ਜਲੰਧਰ (ਸੋਨੂੰ)- ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਇਕ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਮੌਕੇ ਤੋਂ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ ਹੈ। ਮਿ੍ਰਤਕ ਦੀ ਪਛਾਣ ਸੰਦੀਪ ਕੁਮਾਰ ਵਜੋ ਹੋਈ ਹੈ ਜੋਕਿ ਪ੍ਰਤਾਪਪੁਰਾ ਇਲਾਕੇ ਦਾ ਰਹਿਣ ਵਾਲਾ ਸੀ। ਉਕਤ ਵਿਅਕਤੀ ਨੇ ਬੀਤੀ ਰਾਤ ਫਾਹਾ ਲਗਾ ਕੇ ਆਪਣੀ ਜੀਵਨਲੀਲਾ ਖ਼ਤਮ ਕੀਤੀ। ਸੰਦੀਪ ਕੁਮਾਰ ਨੇ ਸੁਸਾਈਡ ਨੋਟ ’ਚ ਆਪਣੀ ਪਤਨੀ ਅਤੇ ਉਸ ਦੇ ਮਾਤਾ-ਪਿਤਾ ’ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਮੌਕੇ ’ਤੇ ਪਹੁੰਚੀ ਪੁਲਸ ਵੱਲੋਂ ਸੰਦੀਪ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਸੰਦੀਪ ਕੁਮਾਰ ਆਪਣੀ ਪਤਨੀ ਅਤੇ ਸੱਸ-ਸਹੁਰੇ ਤੋਂ ਪਰੇਸ਼ਾਨ ਸੀ। ਸੰਦੀਪ ਦੇ ਤਿੰਨ ਬੱਚੇ ਹਨ, ਜਿਸ ’ਚੋਂ ਦੋ ਬੇਟੇ ਅਤੇ ਇਕ ਬੇਟੀ ਹੈ। ਇਕ ਬੇਟਾ ਕਰੀਬ 17 ਸਾਲ ਦਾ ਹੈ।
ਇਹ ਵੀ ਪੜ੍ਹੋ: ਮਨੀ ਲਾਂਡਰਿੰਗ ਦੇ ਮਾਮਲੇ ’ਚ ਈ. ਡੀ. ਨੇ ਪੰਜਾਬ ਪੁਲਸ ਦੇ ਸਾਬਕਾ SSP ਦੀ ਜਾਇਦਾਦ ਕੀਤੀ ਅਟੈਚ
ਉਥੇ ਹੀ ਸੰਦੀਪ ਦੀ ਮਾਂ ਨੇ ਦੱਸਿਆ ਕਿ ਸੰਦੀਪ ਦੀ ਪਤਨੀ ਅਤੇ ਉਸ ਦੇ ਸਹੁਰੇ ਵਾਲੇ ਸੰਦੀਪ ਨੂੰ ਪਰੇਸ਼ਾਨ ਕਰਦੇ ਸਨ, ਜਿਸ ਦੇ ਕਾਰਨ ਉਹ ਕਾਫ਼ੀ ਪਰੇਸ਼ਾਨ ਰਹਿੰਦਾ ਸੀ। ਉਸ ਦੀ ਪਤਨੀ ਆਏ ਦਿਨ ਝਗੜਾ ਕਰਕੇ ਘਰ ਚਲੀ ਜਾਂਦੀ ਸੀ। ਸੰਦੀਪ ਕਿਸੇ ਤਰ੍ਹਾਂ ਉਸ ਨੂੰ ਸਮਝਾ ਕੇ ਆਪਣੇ ਨਾਲ ਲੈ ਕੇ ਆ ਜਾਂਦਾ ਸੀ ਪਰ ਬੀਤੀ ਰਾਤ ਉਸ ਦੀ ਮਾਂ ਕੰਮ ’ਤੇ ਸੀ ਅਤੇ ਪਿੱਛੇ ਪਰਿਵਾਰ ਵਾਲਿਆਂ ਨੇ ਉਸ ਨੂੰ ਫ਼ੋਨ ਕਰਕੇ ਘਰ ਬੁਲਾਇਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਘਰ ਆਏ ਤਾਂ ਵੇਖਿਆ ਕਿ ਸੰਦੀਪ ਦੀ ਮੌਤ ਹੋ ਚੁੱਕੀ ਸੀ।
ਸੰਦੀਪ ਦੇ ਬੇਟੇ ਨੇ ਦੱਸਿਆ ਕਿ ਉਸ ਦੀ ਮਾਂ ਪਿਛਲੇ 8 ਮਹੀਨਿਆਂ ਤੋਂ ਲੁਧਿਆਣਾ ’ਚ ਰਹਿੰਦੀ ਸੀ ਅਤੇ 8 ਮਹੀਨਿਆਂ ਤੋਂ ਉਸ ਨੇ ਕਦੇ ਵੀ ਕਿਸੇ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਸੇ ਕਰਕੇ ਉਸ ਦੇ ਪਿਤਾ ਸੰਦੀਪ ਪਰੇਸ਼ਾਨ ਰਹਿੰਦੇ ਸਨ ਪਰ ਉਹ ਆਪਣਾ ਦੁੱਖ਼ ਕਿਸੇ ਨੂੰ ਨਹੀਂ ਦੱਸਦੇ ਸਨ।
ਇਹ ਵੀ ਪੜ੍ਹੋ: ਜਲੰਧਰ: ਅਜਿਹੀ ਹਾਲਤ 'ਚ ਮਿਲੀ ਕੁੜੀ ਕਿ ਵੇਖ ਉੱਡੇ ਹੋਸ਼, ਪਰਿਵਾਰ ਨੇ ਲਾਇਆ ਜਬਰ-ਜ਼ਿਨਾਹ ਦਾ ਇਲਜ਼ਾਮ
ਇਹ ਵੀ ਪੜ੍ਹੋ: ਇਸ ਗੈਂਗਸਟਰ ਗਰੁੱਪ ਨੇ ਲਈ ਨਵਾਂਸ਼ਹਿਰ ’ਚ ਕਤਲ ਕੀਤੇ ਨੌਜਵਾਨ ਦੀ ਜ਼ਿੰਮੇਵਾਰੀ, ਫੇਸਬੁੱਕ ’ਤੇ ਪਾਈ ਪੋਸਟ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
CM ਭਗਵੰਤ ਮਾਨ ਨੇ ਰਹਿਮਤਾਂ ਦੇ ਪਵਿੱਤਰ ਮਹੀਨੇ 'ਰਮਜ਼ਾਨ' ਦੀਆਂ ਸਭ ਨੂੰ ਦਿੱਤੀਆਂ ਮੁਬਾਰਕਾਂ
NEXT STORY