ਹਰਜੋਤ ਨੇ ਕਿਹਾ ਕਿ ਭੱਲਾ ਸਾਈਕਲ ਪਾਰਟਸ ਦੇ ਮਾਲਕ ਆਪਣੀ ਦੁਕਾਨ ਨੂੰ ਵੱਡੀ ਕਰਨਾ ਚਾਹੁੰਦੇ ਸਨ, ਜਿਸ ਕਾਰਨ ਉਨ੍ਹਾਂ ਦੀ ਸਾਡੀ ਦੁਕਾਨ 'ਤੇ ਅੱਖ ਸੀ। ਉਨ੍ਹਾਂ ਦਾ ਨਾਨ ਦਾ ਕੰਮ ਦੁਕਾਨ ਵਿਚ ਵਧੀਆ ਚੱਲ ਰਿਹਾ ਸੀ, ਜਿਸ ਕਾਰਨ ਭੱਲਾ ਸਾਈਕਲ ਪਾਰਟਸ ਕਾਰੋਬਾਰੀ ਉਨ੍ਹਾਂ ਨਾਲ ਰੰਜਿਸ਼ ਰੱਖਦੇ ਸਨ। ਮਨੋਹਰ ਲਾਲ ਭੱਲਾ ਜੱਗੀ ਨਾਨ ਵਾਲਾ ਦੀ ਦੁਕਾਨ ਖ਼ਰੀਦ ਕੇ ਉਸ ਨੂੰ ਆਪਣੀ ਦੁਕਾਨ 'ਚ ਮਿਲਾਉਣਾ ਚਾਹੁੰਦਾ ਸੀ ਪਰ ਮ੍ਰਿਤਕ ਅਤੇ ਉਸ ਦੇ ਬੇਟੇ ਵੱਲੋਂ ਦੁਕਾਨ ਵੇਚਣ ਤੋਂ ਮਨ੍ਹਾ ਕਰਨ 'ਤੇ ਉਨ੍ਹਾਂ ਮਨ 'ਚ ਰੰਜਿਸ਼ ਰੱਖ ਲਈ ਅਤੇ ਇਸ ਕਤਲਕਾਂਡ ਨੂੰ ਅੰਜਾਮ ਦੇ ਦਿੱਤਾ।
ਮਾਮਲਾ HIV ਖ਼ੂਨ ਚੜ੍ਹਾਉਣ ਦਾ, ਉੱਚ ਪੱਧਰੀ ਟੀਮ ਜਾਂਚ 'ਚ ਜੁੱਟੀ, ਹੈਰਾਨੀਜਨਕ ਖ਼ੁਲਾਸੇ ਹੋਣ ਦੀ ਉਮੀਦ
NEXT STORY