ਨਵਾਂਸ਼ਹਿਰ/ਟਾਂਡਾ (ਜੋਬਨਪ੍ਰੀਤ, ਵਰਿੰਦਰ ਪੰਡਿਤ)— ਇਕ ਵਾਰ ਫਿਰ ਤੋਂ ਖ਼ਾਲਿਸਤਾਨੀ ਸਮਰਥਕਾਂ ਵੱਲੋਂ ਟਾਂਡਾ-ਹੁਸ਼ਿਆਰਪੁਰ ਅਤੇ ਬੁੱਲੋਵਾਲ ਦੇ ਨਾਲ ਲੱਗਦੇ ਪਿੰਡਾਂ ਸਮੇਤ ਜ਼ਿਲ੍ਹਾ ਨਵਾਂਸ਼ਹਿਰ ’ਚ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ। ਜ਼ਿਲ੍ਹਾ ਨਵਾਂਸ਼ਹਿਰ ’ਚ ਤੀਜੀ ਵਾਰ ਬਹਿਰਾਮ ਤੋਂ ਮਾਹਿਲਪੁਰ ਮਾਰਗ ’ਤੇ ਲੱਗੇ ਬੋਰਡਾਂ ’ਤੇ ਖ਼ਾਲਿਸਤਾਨ ਸਮਰਥਕਾਂ ਵੱਲੋਂ ਖ਼ਾਲਿਸਤਾਨ ਜ਼ਿੰਦਾਬਾਦ 2020 ਦੇ ਨਾਅਰੇ ਲਿਖੇ ਗਏ ਹਨ।
ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ ’ਚ ਕੋਰੋਨਾ ਦਾ ਭੜਥੂ, 6 ਮਰੀਜ਼ਾਂ ਦੀ ਮੌਤ ਹੋਣ ਦੇ ਨਾਲ 105 ਦੀ ਰਿਪੋਰਟ ਆਈ ਪਾਜ਼ੇਟਿਵ
ਥਾਣਾ ਬਹਿਰਾਮ ਅਧੀਨ ਬਹਿਰਾਮ ਤੋਂ ਮਾਹਿਲਪੁਰ ਮਾਰਗ ’ਤੇ ਪਿੰਡ ਫਰਾਲਾ, ਸੰਧਵਾ ਅਤੇ ਸੂੰਢ ’ਤੇ ਲੱਗੇ ਬੋਰਡਾਂ ’ਤੇ ਖ਼ਾਲਿਸਤਾਨ ਜ਼ਿੰਦਾਬਾਦ 2020 ਦੇ ਨਾਅਰੇ ਲਿਖੇ ਮਿਲੇ ਹਨ। ਹਾਲਾਂਕਿ ਇਨ੍ਹਾਂ ਨਾਅਰਿਆਂ ਨੂੰ ਕਾਲੀ ਸਿਆਹੀ ਨਾਲ ਮਿਟਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਬੀਤੀ ਰਾਤ ਟਾਂਡਾ-ਹੁਸ਼ਿਆਰਪੁਰ ਰੋਡ ’ਤੇ ਬੁੱਲੋਵਾਲ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੀਆਂ ਪੁਲ਼ੀਆਂ ਅਤੇ ਪੁਲ਼ਾਂ ’ਤੇ ਖ਼ਾਲਿਸਤਾਨ ਜ਼ਿੰਦਾਬਾਦ , ਰੈਫਰੈਂਡਮ 2020 ਦੇ ਨਾਅਰੇ ਲਿਖੇ ਗਏ, ਜਿਨ੍ਹਾਂ ਦਾ ਅੱਜ ਸਵੇਰੇ ਪਤਾ ਲੱਗਣ ’ਤੇ ਪੁਲਸ ਪ੍ਰਸਾਸ਼ਨ ਨੂੰ ਭਾਜੜਾ ਪੈ ਗਈਆਂ ਅਤੇ ਇਕਦਮ ਹਰਕਤ ’ਚ ਆਈ ਬੁੱਲੋਵਾਲ ਪੁਲਸ ਨੇ ਇਨ੍ਹਾਂ ਲਿਖਤਾਂ ਨੂੰ ਪੇਂਟ ਨਾਲ ਮਿਟਵਾਇਆ। ਥਾਣਾ ਮੁਖੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਇਹ ਲਿਖਤਾਂ ਲਿਖਣ ਵਾਲੇ ਸ਼ਰਾਰਤੀ ਅਨਸਰਾਂ ਦਾ ਪਤਾ ਲਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪਤਨੀ ਦਾ ਕਤਲ ਕਰਕੇ ਪਤੀ ਨੇ ਕੀਤੀ ਸੀ ਖ਼ੁਦਕੁਸ਼ੀ, ਵਾਇਰਲ ਵੀਡੀਓ ਦੇ ਆਧਾਰ ’ਤੇ ਖੁੱਲਿ੍ਹਆ ਨਵਾਂ ਭੇਤ
ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੰਗਾ ਸ਼ਹਿਰ ਦੇ ਥਾਣਾ ਸਦਰ ਦੇ ਕੋਲ 300 ਗਜ ਦੀ ਦੂਰੀ ’ਤੇ ਵੀ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਸਨ ਅਤੇ ਫਿਰ ਦੂਜੀ ਵਾਰ ਬਲਾਚੌਰ ਐੱਸ. ਡੀ. ਐੱਮ. ਦਫ਼ਤਰ ਦੀਆਂ ਕੰਧਾਂ ’ਤੇ ਵੀ ਇਹੀ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਸੀ। ਸਭ ਤੋਂ ਵੱਡਾ ਸਵਾਲ ਨਵਾਂਸ਼ਹਿਰ ਦੀ ਪੁਲਸ ਪ੍ਰਸ਼ਾਸਨ ’ਤੇ ਖੜਾ ਹੁੰਦਾ ਹੈ ਕਿਉਂਕਿ ਦੋ ਵਾਰ ਅਜਿਹੀਆਂ ਘਟਨਾਵਾਂ ਹੋਣ ਦੇ ਬਾਵਜੂਦ ਵੀ ਅਜਿਹੇ ਸ਼ਰਾਰਤੀ ਅਨਸਰ ਪੁਲਸ ਦੀ ਗਿ੍ਰਫ਼ਤ ਤੋਂ ਬਾਹਰ ਚੱਲ ਰਹੇ ਹਨ।
ਇਹ ਵੀ ਪੜ੍ਹੋ: ਨਵਾਂਸ਼ਹਿਰ ’ਚ ਪਹਿਲੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਆਪਸ ’ਚ ਟਕਰਾਈਆਂ ਅੱਧੀ ਦਰਜਨ ਗੱਡੀਆਂ
ਦੱਸਣਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਖ਼ਾਲਿਸਤਾਨ ਪੱਖੀ ਸਮਰਥਕ ਆਪਣੀ ਪਛਾਣ ਬਣਾਈ ਰੱਖਣ ਲਈ ਇਸ ਤਰ੍ਹਾਂ ਦੇ ਨਾਅਰੇ ਲਿਖ ਰਹੇ ਹਨ। ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਖਾਲਿਸਤਾਨ ਦਾ ਝੰਡਾ ਕਈ ਥਾਵਾਂ ਤੇ ਲਹਿਰਾਇਆ ਗਿਆ ਸੀ।
ਇਹ ਵੀ ਪੜ੍ਹੋ: ਨਹੀਂ ਵੇਖਿਆ ਹੋਵੇਗਾ ਅਜਿਹਾ ਅਨੋਖਾ ਵਿਆਹ, ਬਰਾਤੀਆਂ ਨੇ ਹੱਥਾਂ 'ਚ ਝੰਡੇ ਚੁੱਕ ਲਾਏ ਮੋਦੀ ਵਿਰੁੱਧ ਨਾਅਰੇ
ਭਾਜਪਾ ਦੇ ਕੌਮੀ ਆਗੂ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੂੰ ਸਲਾਹ
NEXT STORY